ਪੰਜਾਬ

punjab

ETV Bharat / state

52 Years Old Player Manjeet Kaur: 2 ਜਵਾਨ ਕੁੜੀਆਂ ਦੀ ਮਾਂ ਖੇਡਾਂ 'ਚ ਦਿੰਦੀ ਹੈ ਚੰਗੇ-ਚੰਗਿਆਂ ਨੂੰ ਮਾਤ, ਪੜ੍ਹੋ ਕਿੱਥੇ-ਕਿੱਥੇ ਮਾਰੀਆਂ ਮੱਲਾਂ ?

52 ਸਾਲ ਦੀ ਉਮਰ ਹੋਣ ਦੇ ਬਾਵਜੂਦ ਵੀ ਲੁਧਿਆਣਾ ਦੀ ਮਨਜੀਤ ਕੌਰ ਨੈਸ਼ਨਲ ਪੱਧਰ ਉੱਤੇ 100 ਮੀਟਰ ਦੀ ਦੌੜ, ਲੰਮੀ ਛਾਲ ਤੇ ਸ਼ਾਟ ਪੁੱਟ ਵਿੱਚ ਦਰਜਨਾਂ ਮੈਡਲ ਹਾਸਿਲ ਕਰ ਚੁੱਕੀ ਹੈ।

52 Years Player Manjeet Kaur
ਖਿਡਾਰਨ ਮਨਜੀਤ ਕੌਰ ਨੇ ਦੱਸਿਆ

By ETV Bharat Punjabi Team

Published : Oct 15, 2023, 10:44 AM IST

2 ਜਵਾਨ ਕੁੜੀਆਂ ਦੀ ਮਾਂ ਖੇਡਾਂ 'ਚ ਦਿੰਦੀ ਹੈ ਚੰਗੇ-ਚੰਗਿਆਂ ਨੂੰ ਮਾਤ

ਲੁਧਿਆਣਾ: ਲੁਧਿਆਣਾ ਦੀ ਮਨਜੀਤ ਕੌਰ 52 ਸਾਲ ਦੀ ਉਮਰ ਹੋਣ ਦੇ ਬਾਵਜੂਦ ਵੀ ਅੱਜ ਦੀਆਂ ਮੁਟਿਆਰਾਂ ਦੇ ਲਈ ਪ੍ਰੇਰਨਾ ਦਾ ਸਰੋਤ ਹੈ। ਉਹ ਇਸ ਉਮਰ ਦੇ ਵਿੱਚ ਵੀ ਫਿਟਨੈਸ ਦੇ ਅੰਦਰ ਕਈ ਕੁੜੀਆਂ ਨੂੰ ਮਾਤ ਦਿੰਦੀ ਹੈ। ਮਨਜੀਤ ਕੌਰ ਵੱਲੋਂ ਨੈਸ਼ਨਲ ਪੱਧਰ ਉੱਤੇ 100 ਮੀਟਰ ਦੀ ਦੌੜ, ਲੰਮੀ ਛਾਲ ਤੇ ਸ਼ਾਟ ਪੁੱਟ ਵਿੱਚ ਦਰਜਨਾਂ ਮੈਡਲ ਹਾਸਿਲ ਕਰ ਚੁੱਕੀ ਹੈ। ਮਨਜੀਤ ਕੌਰ ਦੇ ਨਾਂ ਉੱਤੇ ਜ਼ਿਲ੍ਹੇ ਵਿੱਚ ਸਭ ਤੋਂ ਲੰਮੀ ਛਾਲ ਦਾ ਵੀ ਰਿਕਾਰਡ ਹੈ। 52 ਸਾਲ ਦੀ ਉਮਰ ਵਿੱਚ ਜਿੱਥੇ ਅਕਸਰ ਹੀ ਮਹਿਲਾਵਾਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੀਆਂ ਹਨ। ਉੱਥੇ ਹੀ ਮਨਜੀਤ ਕੌਰ ਦਾ ਆਪਣੇ ਸਿਹਤ ਪ੍ਰਤੀ ਜੋਸ਼ ਅਤੇ ਜਜ਼ਬਾ ਵੇਖਦਿਆਂ ਹੀ ਬਣਦਾ ਹੈ।



ਪਰਿਵਾਰਕ ਮੈਂਬਰ:ਦੱਸ ਦਈਏ ਕਿ ਮਨਜੀਤ ਕੌਰ ਦੇ ਪਤੀ ਆਈ.ਏ.ਐਸ ਅਫਸਰ ਹਨ, ਜਦੋਂ ਕਿ ਉਨ੍ਹਾਂ ਦੀਆਂ 2 ਬੇਟੀਆਂ ਹਨ, ਦੋਵੇਂ ਬੇਟੀਆਂ ਜਵਾਨ ਹਨ, ਜੋ ਕਿ ਤੈਰਾਕੀ ਵਿੱਚ ਕਾਫੀ ਨਾਮਣਾ ਖੱਟਨ ਤੋਂ ਬਾਅਦ ਹੁਣ ਪੜ੍ਹਾਈ ਉੱਤੇ ਧਿਆਨ ਦੇ ਰਹੀਆਂ ਹਨ। ਮਨਜੀਤ ਕੌਰ ਆਪਣੇ ਘਰ ਹੀ ਜਿੰਮ ਚਲਾਉਂਦੇ ਹਨ, ਇਹ ਉਨ੍ਹਾਂ ਦਾ ਆਪਣਾ ਨਿੱਜੀ ਜਿੰਮ ਹੈ, ਜੇਕਰ ਕੋਈ ਮਹਿਲਾ ਆ ਜਾਵੇ ਤਾਂ ਉਹ ਉਹਨਾਂ ਨੂੰ ਫਿੱਟ ਰਹਿਣ ਦੇ ਗੁਰ ਜ਼ਰੂਰ ਸਿਖਾ ਦਿੰਦੇ ਹਨ। ਬੇਸ਼ੱਕ ਮਨਜੀਤ ਕੌਰ ਦੀ ਬਾਂਹ ਦੇ ਵਿੱਚ ਰਾੜ ਪੈ ਚੁੱਕੀ ਹੈ, ਇਸੇ ਬਾਵਜੂਦ ਉਹ ਆਪਣੀ ਫਿਟਨੈਸ ਦਾ ਧਿਆਨ ਰੱਖਦੇ ਹਨ। ਇੱਕ ਚੰਗੀ ਖਿਡਾਰੀ ਹੋਣ ਦੇ ਨਾਲ ਉਹ ਵਕਾਲਤ ਵੀ ਕਰ ਚੁੱਕੇ ਹਨ ਅਤੇ ਹੁਣ ਉਹ ਪ੍ਰੈਕਟਿਸ ਵੀ ਸ਼ੁਰੂ ਕਰ ਰਹੇ ਹਨ।



ਵਕਾਲਤ ਦੇ ਨਾਲ ਸਮਾਜ ਸੇਵਾ:ਖਿਡਾਰਨ ਮਨਜੀਤ ਕੌਰ ਖੇਡਾਂ ਤੇ ਵਕਾਲਤ ਦੇ ਨਾਲ ਇੱਕ ਚੰਗੀ ਸਮਾਜ ਸੇਵੀ ਵੀ ਹੈ, ਜੋ ਅਕਸਰ ਹੀ ਲੋਕਾਂ ਨੂੰ ਚੰਗਾ ਸੁਨੇਹਾ ਦਿੰਦੇ ਰਹਿੰਦੇ ਹਨ। ਉਹ ਥੀਏਟਰ ਦਾ ਵੀ ਸ਼ੌਂਕ ਰੱਖਦੇ ਹਨ ਅਤੇ ਇਸ ਵਿੱਚ ਵੀ ਕਈ ਸ਼ਾਰਟ ਫਿਲਮਾਂ ਉਹ ਬਣਾ ਚੁੱਕੇ ਹਨ। ਇਸ ਤੋਂ ਇਲਾਵਾ ਮਨਜੀਤ ਕੌਰ ਵੱਲੋਂ ਆਪਣੇ ਘਰ ਨੂੰ ਸਾਂਭਣ ਦੇ ਨਾਲ ਕਈ ਤਰ੍ਹਾਂ ਦੇ ਈਵੈਂਟ ਵੀ ਕਰਵਾਏ ਜਾਂਦੇ ਹਨ। ਹਾਲ ਹੀ ਵਿੱਚ ਉਹ ਕੈਨੇਡਾ ਜਾ ਕੇ ਆਏ ਹਨ, ਜਿੱਥੇ ਉਨ੍ਹਾਂ ਨੇ ਖੇਡਾਂ ਦੇ ਵਿੱਚ ਹਿੱਸਾ ਲਿਆ ਤੇ ਉੱਥੇ ਮੈਂਬਰ ਪਾਰਲੀਮੈਂਟ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਮਨਜੀਤ ਕੌਰ ਵੇਟ ਲਿਫਟਿੰਗ ਦਾ ਵੀ ਸ਼ੌਂਕ ਰੱਖਦੀ ਹੈ।

ਖਿਡਾਰਨ ਮਨਜੀਤ ਕੌਰ

ਪਰਿਵਾਰ ਦਾ ਸਹਿਯੋਗ: ਖਿਡਾਰਨ ਮਨਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਸ਼ੁਰੂ ਤੋਂ ਹੀ ਬਹੁਤ ਖੁੱਲ੍ਹੀ ਸੋਚ ਦਾ ਮਾਲਿਕ ਸੀ ਅਤੇ ਉਸ ਨੂੰ ਖੇਡਾਂ ਵਿੱਚ ਹਿੱਸਾ ਲੈਣ ਦੇ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਰੋਕ ਟੋਕ ਨਹੀਂ ਸੀ, ਸਗੋਂ ਉਹ ਲੜਕਿਆਂ ਦੇ ਨਾਲ ਵੀ ਖੇਡਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਹੁਣ ਦੇ ਸਮੇਂ ਅਤੇ ਪੁਰਾਣੇ ਸਮੇਂ ਵਿੱਚ ਬਹੁਤ ਜ਼ਿਆਦਾ ਫ਼ਰਕ ਆ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਕਿਸੇ ਉੱਤੇ ਵਿਸ਼ਵਾਸ ਕਰਨ ਲਈ ਢੁੱਕਵਾਂ ਨਹੀਂ ਹੈ। ਮਨਜੀਤ ਕੌਰ ਨੇ ਕਿਹਾ ਕਿ ਪਹਿਲਾਂ ਮੇਰੇ ਪਰਿਵਾਰ ਅਤੇ ਹੁਣ ਮੇਰੇ ਸੁਹਰਾ ਪਰਿਵਾਰ ਖਾਸ ਕਰਕੇ ਮੇਰੇ ਪਤੀ ਨੇ ਵੀ ਮੈਨੂੰ ਕਦੀ ਵੀ ਰੋਕਿਆ ਟੋਕਿਆ ਨਹੀਂ ਹੈ। ਇਸ ਕਰਕੇ ਮੇਰਾ ਜੋ ਵੀ ਦਿਲ ਕਰਦਾ ਹੈ, ਉਹ ਕਰਨ ਦਿੱਤਾ ਜਾਂਦਾ ਹੈ।


ਵੱਖ-ਵੱਖ ਮੈਡਲ ਕੀਤੇ ਹਾਸਿਲ: ਖਿਡਾਰਨ ਮਨਜੀਤ ਕੌਰ ਨੇ ਦੱਸਿਆ ਕਿ ਹਾਲ ਹੀ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਉਸ ਨੇ ਹਿੱਸਾ ਲਿਆ ਸੀ, ਜਿਸ ਵਿੱਚ ਉਸ ਨੇ ਜ਼ਿਲ੍ਹਾ ਪੱਧਰ ਉੱਤੇ ਗੋਲਡ ਮੈਡਲ, ਰਾਜ ਪੱਧਰ ਉੱਤੇ ਉਸ ਨੇ ਸਿਲਵਰ ਮੈਡਲ ਹਾਸਿਲ ਕੀਤਾ ਸੀ। ਉਸ ਦੇ ਮੁਕਾਬਲੇ ਵਿੱਚ ਸੰਗਰੂਰ ਦੀ ਇੱਕ ਹੋਰ ਖਿਡਾਰਨ ਨੇ ਗੋਲਡ ਮੈਡਲ ਜਿੱਤਿਆ ਸੀ, ਜੋ ਕਿ ਪਿਛਲੇ 6 ਸਾਲ ਤੋਂ ਲਗਾਤਾਰ ਟ੍ਰੇਨਿੰਗ ਕਰ ਰਹੇ ਸਨ। ਖਿਡਾਰਨ ਮਨਜੀਤ ਕੌਰ ਨੇ ਕਿਹਾ ਕਿ ਉਹ ਕੌਮੀ ਖੇਡਾਂ ਦੇ ਵਿੱਚ ਵੀ ਸਿਲਵਰ ਮੈਡਲ ਹਾਸਿਲ ਕਰ ਚੁੱਕੇ ਹਨ। ਇਸ ਤੋਂ ਇਲਾਵਾ ਕਈ ਹੋਰ ਖੇਡਾਂ ਤੇ ਕੈਨੇਡਾ ਅਤੇ ਵਿੱਚ ਵੱਖ-ਵੱਖ ਮੁਲਕਾਂ ਦੇ ਵਿੱਚ ਵੀ ਖੇਡ ਚੁੱਕੇ ਹਨ। ਸਪੋਰਟਸ ਨਾਲ ਉਹਨਾਂ ਨੂੰ ਸ਼ੁਰੂ ਤੋਂ ਹੀ ਲਗਾਵ ਰਿਹਾ ਹੈ, ਇਸ ਕਰਕੇ ਉਹ ਆਪਣੇ ਫਿਟਨੈਸ ਦਾ ਇਸ ਉਮਰ ਦੇ ਵਿੱਚ ਵੀ ਧਿਆਨ ਰੱਖਦੇ ਹਨ।

ABOUT THE AUTHOR

...view details