ਲੁਧਿਆਣਾ : ਵੱਖ ਵੱਖ ਸਮਾਜ ਸੇਵੀਆਂ (Various social workers) ਵੱਲੋਂ ਵੱਖ-ਵੱਖ ਤਰ੍ਹਾਂ ਦੀ ਸੇਵਾ ਨਿਭਾਈ ਜਾਂਦੀ ਹੈ। ਇਨ੍ਹਾਂ ਵਿਚੋਂ ਇੱਕ ਲੁਧਿਆਣਾ ਦਾ ਰਹਿਣ ਵਾਲਾ ਚਰਨਜੀਤ ਸਿੰਘ ਚੰਨੀ ਹੈ ਜੋ ਪੰਛੀਆਂ ਦੇ ਆਲ੍ਹਣੇ ਬਣਾਉਦਾ ਹੈ। ਉਸ ਦੇ ਬਣਾਏ ਆਲ੍ਹਣੇ ਸਿਰਫ ਲੁਧਿਆਣਾ ਜਾਂ ਪੰਜਾਬ ਹੀ ਨਹੀਂ ਸਗੋਂ ਵਿਦੇਸ਼ਾਂ 'ਚ ਵੀ ਲੋਕ ਪਸੰਦ ਕਰਦੇ ਹਨ। ਇੰਨਾ ਹੀ ਨਹੀਂ ਆਪਣੇ ਹੁਨਰ ਦੇ ਸਦਕਾ ਉਹ ਪੰਜਾਬ ਸਮੇਤ 5 ਵੱਖ-ਵੱਖ ਸੂਬਿਆਂ ਤੋਂ ਸਟੇਟ ਐਵਾਰਡ (Received state awards from various states) ਹਾਸਲ ਕਰ ਚੁੱਕਾ ਹੈ।
ਬਚਪਨ ਤੋ ਸੀ ਪੰਛੀਆਂ ਨਾਲ ਪ੍ਰੇਮ
ਚੰਨੀ ਨੇ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਪੰਛੀਆਂ ਦੇ ਨਾਲ ਕਾਫੀ ਲਗਨ (Quite a passion for birds) ਸੀ ਅਤੇ ਉਨ੍ਹਾਂ ਨੂੰ ਵੇਖ ਕੇ ਕਾਫੀ ਖੁਸ਼ ਹੋਇਆ ਕਰਦਾ ਸੀ ਪਰ ਜਦੋਂ ਉਹ 15 ਸਾਲ ਦਾ ਹੋਇਆ ਤਾਂ ਉਸ ਨੇ ਪਹਿਲੀ ਵਾਰ ਇਕ ਦਰੱਖ਼ਤ ਤੇ ਪੇਂਟ ਦੇ ਖਾਲੀ ਡੱਬੇ ਟੰਗ ਕੇ ਕੁਝ ਪੰਛੀਆਂ ਲਈ ਆਲ੍ਹਣੇ ਬਣਾਏ ਪਰ ਉਹ ਕਾਮਯਾਬ ਨਾ ਹੋ ਸਕੇ ਕਿਉਂਕਿ ਗਰਮੀਆਂ ਦੇ ਵਿੱਚ ਉਨ੍ਹਾਂ ਡੱਬਿਆਂ ਦੇ ਅੰਦਰ ਕਾਫ਼ੀ ਸੇਕ ਵਧ ਜਾਂਦਾ ਸੀ। ਜਿਸ ਕਰਕੇ ਪੰਛੀਆਂ ਦੇ ਬੱਚੇ ਵੀ ਅੰਦਰ ਮਰਨ ਲੱਗ ਗਏ, ਜਿਸ ਤੋਂ ਬਾਅਦ ਉਸ ਨੂੰ ਹੋਰ ਪ੍ਰੇਰਨਾ ਮਿਲੀ ਅਤੇ ਉਸ ਨੇ ਇਨ੍ਹਾਂ ਪੰਛੀਆਂ ਲਈ ਕੁਝ ਵੱਖਰਾ ਕਰਨ ਦਾ ਫ਼ੈਸਲਾ ਲਿਆ।
ਵੱਖ-ਵੱਖ ਪੰਛੀਆਂ ਲਈ ਵੱਖਰੇ ਆਲ੍ਹਣੇ
ਚੰਨੀ ਨੇ ਦੱਸਿਆ ਕਿ ਉਹ ਪੰਛੀਆਂ ਦੀਆਂ ਪ੍ਰਜਾਤੀਆਂ ਦੇ ਮੁਤਾਬਿਕ ਆਲ੍ਹਣੇ (Nests according to the species of birds) ਬਣਾਉਂਦਾ ਹੈ। ਉਨ੍ਹਾਂ ਕਿਹਾ ਕਿ ਹਰ ਪੰਛੀ ਆਪਣੇ ਆਕਾਰ, ਆਪਣੇ ਸੁਭਾਅ ਅਤੇ ਆਪਣੇ ਪਰਿਵਾਰ ਮੁਤਾਬਿਕ ਆਲ੍ਹਣੇ ਬਣਾਉਂਦੇ ਹਨ। ਉਨ੍ਹਾਂ ਕਿਹਾ ਕਿ ਤੋਤਾ ਹਮੇਸ਼ਾ ਪੌੜੀਆਂ ਵਾਲੇ ਆਲ੍ਹਣੇ 'ਚ ਰਹਿੰਦਾ ਹੈ। ਉਸ ਦੀ ਪੂਛ ਲੰਬੀ ਹੋਣ ਕਰਕੇ ਲਚਕਦਾਰ ਹੁੰਦੀ ਹੈ, ਉਸ ਹਿਸਾਬ ਨਾਲ ਯੂ ਆਲ੍ਹਣੇ 'ਚ ਰਹਿਣਾ ਪਸੰਦ ਕਰਦਾ ਹੈ। ਇਸ ਤੋਂ ਇਲਾਵਾ ਭਾਰਤ 'ਚ ਰਹਿਣ ਵਾਲੇ ਪੰਛੀਆਂ ਦੀਆਂ ਹਰ ਕਿਸਮਾਂ ਆਪਣੇ ਵੱਖਰੇ ਆਲ੍ਹਣੇ ਬਣਾਉਂਦੀਆਂ ਹਨ। ਉਸ ਨੇ ਇਸ 'ਤੇ ਕਈ ਸਾਲ ਰਿਸਰਚ ਕੀਤੀ ਹੈ, ਜਿਸ ਤੋਂ ਬਾਅਦ ਉਸ ਨੇ ਅਜਿਹੇ ਆਲ੍ਹਣੇ ਤਿਆਰ ਕੀਤੇ ਹੈ ਜੋ ਹਰ ਪੰਛੀ ਲਈ ਵੱਖਰੇ ਹਨ।