ਜਗਰਾਉਂ: ਪੰਜਾਬ ਦੇ ਸਿਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਜਗਰਾਉਂ ਵਿੱਚ ਨਵੀਂ ਬਣੀ ਸੜਕ ਦਾ ਉਦਘਾਟਨ ਕਰਨ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੀਤੇ ਗਏ ਵਾਅਦਿਆਂ ਨੂੰ ਪੂਰਾ ਕੀਤਾ ਜਾ ਰਿਹਾ ਹੈ ਤੇ ਕਰੋੜਾਂ ਰੁਪਏ ਦੇ ਨਾਲ ਸੜਕਾਂ ਦੇ ਕੰਮਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ।
ਫ਼ੀਸ ਮਾਮਲਾ: ਭਲਕੇ ਹਾਈ ਕੋਰਟ ਸੁਣਾਵੇਗਾ ਫ਼ੈਸਲਾ ਇਸ ਮੌਕੇ ਉਨ੍ਹਾਂ ਕਿਹਾ ਕਿ ਜਗਰਾਉਂ ਦੇ ਅਤੇ ਇਸ ਦੇ ਆਸ-ਪਾਸ ਦੇ ਹਲਕਿਆਂ ਵਿੱਚ 58 ਕਰੋੜ ਰੁਪਏ ਦੇ ਸੜਕਾਂ ਦੇ ਕੰਮ ਕਰਵਾਏ ਜਾ ਰਹੇ ਹਨ ਤੇ ਇਸ ਜਗਰਾਉਂ ਵਾਲੀ ਸੜਕ ਤੇ 11 ਕਰੋੜ ਰੁਪਏ ਖਰਚ ਕੀਤਾ ਗਏ ਹਨ।
ਵਿਦਿਆਰਥੀਆਂ ਦੀ ਫੀਸਾਂ ਸਬੰਧੀ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਿਰਫ਼ ਟਿਊਸ਼ਨ ਫੀਸ ਲੈਣ ਬਾਰੇ ਆਨਲਾਈਨ ਸਿਖਿਆ ਦੇਣ ਵਾਲੇ ਸਕੂਲਾਂ ਨੂੰ ਕਿਹਾ ਸੀ, ਪਰ ਮਾਣਯੋਗ ਹਾਈ ਕੋਰਟ ਵੱਲੋਂ ਪਿਛਲੇ ਸਾਲ ਦੀ 70% ਫ਼ੀਸ ਦਾ ਆਰਡਰ ਦੇ ਦਿੱਤਾ ਗਿਆ ।
ਸਿੰਗਲਾ ਨੇ ਕਿਹਾ ਕਿ ਸਰਕਾਰ ਵੱਲੋਂ ਫਿਰ ਵੀ ਇਸ ਸੰਬੰਧੀ ਹਾਈ ਕੋਰਟ ਵਿੱਚ ਅਪੀਲ ਕੀਤੀ ਜਾ ਰਹੀ ਹੈ ਕਿ ਸਿਰਫ ਟਿਊਸ਼ਨ ਫੀਸਾਂ ਲਈ ਜਾਵੇ। ਉਨ੍ਹਾਂ ਕਿਹਾ ਕਿ ਕੱਲ ਹਾਈ ਕੋਰਟ ਦਾ ਫ਼ੈਸਲਾ ਆਉਣਾ ਹੈ ਅਤੇ ਸਾਨੂੰ ਉਮੀਦ ਹੈ ਕਿ ਫ਼ੈਸਲਾ ਵਿਦਿਆਰਥੀਆਂ ਦੇ ਮਾਪਿਆਂ ਦੇ ਹੱਕ ਵਿੱਚ ਆਵੇਗਾ।