ਪੰਜਾਬ

punjab

ETV Bharat / state

ਰੱਬ ਆਸਰੇ ਹੈ ਲੁਧਿਆਣਾ ਦੇ ਸਿਵਲ ਹਸਪਤਾਲ ਦੀ ਸੁਰੱਖਿਆ

ਲੁਧਿਆਣਾ ਦੇ ਸਿਵਲ ਹਸਪਤਾਲ (Ludhiana Civil Hospital) ਦੇ ਹਾਲਾਤ ਵੀ ਕੋਈ ਖ਼ਾਸ ਚੰਗੇ ਨਹੀ ਹਨ। ਸਾਡੀ ਟੀਮ ਵੱਲੋਂ ਸਿਵਲ ਹਸਪਤਾਲ ਲੁਧਿਆਣਾ ਦਾ ਜਾਇਜ਼ਾ ਲਿਆ ਗਿਆ ਤਾਂ ਫਾਇਰ ਸੇਫਟੀ ਬਾਕਸ ਖਾਲੀ ਸਨ, ਨਾ ਤਾਂ ਹਸਪਤਾਲ ਵਿੱਚ ਅੱਗ ਬੁਝਾਉਣ ਵਾਲੇ ਸਿਲੰਡਰ ਮੌਜੂਦ ਸਨ ਅਤੇ ਨਾ ਹੀ ਐਕਸਟੈਂਸ਼ਨ ਪਾਈਪਾਂ, ਜਿਸ ਤੋਂ ਸਾਫ਼ ਹੁੰਦਾ ਹੈ ਕਿ ਪੰਜਾਬ ਦਾ ਸਿਹਤ ਵਿਭਾਗ (Health Department of Punjab) ਸਰਕਾਰੀ ਹਸਪਤਾਲਾਂ ਵਿੱਚ ਆਉਣ ਵਾਲੇ ਮਰੀਜਾਂ ਦੀ ਜਾਨ-ਮਾਲ ਦੀ ਸੁਰੱਖਿਆ ਨੂੰ ਲੈਕੇ ਕਿਨ੍ਹਾਂ ਕੁ ਫਿਕਰਮੰਦ ਹੈ।

ਰੱਬ ਆਸਰੇ ਹੈ ਲੁਧਿਆਣਾ ਦੇ ਸਿਵਲ ਹਸਪਤਾਲ ਦੀ ਸੁਰੱਖਿਆ
ਰੱਬ ਆਸਰੇ ਹੈ ਲੁਧਿਆਣਾ ਦੇ ਸਿਵਲ ਹਸਪਤਾਲ ਦੀ ਸੁਰੱਖਿਆ

By

Published : May 15, 2022, 1:22 PM IST

ਲੁਧਿਆਣਾ:ਪੰਜਾਬ ਅੰਦਰ ਆਮ ਆਦਮੀ ਪਾਰਟੀ (Aam Aadmi Party) ਵੱਲੋਂ ਚੋਣਾਂ ਤੋਂ ਪਹਿਲਾਂ ਸਿਹਤ ਸਹੂਲਤਾਂ ਅਤੇ ਸਿੱਖਿਆ ਦੇ ਮੁੱਦਿਆ (Health facilities and education issues) ਨੂੰ ਮੁੱਖ ਰੱਖਿਆ ਗਿਆ ਹੈ। ਜਿਨ੍ਹਾਂ ਨੂੰ ਮੁੱਖ ਰੱਖਦੇ ਹੋਏ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ (Aam Aadmi Party) ਨੂੰ 2022 ਦੀਆਂ ਵਿਧਾਨ ਸਭਾ ਚੋਣਾਂ (Vidhan Sabha of 2022) ਅੰਦਰ 92 ਸੀਟਾਂ ‘ਤੇ ਜਿੱਤ ਵੀ ਦਿਵਾਈ, ਪਰ ਸੂਬੇ ਅੰਦਰ ਸਰਕਾਰ ਬਣਨ ਤੋਂ ਬਾਅਦ ਜਿਵੇਂ-ਜਿਵੇਂ ਸਮਾਂ ਬੀਤ ਦਾ ਗਿਆ, ਉਵੇਂ-ਉਵੇਂ ਹੀ ਪੰਜਾਬ ਦੀ ਨਵੀਂ ਬਣੀ ਸਰਕਾਰ ਮੁੱਦਿਆ ਨੂੰ ਵੀ ਭੁੱਲਦੀ ਗਈ, ਜਿਸ ਕਰਕੇ ਉਨ੍ਹਾਂ ‘ਤੇ ਸਵਾਲ ਵੀ ਖੜ੍ਹੇ ਹੁੰਦੇ ਗਏ, ਬੀਤੇ ਦਿਨੀਂ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ (Guru Nanak Hospital, Amritsar) ਵਿੱਚ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਸਰਕਾਰ ‘ਤੇ ਵਿਰੋਧੀਆਂ ਵੱਲੋਂ ਨਿਸ਼ਾਨੇ ਸਾਧੇ ਜਾ ਰਹੇ ਹਨ, ਪਰ ਦੂਜੇ ਪਾਸੇ ਜਦੋਂ ਈਟੀਵੀ ਭਾਰਤ ਦੀ ਟੀਮ ਨੇ ਲੁਧਿਆਣਾ ਦੇ ਸਿਵਲ ਹਸਪਤਾਲ (Civil Hospital, Ludhiana) ਦਾ ਦੌਰਾ ਕੀਤਾ ਤਾਂ ਉੱਥੇ ਵੀ ਹੈਰਾਨਜਨਕ ਖੁਲਾਸੇ ਹੋਏ।

ਲੁਧਿਆਣਾ ਦੇ ਸਿਵਲ ਹਸਪਤਾਲ (Ludhiana Civil Hospital) ਦੇ ਹਾਲਾਤ ਵੀ ਕੋਈ ਖ਼ਾਸ ਚੰਗੇ ਨਹੀ ਹਨ। ਸਾਡੀ ਟੀਮ ਵੱਲੋਂ ਸਿਵਲ ਹਸਪਤਾਲ ਲੁਧਿਆਣਾ ਦਾ ਜਾਇਜ਼ਾ ਲਿਆ ਗਿਆ ਤਾਂ ਫਾਇਰ ਸੇਫਟੀ ਬਾਕਸ ਖਾਲੀ ਸਨ, ਨਾ ਤਾਂ ਹਸਪਤਾਲ ਵਿੱਚ ਅੱਗ ਬੁਝਾਉਣ ਵਾਲੇ ਸਿਲੰਡਰ ਮੌਜੂਦ ਸਨ ਅਤੇ ਨਾ ਹੀ ਐਕਸਟੈਂਸ਼ਨ ਪਾਈਪਾਂ, ਜਿਸ ਤੋਂ ਸਾਫ਼ ਹੁੰਦਾ ਹੈ ਕਿ ਪੰਜਾਬ ਦਾ ਸਿਹਤ ਵਿਭਾਗ (Health Department of Punjab) ਸਰਕਾਰੀ ਹਸਪਤਾਲਾਂ ਵਿੱਚ ਆਉਣ ਵਾਲੇ ਮਰੀਜਾਂ ਦੀ ਜਾਨ-ਮਾਲ ਦੀ ਸੁਰੱਖਿਆ ਨੂੰ ਲੈਕੇ ਕਿਨ੍ਹਾਂ ਕੁ ਫਿਕਰਮੰਦ ਹੈ।

ਇਹ ਵੀ ਪੜ੍ਹੋ:ਅੰਮ੍ਰਿਤਸਰ ਹਸਪਤਾਲ ’ਚ ਵੱਡਾ ਹਾਦਸਾ ਹੋਣ ਤੋਂ ਟਲਿਆ, 650 ਮਰੀਜ਼ ਕੱਢੇ ਸੁਰੱਖਿਅਤ ਬਾਹਰ

ਦਰਅਸਲ ਲੁਧਿਆਣਾ ਦਾ ਇਹ ਸਿਵਲ ਹਸਪਤਾਲ ਇਕਲੌਤਾ ਸਰਕਾਰੀ ਸਿਵਲ ਹਸਪਤਾਲ (Government Civil Hospital) ਹੈ ਜਿੱਥੇ ਰੋਜ਼ ਹਜ਼ਾਰਾਂ ਮਰੀਜ ਇਲਾਜ ਲਈ ਆਉਦੇ ਹਨ, ਪਰ ਇੱਥੇ ਦੇ ਸੇਫਟੀ ਪ੍ਰਬੰਧਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਤਸਵੀਰਾਂ ਸਭ ਕੁਝ ਬਿਨ੍ਹਾਂ ਕੁਝ ਬੋਲ ਹੀ ਬਿਆਨ ਕਰਦੀਆਂ ਹਨ। ਜਿੱਥੇ ਫਾਇਰ ਐਗਜ਼ਿਟ ਦਾ ਵੀ ਕੋਈ ਪ੍ਰਬੰਧ ਨਹੀਂ ਹੈ।

ਇਹ ਵੀ ਪੜ੍ਹੋ:ਪਟਿਆਲਾ ਹਿੰਸਾ ਮਾਮਲਾ: ਬਲਜਿੰਦਰ ਸਿੰਘ ਪਰਵਾਨਾ ਦੇ ਹੱਕ 'ਚ ਉਤਰੇ ਖਹਿਰਾ

ABOUT THE AUTHOR

...view details