ਲੁਧਿਆਣਾ: ਜੀਆਰਪੀ ਪੁਲਿਸ (GRP Police) ਨੇ ਇੱਕ ਵੱਡੀ ਕਾਮਯਾਬੀ ਹਾਸਿਲ ਕਰਦੇ ਹੋਏ ਅੰਮ੍ਰਿਤਸਰ ਦੇ ਦੋ ਵਪਾਰੀਆਂ ਨੂੰ 2 ਕਿੱਲੋ ਸੋਨੇ ਦੇ ਨਾਲ ਰੇਲਵੇ ਸਟੇਸ਼ਨ ਤੋਂ ਗ੍ਰਿਫਤਾਰ ਕਰਕੇ ਕਰ ਵਿਭਾਗ ਦੇ ਹਵਾਲੇ ਕਰ ਦਿੱਤਾ ਹੈ। ਦੋਵੇਂ ਵਪਾਰੀ ਇਲਾਹਾਬਾਦ ਤੋਂ ਟੈਕਸ ਬਚਾਉਣ ਦੇ ਚੱਕਰ ਵਿੱਚ ਨਜਾਇਜ਼ ਸੋਨਾ ਬੈਗ ਦੇ ਵਿੱਚ ਪਾ ਕੇ ਰੇਲਵੇ ਸਟੇਸ਼ਨ ਉੱਤੇ ਆ ਰਹੇ ਸਨ ਅਤੇ ਜਦੋਂ ਉਹ ਪਿਛਲੇ ਰਸਤੇ ਤੋਂ ਨਿਕਲਣ ਲੱਗੇ ਤਾਂ ਜੀਆਰਪੀ ਦੇ ਮੁਲਾਜ਼ਮਾਂ ਨੂੰ ਸ਼ੱਕ ਹੋਇਆ। ਜਿਸ ਤੋਂ ਬਾਅਦ ਉਹਨਾਂ ਨੇ ਮੁਲਜ਼ਮਾਂ ਨੂੰ ਬੈਗ ਦੀ ਚੈਕਿੰਗ ਕਰਵਾਉਣ ਲਈ ਕਿਹਾ ਅਤੇ ਮੁਲਜ਼ਮ ਵਪਾਰੀ ਲਗਾਤਾਰ ਮਨਾ ਕਰਦੇ ਰਹੇ ਪਰ ਮੁੱਖ ਰਿਸੈਪਸ਼ਨ ਉੱਤੇ ਲਿਜਾ ਕੇ ਜਦੋਂ ਬੈਗ ਖੋਲ੍ਹਿਆ ਗਿਆ ਤਾਂ ਸਾਰੇ ਹੀ ਹੈਰਾਨ ਰਹਿ ਗਏ ਕਿਉਂਕਿ ਬੈਗ ਵਿੱਚੋਂ ਦੋ ਕਿੱਲੋ ਵਜ਼ਨ ਦੇ ਕਰੀਬ ਸੋਨੇ ਦੇ ਗਹਿਣੇ ਬਰਾਮਦ (Gold jewelry recovered) ਹੋਏ ਜਿਨ੍ਹਾਂ ਦੀ ਕੀਮਤ ਬਾਜ਼ਾਰ ਦੇ ਵਿੱਚ ਲੱਖਾਂ ਰੁਪਏ ਦੇ ਕਰੀਬ ਹੈ।
ਲੁਧਿਆਣਾ ਰੇਲਵੇ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਟਰੇਨ ਰਾਹੀਂ ਇਲਾਹਾਬਾਦ ਤੋਂ 2 ਕਿੱਲੋ ਸੋਨਾ ਲਿਆ ਰਹੇ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ - Gold supply in Ludhiana
Illegally bringing 2 kg of gold: ਲੁਧਿਆਣਾ ਵਿੱਚ ਰੇਲਵੇ ਪੁਲਿਸ (Ludhiana Railway Police) ਨੇ ਇਲਾਹਾਬਾਦ ਤੋਂ ਗੈਰ-ਕਾਨੂੰਨੀ ਤੌਰ ਉੱਤੇ 2 ਕਿੱਲੋ ਸੋਨਾ ਲਿਆ ਰਹੇ 2 ਵਪਾਰੀਆਂ ਨੂੰ ਕਾਬੂ ਕੀਤਾ ਹੈ। ਰੇਲਵੇ ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਟਰੇਨ ਤੋਂ ਉੱਤਰ ਕਿ ਫਰਾਰ ਹੋਣ ਦੀ ਕੋਸ਼ਿਸ਼ ਕਰ ਰਹੇ ਸਨ, ਇਸ ਦੌਰਾਨ ਉਨ੍ਹਾਂ ਨੂੰ ਸ਼ੱਕ ਦੇ ਅਧਾਰ ਉੱਤੇ ਰੋਕਿਆ ਗਿਆ ਤਾਂ ਤਲਾਸ਼ੀ ਦੌਰਾਨ 2 ਕਿੱਲੋ ਸੋਨਾ ਬਰਾਮਦ ਹੋਇਆ।
Published : Nov 11, 2023, 12:53 PM IST
|Updated : Nov 11, 2023, 1:21 PM IST
ਕਰ ਵਿਭਾਗ ਨੇ ਕੀਤੀ ਕਾਰਵਾਈ: ਜੀਆਰਪੀ ਦੇ ਸਬ ਇੰਸਪੈਕਟਰ ਜਤਿੰਦਰ ਸਿੰਘ ਨੇ ਇਸ ਦੀ ਜਾਣਕਾਰੀ ਮੀਡੀਆ ਦੇ ਨਾਲ ਸਾਂਝੀ ਕੀਤੀ ਅਤੇ ਦੱਸਿਆ ਕਿ ਜਦੋਂ ਉਹਨਾਂ ਨੇ ਬੈਗ ਦੀ ਤਲਾਸ਼ੀ ਲਈ ਤਾਂ ਵਿੱਚੋਂ ਸੋਨੇ ਦੇ ਗਹਿਣੇ ਬਰਾਮਦ ਹੋਏ। ਜਿਸ ਤੋਂ ਬਾਅਦ ਉਹਨਾਂ ਨੇ ਤੁਰੰਤ ਐਕਸਾਈਜ਼ ਡਿਪਾਰਟਮੈਂਟ (Excise Department) ਨੂੰ ਸੂਚਿਤ ਕੀਤਾ ਜਿਨ੍ਹਾਂ ਦੀਆਂ ਟੀਮਾਂ ਨੇ ਆ ਕੇ ਪੂਰੇ ਸੋਨੇ ਦਾ ਵਜ਼ਨ ਕੀਤਾ ਤਾਂ ਉਹ ਲਗਭਗ ਦੋ ਕਿੱਲੋ ਦੇ ਕਰੀਬ ਸੀ। ਇੰਨੀ ਵੱਡੀ ਗਿਣਤੀ ਅੰਦਰ ਸੋਨਾ ਟਰੇਨ ਦੇ ਵਿੱਚ ਛਿਪਾ ਕੇ ਵਪਾਰੀ ਲੈ ਕੇ ਜਾ ਰਹੇ ਸਨ। ਕਰ ਵਿਭਾਗ ਨੇ ਦੋ ਕਿਲੋ ਸੋਨਾ ਜ਼ਬਤ ਕਰ ਲਿਆ ਹੈ ਅਤੇ ਦੋਵਾਂ ਵਪਾਰੀਆਂ ਨੂੰ ਵੀ ਕਾਬੂ ਕਰ ਲਿਆ ਹੈ।
- ਗੁਰਪਤਵੰਤ ਪੰਨੂ ਦੀ ਏਅਰ ਇੰਡੀਆ ਨੂੰ ਧਮਕੀ ਮਗਰੋਂ ਕੈਨੇਡਾ ਸਰਕਾਰ ਦੀ ਕਾਰਵਾਈ, ਟੋਰਾਂਟੋ ਏਅਰਪੋਟ 'ਤੇ 10 ਸ਼ੱਕੀਆਂ ਨੂੰ ਹਿਰਾਸਤ 'ਚ ਲਿਆ
- ਲੁਧਿਆਣਾ 'ਚ ਪਲਾਸਟਿਕ ਦੇ ਗੋਦਾਮ ਨੂੰ ਲੱਗੀ ਭਿਆਨਕ ਅੱਗ, ਡਿੱਗੀ ਛੱਤ, ਲੱਖਾਂ ਦਾ ਨੁਕਸਾਨ, ਪਟਾਕੇ ਦੀ ਚੰਗਿਆੜੀ ਕਾਰਨ ਵਾਪਰਿਆ ਹਾਦਸਾ
- Sisodia Met His Wife: ਕੋਰਟ ਦੀ ਇਜਾਜ਼ਤ ਮਿਲਣ 'ਤੇ ਬੀਮਾਰ ਪਤਨੀ ਨੂੰ ਮਿਲਣ ਘਰ ਪਹੁੰਚੇ ਮਨੀਸ਼ ਸਿਸੋਦੀਆ
ਲੁਧਿਆਣਾ 'ਚ ਵੇਚਣਾ ਸੀ ਸੋਨਾ: ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਨੇ ਅੱਗੇ ਦੱਸਿਆ ਕਿ ਦੋਵੇਂ ਹੀ ਵਪਾਰੀ ਅੰਮ੍ਰਿਤਸਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ ਅਤੇ ਇਹ ਪਿੱਛੋਂ ਇਲਾਹਾਬਾਦ ਤੋਂ ਸੋਨੇ ਦੀ ਖੇਪ ਲੈ ਕੇ ਆ ਰਹੇ ਸਨ। ਇਹਨਾਂ ਨੇ ਕੁੱਝ ਸੋਨਾ ਲੁਧਿਆਣਾ ਦੇ ਵਿੱਚ ਵੀ ਸਪਲਾਈ (Gold supply in Ludhiana) ਕਰਨਾ ਸੀ, ਇਸ ਕਰਕੇ ਇਹ ਲੁਧਿਆਣਾ ਉਤਰੇ ਸਨ। ਇਸ ਤੋਂ ਬਾਅਦ ਇਹਨਾਂ ਨੇ ਬਾਕੀ ਸੋਨਾ ਲੈ ਕੇ ਮੁੜ ਤੋਂ ਅੰਮ੍ਰਿਤਸਰ ਜਾਣਾ ਸੀ। ਦੋਵਾਂ ਮੁਲਜ਼ਮਾਂ ਦੀ ਪਹਿਚਾਣ ਅਮਰਜੋਤ ਸਿੰਘ ਅਤੇ ਅਮਰੀਕ ਸਿੰਘ ਵਜੋਂ ਹੋਈ ਹੈ। ਜੀਆਰਪੀ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਉੱਤੇ ਕੋਈ ਪੁਰਾਣਾ ਮਾਮਲਾ ਦਰਜ ਹੈ ਜਾਂ ਨਹੀਂ ਇਸ ਬਾਰੇ ਫਿਲਹਾਲ ਤਫਤੀਸ਼ ਜਾਰੀ ਹੈ। ਉਹਨਾਂ ਕਿਹਾ ਕਿ ਸੋਨੇ ਦੇ ਗਹਿਣਿਆਂ ਦਾ ਕੁੱਲ ਵਜਨ ਦੋ ਕਿਲੋ ਸੀ ਅਤੇ ਉਸ ਦੀ ਸ਼ੁੱਧਤਾ ਦੇ ਆਧਾਰ ਉੱਤੇ ਹੀ ਸੋਨੇ ਦੀ ਕੀਮਤ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਜੋ ਕਿ ਕਰ ਵਿਭਾਗ ਹੀ ਦੱਸ ਸਕਦਾ ਹੈ।