ਲੁਧਿਆਣਾ: ਸ਼ਹਿਰ ਦੇ ਗਲੀ ਨੰਬਰ ਤਿੰਨ ਡਾਬਾ ਰੋਡ ਗੁਰੂ ਗੋਬਿੰਦ ਸਿੰਘ ਨਗਰ ਲੁਧਿਆਣਾ ਵਿਖੇ ਪਤੀ ਪਤਨੀ ਦੀ ਬੀਤੀ ਦੇਰ ਰਾਤ ਘਰ ਦੇ ਵਿੱਚ ਸੁੱਤੇ ਪਏ ਹੀ ਮੌਤ ਹੋ ਗਈ। ਮੌਤ ਹੋ ਜਾਣ ਦੀ ਵਜ੍ਹਾ ਘਰ ਦੇ ਵਿੱਚ ਜਲਾਈ ਗਈ ਅੰਗੀਠੀ ਨੂੰ ਦੱਸਿਆ ਜਾ ਰਿਹਾ ਹੈ, ਜਿਸ ਕਰਕੇ ਬੰਦ ਕਮਰੇ ਅੰਦਰ ਗੈਸ ਬਣ ਗਈ ਅਤੇ ਦੋਵਾਂ ਪਤੀ ਪਤਨੀ ਦੇ ਅੰਦਰ ਮੌਤ ਹੋ ਗਈ। ਮ੍ਰਿਤਕ ਕਰਨ ਪਾਂਡੇ ਜਿਸ ਦੀ ਉਮਰ ਲਗਭਗ 40 ਸਾਲ ਦੀ ਦੱਸੀ ਜਾ ਰਹੀ ਹੈ ਜਦੋਂ ਕਿ ਉਸਦੀ ਪਤਨੀ ਕਮਲਾ ਪਾਂਡੇ ਉਸ ਦੀ ਉਮਰ 38 ਸਾਲ ਦੇ ਨੇੜੇ ਦੀ ਦੱਸੀ ਜਾ ਰਹੀ ਹੈ।
ਲੁਧਿਆਣਾ ਵਿੱਚ ਪਤੀ ਪਤਨੀ ਦੀ ਸਾਹ ਘੁੱਟਣ ਨਾਲ ਹੋਈ ਮੌਤ, ਕਮਰੇ 'ਚ ਜਲੇ ਹੋਏ ਕੋਲਿਆਂ ਦਾ ਮਿਲਿਆ ਤਸਲਾ - ਸਾਹ ਘੁੱਟਣ ਨਾਲ ਪਤੀ ਪਤਨੀ ਦੀ ਮੌਤ
Couple Dies Suffocation: ਲੁਧਿਆਣਾ ਤੋਂ ਮਾਮਲਾ ਸਾਹਮਣੇ ਆਇਆ ਹੈ, ਜਿਥੇ ਸਾਹ ਘੁੱਟਣ ਨਾਲ ਪਤੀ ਪਤਨੀ ਦੀ ਮੌਤ ਹੋਈ ਹੈ। ਉਧਰ ਪੁਲਿਸ ਇਸ ਮਾਮਲੇ 'ਚ ਹਰ ਇੱਕ ਐਂਗਲ ਤੋਂ ਜਾਂਚ ਕਰ ਰਹੀ ਹੈ।
Published : Jan 17, 2024, 12:28 PM IST
ਸਾਹ ਘੁੱਟਣ ਨਾਲ ਹੋਈ ਮੌਤ: ਦੋਵੇਂ ਹੀ ਮ੍ਰਿਤਕ ਆਪਣੇ ਘਰ ਦੇ ਵਿੱਚ ਮ੍ਰਿਤਕ ਪਾਏ ਗਏ ਨੇ, ਜਦੋਂ ਸਵੇਰੇ ਕੋਈ ਘਰ ਤੋਂ ਬਾਹਰ ਨਹੀਂ ਨਿਕਲਿਆ ਤਾਂ ਲੋਕਾਂ ਨੂੰ ਪਤਾ ਲੱਗਾ ਕਿ ਦੋਵਾਂ ਦੀ ਅੰਦਰ ਮੌਤ ਹੋ ਗਈ ਹੈ। ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਪੁਲਿਸ ਨੇ ਮੌਕੇ 'ਤੇ ਆ ਕੇ ਦੋਵਾਂ ਹੀ ਪਤੀ ਪਤਨੀ ਦੀ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਮੁਢਲੀ ਜਾਂਚ ਦੇ ਵਿੱਚ ਪਤਾ ਲੱਗਿਆ ਹੈ ਕਿ ਦੋਵੇਂ ਹੀ ਘਰ ਦੇ ਵਿੱਚੋਂ ਅੰਗੀਠੀ ਚਲਾ ਕੇ ਸੋ ਰਹੇ ਸਨ, ਜਿਸ ਕਰਕੇ ਦੋਵਾਂ ਦੀ ਮੌਤ ਹੋ ਗਈ ਹੈ।
ਗੁਆਂਢੀਆਂ ਨੇ ਦਿੱਤੀ ਪੁਲਿਸ ਨੂੰ ਸੂਚਨਾ: ਇਸ ਸਬੰਧੀ ਥਾਣਾ ਡਾਬਾ ਦੇ ਇੰਚਾਰਜ ਨੇ ਦੱਸਿਆ ਕਿ ਘਰ ਦੇ ਵਿੱਚੋਂ ਬੱਠਲ ਮਿਲਿਆ ਹੈ, ਜਿਸ ਵਿੱਚ ਜਲੇ ਹੋਏ ਕੋਲੇ ਵੀ ਬਰਾਮਦ ਹੋਏ ਹਨ। ਉਹਨਾਂ ਕਿਹਾ ਕਿ ਮੁੱਢਲੀ ਜਾਂਚ ਦੇ ਵਿੱਚ ਲੱਗ ਰਿਹਾ ਹੈ ਕਿ ਅੰਗੀਠੀ ਬਾਲਣ ਕਰਕੇ ਹੀ ਉਹਨਾਂ ਦੀ ਅੰਦਰ ਮੌਤ ਹੋਈ ਹੈ। ਉਹਨਾਂ ਕਿਹਾ ਕਿ ਸਾਨੂੰ ਸਵੇਰੇ ਉਹਨਾਂ ਦੀ ਫੈਕਟਰੀ ਜਿੱਥੇ ਉਹ ਕੰਮ ਕਰਦਾ ਸੀ, ਉਹਨਾਂ ਦਾ ਫੋਨ ਆਇਆ ਸੀ ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚੇ। ਇੰਚਾਰਜ ਨੇ ਦੱਸਿਆ ਕਿ ਦੋਵੇਂ ਪਤੀ ਪਤਨੀ ਪਿੱਛੇ ਨੇਪਾਲ ਦੇ ਰਹਿਣ ਵਾਲੇ ਸਨ ਅਤੇ ਲੁਧਿਆਣਾ ਵਿੱਚ ਕਿਸੇ ਫੈਕਟਰੀ ਅੰਦਰ ਪਤੀ ਕੰਮ ਕਰਦਾ ਸੀ। ਰੋਜ਼ਾਨਾ ਉਹ ਸਵੇਰੇ ਉੱਠ ਕੇ ਕੰਮ 'ਤੇ ਜਾਂਦਾ ਸੀ ਪਰ ਜਦੋਂ ਅੱਜ ਨਹੀਂ ਉੱਠਿਆ ਤਾਂ ਉਹਨਾਂ ਦੇ ਗੁਆਂਢੀਆਂ ਨੂੰ ਸ਼ੱਕ ਹੋਇਆ। ਉਹਨਾਂ ਨੇ ਦਰਵਾਜ਼ਾ ਤੋੜਿਆ ਜਿਸ ਤੋਂ ਬਾਅਦ ਉਹਨਾਂ ਦੀਆਂ ਮ੍ਰਿਤਕ ਦੇਹਾਂ ਬਰਾਮਦ ਹੋਈਆਂ। ਉਹਨਾਂ ਦੱਸਿਆ ਕਿ ਇਹਨਾਂ ਦਾ ਫਿਲਹਾਲ ਕੋਈ ਬੱਚਾ ਨਹੀਂ ਸੀ। ਪੁਲਿਸ ਵੱਲੋਂ ਫਿਰ ਵੀ ਮਾਮਲੇ ਦੀ ਜਾਂਚ ਡੁੰਘਈ ਦੇ ਨਾਲ ਕੀਤੀ ਜਾ ਰਹੀ ਹੈ।