ਪੰਜਾਬ

punjab

ETV Bharat / state

Ludhiana Drug Addict Thief : ਪਾਣੀ ਦੀਆਂ ਟੂਟੀਆਂ ਚੋਰੀ ਕਰਦਾ ਨੌਜਵਾਨ ਲੋਕਾਂ ਨੇ ਕੀਤਾ ਕਾਬੂ, ਚੋਰ ਬੋਲਿਆ- ਵੇਚ ਕੇ ਪੈਸਿਆਂ ਨਾਲ ਨਸ਼ਾ ਕਰਨਾ ਸੀ

ਲੁਧਿਆਣਾ ਵਿੱਚ ਨਸ਼ੇ ਦੀ ਪੂਰਤੀ ਲਈ ਨੌਜਵਾਨ ਨੂੰ ਕੋਠੀ ਵਿੱਚੋਂ ਪਾਣੀ ਦੀਆਂ ਟੂਟੀਆਂ ਚੋਰੀ ਕਰਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਅਜਿਹੇ ਮਾਮਲੇ ਰੋਜ਼ ਸਾਹਮਣੇ ਆਉਂਦੇ ਹਨ। ਪੁਲਿਸ ਨੂੰ ਇਸ ਮਾਮਲੇ ਦੀ ਜਾਣਕਾਰੀ ਦੇ ਦਿੱਤੀ ਗਈ ਹੈ।

Ludhiana Drug Addict Thief
Ludhiana : ਨਸ਼ੇ ਦੀ ਪੂਰਤੀ ਲਈ ਪਾਣੀ ਦੀਆਂ ਟੂਟੀਆਂ ਚੋਰੀ ਕਰਦਾ ਨੌਜਵਾਨ ਲੋਕਾਂ ਨੇ ਕੀਤਾ ਕਾਬੂ

By ETV Bharat Punjabi Team

Published : Aug 25, 2023, 5:45 PM IST

Updated : Aug 25, 2023, 5:51 PM IST

ਚੋਰ ਬੋਲਿਆ- ਵੇਚ ਕੇ ਪੈਸਿਆਂ ਨਾਲ ਨਸ਼ਾ ਕਰਨਾ

ਲੁਧਿਆਣਾ : ਸੂਬੇ ਵਿੱਚ ਵੱਧ ਰਹੇ ਨਸ਼ੇ ਨੇ ਲੋਕਾਂ ਦੀਆਂ ਚਿੰਤਾਵਾਂ ਵਿੱਚ ਵਾਧਾ ਕੀਤਾ ਹੈ। ਇਹ ਨਸ਼ੇੜੀ ਨਸ਼ਾ ਖਰੀਦਣ ਲਈ ਚੋਰੀਆਂ ਕਰਦੇ ਹਨ। ਨੌਜਵਾਨ ਨਸ਼ਾ ਕਰਕੇ ਸੜਕਾਂ ਉੱਤੇ ਰੁਲ ਰਹੇ ਹਨ। ਨੌਜਵਾਨ ਅਪਰਾਧ ਦੀ ਦੁਨੀਆ ਵਿੱਚ ਜਾ ਰਹੇ ਹਨ, ਉਹ ਵੀ ਮਹਿਜ਼ ਨਸ਼ੇ ਦੀ ਪੂਰਤੀ ਲਈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ, ਲੁਧਿਆਣਾ ਦੇ ਮਾਡਲ ਟਾਊਨ ਇਲਾਕੇ ਤੋਂ ਜਿੱਥੇ ਇੱਕ ਨੌਜਵਾਨ ਨਸ਼ੇ ਦੀ ਪੂਰਤੀ ਲਈ ਇੰਨਾ ਬੇਵਸ ਹੋ ਗਿਆ ਹੈ ਕਿ ਉਹ ਕੋਠੀਆਂ ਦੀਆਂ ਟੂਟੀਆਂ ਚੋਰੀ ਕਰ ਰਿਹਾ ਹੈ।

ਨਸ਼ੇ ਲਈ ਕਰਦਾ ਸੀ ਚੋਰੀਆਂ :ਮਾਡਲ ਟਾਊਨ ਦੇ ਸੀ ਬਲਾਕ ਵਿਚ ਕੁਝ ਲੋਕਾਂ ਨੇ ਦੇਖਿਆ ਕਿ ਇੱਕ ਨੌਜਵਾਨ ਟੂਟੀਆਂ ਚੋਰੀ ਕਰ ਰਿਹਾ ਹੈ। ਉਸ ਨੂੰ ਜਦੋਂ ਫੜ੍ਹਿਆ ਤਾਂ ਉਹ ਨੌਜਵਾਨ ਨਸ਼ੇ ਵਿੱਚ ਚੂਰ ਸੀ। ਉਸ ਦੀ ਹਾਲਤ ਦੇਖ ਕੇ ਸਾਫ ਪਤਾ ਲੱਗ ਰਿਹਾ ਸੀ ਕਿ ਉਸ ਨੇ ਨਸ਼ਾ ਕੀਤਾ ਹੈ। ਮੌਕੇ 'ਤੇ ਮੌਜੂਦ ਕੁਝ ਇਲਾਕਾ ਨਿਵਾਸੀਆਂ ਨੇ ਮੁਲਜ਼ਮ ਨੂੰ ਕਾਬੂ ਕੀਤਾ, ਤਾਂ ਉਸ ਤੋਂ ਆਪਣੇ ਕਦਮਾਂ ਉੱਤੇ ਖੜ੍ਹੇ ਤੱਕ ਨਹੀਂ ਹੋਇਆ ਜਾ ਰਿਹਾ ਸੀ। ਜਦੋਂ ਉਸ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਉਹ ਨਸ਼ੇ ਦੀ ਪੂਰਤੀ ਲਈ ਇਹ ਚੋਰੀਆਂ ਕਰਦਾ ਹੈ। ਨਸ਼ੇੜੀ ਨੇ ਖੁਦ ਇਹ ਗੱਲ ਮੰਨੀ ਕਿ ਉਹ ਨਸ਼ਾ ਕਰਦਾ ਹੈ। ਉਸ ਨੇ ਕਿਹਾ ਕਿ ਚੋਰੀ ਕਰਨ ਆਇਆ ਸੀ, ਪਰ ਲੋਕਾਂ ਨੇ ਉਸ ਨੂੰ ਮੌਕੇ 'ਤੇ ਹੀ ਫੜ ਲਿਆ। ਉਸ ਨੇ ਕਿਹਾ ਚੋਰੀ ਕੀਤੀਆਂ ਟੂਟੀਆਂ ਵੇਚ ਕੇ ਉਸ ਨੇ ਨਸ਼ਾ ਖਰੀਦਣਾ ਸੀ। ਉਹ ਮੂਲ ਰੂਪ ਤੋਂ ਬਿਹਾਰ ਦਾ ਰਹਿਣ ਵਾਲਾ ਹੈ ਅਤੇ ਉਸ ਦੇ ਪਰਿਵਾਰ ਵਿੱਚ ਇਕ ਭੈਣ ਹੈ।

ਜੇਬ੍ਹ ਚੋਂ ਮਿਲਿਆ ਟੀਕਾ ਅਤੇ ਨਸ਼ਾ : ਮੌਕੇ ਉੱਤੇ ਮੌਜੂਦ ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਜਦੋਂ ਉਹ ਗਲ੍ਹੀ ਦੇ ਨੇੜੇ ਤੋਂ ਲੰਘ ਰਹੇ ਸਨ, ਤਾਂ ਇਹ ਨਸ਼ੇੜੀ ਵਿਅਕਤੀ ਘਰ ਦੀ ਕੰਧ ਟੱਪ ਕੇ ਭੱਜ ਰਿਹਾ ਸੀ। ਮੌਕੇ 'ਤੇ ਇੱਕ ਬਜ਼ੁਰਗ ਨੇ ਉਸ ਨੂੰ ਫੜ੍ਹ ਲਿਆ। ਉਸ ਦੀ ਜੇਬ ਵਿਚੋਂ ਨਸ਼ਾ ਕਰਨ ਦੀ ਸਰਿੰਜ ਅਤੇ ਹੱਥ ਵਿੱਚ ਫੜ੍ਹੇ ਲਿਫਾਫੇ ਵਿੱਚ ਟੂਟੀਆਂ ਜੋ ਕੋਠੀ ਵਿਚੋਂ ਚੋਰੀ ਕਰਕੇ ਲਿਜਾ ਰਿਹਾ ਸੀ, ਬਰਾਮਦ ਕੀਤੀਆਂ ਗਈਆਂ ਹਨ। ਲੋਕਾਂ ਨੇ ਕਿਹਾ ਕਿ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ ਜਾਵੇਗਾ। ਹਾਲਾਂਕਿ, ਮੁਲਜ਼ਮ ਨੇ ਕਿਹਾ ਕਿ ਉਹ ਪਹਿਲੀ ਵਾਰ ਚੋਰੀ ਕਰਨ ਆਇਆ ਹੈ, ਪਰ ਇਲਾਕੇ ਦੇ ਲੋਕਾਂ ਨੇ ਕਿਹਾ ਕਿ ਇਸ ਖਾਲੀ ਪਈ ਕੋਠੀ ਚੋਂ ਓਹ ਪਹਿਲਾਂ ਵੀ ਚੋਰੀ ਕਰ ਚੁੱਕਾ ਹੈ। ਸਥਾਨਕ ਲੋਕਾਂ ਨੇ ਕਿਹਾ ਕਿ ਦਿਨ ਦਿਹਾੜੇ ਇਲਾਕੇ 'ਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਨਸ਼ੇੜੀ ਅਜਿਹੀਆਂ ਵਾਰਦਾਤਾਂ ਕਰ ਰਹੇ ਨੇ, ਜਦਕਿ ਪੁਲਿਸ ਪ੍ਰਸ਼ਾਸ਼ਨ ਨੂੰ ਇਸ ਦੀ ਕੋਈ ਖ਼ਬਰ ਨਹੀਂ ਹੈ।

Last Updated : Aug 25, 2023, 5:51 PM IST

ABOUT THE AUTHOR

...view details