ਲੁਧਿਆਣਾ: ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਜਿਸ ਨੂੰ ਲੈ ਕੇ ਹਰੇਕ ਵਰਗ ਵੱਲੋਂ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਹਲਵਾਈਆਂ ਨੇ ਵੀ ਜਿੱਥੇ ਵੱਖ-ਵੱਖ ਤਰ੍ਹਾਂ ਦੀਆਂ ਮਠਿਆਈਆਂ ਬਣਾਈਆਂ ਹਨ ਉਥੇ ਹੀ ਉਨ੍ਹਾਂ ਨੂੰ ਸੁੰਦਰ ਰੂਪ ਵਿੱਚ ਪੈਕ ਕਰਕੇ ਸਜਾਇਆ ਗਿਆ ਹੈ। ਦੁਕਾਨ ਮਾਲਕ ਨੇ ਦੱਸਿਆ ਕਿ ਕੋਰੋਨਾ ਕਾਲ ਵਿੱਚ ਉਨ੍ਹਾਂ ਕੰਮ ਮੰਦਾ ਸੀ ਪਰ ਨਰਾਤਿਆਂ ਦੌਰਾਨ ਉਨ੍ਹਾਂ ਦੇ ਕੰਮ ਵਿੱਚ ਥੋੜ੍ਹੀ ਤੇਜ਼ੀ ਆਈ ਹੈ।
ਲੁਧਿਆਣਾ: ਹਲਵਾਈਆਂ ਦੀ ਦੁਕਾਨਾਂ 'ਤੇ ਪਰਤੀ ਰੌਣਕ - customer
ਕੋਰੋਨਾ ਕਾਲ ਵਿੱਚ ਹਲਵਾਈਆਂ ਦਾ ਕੰਮ ਮੰਦਾ ਸੀ ਪਰ ਨਰਾਤਿਆਂ ਦੌਰਾਨ ਉਨ੍ਹਾਂ ਦੇ ਕੰਮ ਵਿੱਚ ਥੋੜ੍ਹੀ ਤੇਜ਼ੀ ਆਈ ਹੈ ਅਤੇ ਗ੍ਰਾਹਕਾਂ ਨੂੰ ਦੇਖ ਦੁਕਾਨਦਾਰਾਂ ਦੇ ਚਿਹਰਿਆਂ 'ਤੇ ਰੌਣਕ ਹੈ।
ਦੁਕਾਨਦਾਰਾਂ ਨੇ ਕਿਹਾ ਕਿ ਜਿੱਥੇ ਪਹਿਲਾਂ ਮਿਠਾਈਆਂ ਤੇ ਐਕਸਪਾਇਰੀ ਡੇਟ ਲਿਖਣਾ ਉਨ੍ਹਾਂ ਨੂੰ ਮੁਸ਼ਕਲ ਲੱਗਦਾ ਸੀ ਅਤੇ ਉਹ ਵਿਰੋਧ ਕਰਦੇ ਸਨ ਪਰ ਹੁਣ ਉਨ੍ਹਾਂ ਦੀ ਰੁਟੀਨ ਬਣ ਗਈ ਹੈ। ਇਹ ਗ੍ਰਾਹਕਾਂ ਨੂੰ ਜਾਗਰੂਕ ਕਰਨ ਲਈ ਇੱਕ ਵਧੀਆ ਉਪਰਾਲਾ ਹੈ ਕਿ ਮਿਠਾਈਆਂ ਕਦੋਂ ਤੱਕ ਵਰਤੀਆਂ ਜਾਣ।
ਉਥੇ ਹੀ ਜਦੋਂ ਮੁਨਾਫੇ ਲਈ ਮਿਠਾਈਆਂ ਵਿੱਚ ਮਿਲਾਵਟ ਦੀ ਗੱਲ ਪੁੱਛੀ ਗਈ ਤਾਂ ਉਨ੍ਹਾਂ ਨੇ ਕਿਹਾ ਅਜਿਹਾ ਨਹੀਂ ਕਰਨਾ ਚਾਹੀਦਾ ਅਤੇ ਜੇਕਰ ਉਨ੍ਹਾਂ ਦੀ ਜਾਂ ਉਨ੍ਹਾਂ ਦੀ ਐਸੋਸੀਏਸ਼ਨ ਦੀ ਨਜ਼ਰ ਵਿੱਚ ਅਜਿਹਾ ਕੋਈ ਆਉਂਦਾ ਹੈ ਤਾਂ ਉਹ ਖੁਦ ਸਿਹਤ ਵਿਭਾਗ ਨੂੰ ਖ਼ਬਰ ਦੇ ਕੇ ਉਸ ਉੱਪਰ ਕਾਰਵਾਈ ਕਰਵਾਉਂਦੇ ਹਨ। ਉਨ੍ਹਾਂ ਵੱਲੋਂ ਗ੍ਰਾਹਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਤਿਉਹਾਰਾਂ ਨੂੰ ਸਹਿਜਤਾ ਨਾਲ ਅਤੇ ਸਰਕਾਰ ਦੀਆਂ ਹਦਾਇਤਾਂ ਵਿੱਚ ਰਹਿ ਕੇ ਹੀ ਮਨਾਉਣ।