ਲੁਧਿਆਣਾ: ਪਹਾੜੀ ਇਲਾਕਿਆਂ ਵਿੱਚ ਹੋ ਰਹੀ ਬਰਫਬਾਰੀ ਕਾਰਨ ਉੱਤਰ-ਭਾਰਤ ਵਿੱਚ ਠੰਢ ਵਧ ਰਹੀ ਹੈ। ਉੱਤਰ-ਭਾਰਤ ਵਿੱਚ ਲਗਾਤਾਰ ਵੈਸਟਰਨ ਡਿਸਟਰਬੈਂਸ ਦੇ ਕਾਰਨ ਮੈਦਾਨੀ ਇਲਾਕਿਆਂ ਵਿੱਚ ਮੌਸਮ ਦਾ ਮਿਜਾਜ਼ ਲਗਾਤਾਰ ਬਦਲਦਾ ਜਾ ਰਿਹਾ ਹੈ। ਪੰਜਾਬ ਦੇ ਕਈ ਹਿੱਸਿਆਂ ਵਿੱਚ ਬੀਤੇ ਕਈ ਦਿਨਾਂ ਤੋਂ ਲਗਾਤਾਰ ਰੁੱਕ-ਰੁੱਕ ਕੇ ਮੀਂਹ ਪੈ ਰਿਹਾ ਹੈ।
ਲੁਧਿਆਣਾ 'ਚ ਰੁੱਕ-ਰੁੱਕ ਕੇ ਪੈ ਰਿਹਾ ਮੀਂਹ, ਠੰਢ 'ਚ ਹੋਇਆ ਇਜ਼ਾਫਾ - ਠੰਢ 'ਚ ਹੋਇਆ ਇਜ਼ਾਫਾ
ਪਹਾੜੀ ਇਲਾਕਿਆਂ ਵਿੱਚ ਹੋ ਰਹੀ ਬਰਫਬਾਰੀ ਕਾਰਨ ਉੱਤਰ-ਭਾਰਤ ਵਿੱਚ ਠੰਢ ਵਧ ਰਹੀ ਹੈ। ਉੱਤਰ-ਭਾਰਤ ਵਿੱਚ ਲਗਾਤਾਰ ਵੈਸਟਰਨ ਡਿਸਟਰਬੈਂਸ ਦੇ ਕਾਰਨ ਮੈਦਾਨੀ ਇਲਾਕਿਆਂ ਵਿੱਚ ਮੌਸਮ ਦਾ ਮਿਜਾਜ਼ ਲਗਾਤਾਰ ਬਦਲਦਾ ਜਾ ਰਿਹਾ ਹੈ। ਪੰਜਾਬ ਦੇ ਕਈ ਹਿੱਸਿਆਂ ਵਿੱਚ ਬੀਤੇ ਕਈ ਦਿਨਾਂ ਤੋਂ ਲਗਾਤਾਰ ਰੁੱਕ-ਰੁੱਕ ਕੇ ਮੀਂਹ ਪੈ ਰਿਹਾ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਡਾ. ਪ੍ਰਭਜੋਤ ਕੌਰ ਨੇ ਕਿਹਾ ਕਿ ਆਉਂਦੇ ਦਿਨਾਂ ਵਿੱਚ ਯਾਨੀ ਕਿ ਲੋਹੜੀ ਤੱਕ ਮੌਸਮ ਸਾਫ਼ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਬੱਦਲਵਾਈ ਵਾਲਾ ਮੌਸਮ ਜਦੋਂ ਖ਼ਤਮ ਹੋਵੇਗਾ ਉਦੋਂ ਠੰਢ ਵਿੱਚ ਗਿਰਾਵਟ ਹੋਵੇਗੀ ਅਤੇ ਮੌਸਮ ਸਾਫ ਹੋ ਜਾਵੇਗਾ। ਇਸ ਦੇ ਨਾਲ ਕੋਹਰਾ ਵੀ ਡਿੱਗ ਜਾਵੇਗਾ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਡਾ ਪ੍ਰਭਜੋਤ ਕੌਰ ਨੇ ਕਿਹਾ ਕਿ ਇਹ ਮੌਸਮ ਸਬਜ਼ੀਆਂ ਲਈ ਕਾਫ਼ੀ ਲਾਹੇਵੰਦ ਸਾਬਤ ਹੋਵੇਗਾ ਕਿਉਂਕਿ ਲਗਾਤਾਰ ਮੀਂਹ ਪੈਣ ਕਰਕੇ ਕਣਕ ਦੀ ਫਸਲ ਨੂੰ ਜੋ ਪਾਣੀ ਦੀ ਲੋੜ ਸੀ ਉਹ ਪਾਣੀ ਦੀ ਪੂਰਤੀ ਹੋਵੇਗੀ। ਉਨ੍ਹਾਂ ਕਿਹਾ ਕਿ ਸਬਜ਼ੀਆਂ ਕੋਹਰੇ ਨਾਲ ਖ਼ਰਾਬ ਹੁੰਦੀਆਂ ਸਨ ਮੀਂਹ ਪੈਣ ਨਾਲ ਕੋਹਰਾ ਖ਼ਤਮ ਹੋ ਜਾਵੇਗਾ ਹੈ ਜਿਸ ਕਰਕੇ ਕਿਸਾਨਾਂ ਲਈ ਇਹ ਬਰਸਾਤ ਕਾਫ਼ੀ ਫ਼ਾਇਦੇਮੰਦ ਹੀ ਸਾਬਤ ਹੋਵੇਗੀ।