ਹੋਟਲ, ਰੈਸਟੋਰੈਂਟ ਤੇ ਰੇਹੜੀਆਂ ਫੜ੍ਹੀਆਂ ਲਈ ਲਾਇਸੈਂਸ ਲਾਜ਼ਮੀ, ਨਾ ਹੋਣ ਦੀ ਸੂਰਤ 'ਚ ਲੱਗ ਸਕਦੈ ਲੱਖਾਂ ਦਾ ਜੁਰਮਾਨਾ ਲੁਧਿਆਣਾ:ਕਰੋਨਾ ਮਹਾਮਾਰੀ ਤੋਂ ਬਾਅਦ ਦੇਸ਼ ਦੇ ਕਈ ਨੌਜਵਾਨਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਸਨ ਜਿਸ ਤੋਂ ਬਾਅਦ ਨੌਜਵਾਨਾਂ ਨੇ ਆਪਣੇ ਘਰ ਦਾ ਗੁਜ਼ਾਰਾ ਚਲਾਉਣ ਲਈ ਜ਼ਿਆਦਾਤਰ ਖਾਣ ਪੀਣ ਦਾ ਕੰਮ ਸ਼ੁਰੂ ਕਰ ਦਿੱਤਾ ਸੀ। ਇਸ ਵਿੱਚ ਪਿਛਲੇ ਦੋ ਸਾਲ ਅੰਦਰ ਹਜ਼ਾਰਾਂ ਦੀ ਤਦਾਦ ਵਿੱਚ ਖਾਣ ਪੀਣ ਦਾ ਸਮਾਨ ਪਰੋਸਣ ਵਾਲੀਆਂ ਦੁਕਾਨਾਂ ਖੁੱਲੀਆਂ ਹਨ। ਲੋਕ ਆਨਲਾਈਨ ਵੀ ਆਰਡਰ ਕਰਦੇ ਹਨ, ਪਰ ਹੁਣ ਇਨ੍ਹਾਂ ਉੱਤੇ ਸਿਹਤ ਮਹਿਕਮੇ ਦੀ ਸਖਤੀ ਹੋਣ ਜਾ ਰਹੀ ਹੈ।
ਫੂਡ ਸੇਫਟੀ ਸਟੈਂਡਰਡ ਅਥਾਰਿਟੀ ਆਫ਼ ਇੰਡੀਆਂ ਲਈ ਹੁਣ ਮਾਪਦੰਡ ਤੈਅ ਕੀਤੇ ਹਨ ਕਿ ਹੁਣ ਖਾਣ ਪੀਣ ਦਾ ਸਮਾਨ ਵੇਚਣ ਵਾਲੇ ਲਈ ਲਾਇਸੈਂਸ ਲੈਣਾ ਲਾਜ਼ਮੀ ਹੋਵੇਗਾ ਅਤੇ ਜੇਕਰ ਉਸ ਦੀ ਸਾਲ ਦੀ ਸੇਲ 12 ਲੱਖ ਤੋਂ ਵੱਧ ਹੈ, ਤਾਂ ਉਸ ਨੂੰ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ। ਲੁਧਿਆਣਾ ਸਿਹਤ ਮਹਿਕਮੇ ਦੇ ਜ਼ਿਲ੍ਹਾ ਸਿਹਤ ਅਫ਼ਸਰ ਡਾਕਟਰ ਗੁਰਪ੍ਰੀਤ ਸਿੰਘ ਨੇ ਇਹ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ।
FSSAI ਦੀ ਸਖ਼ਤੀ:ਲੁਧਿਆਣਾ ਜ਼ਿਲ੍ਹਾ ਸਿਹਤ ਅਫ਼ਸਰ ਡਾਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਹੁਣ ਅਥਾਰਟੀ ਵੱਲੋਂ ਸਖ਼ਤੀ ਕੀਤੀ ਗਈ ਹੈ, ਕਿਉਕਿ ਦੇਖਣ ਵਿੱਚ ਆਇਆ ਹੈ ਕਿ ਲੋਕ ਜਿਆਦਾਤਰ ਜਿਹੜਾ ਖਾਣ-ਪੀਣ ਦਾ ਸਾਮਾਨ ਵੇਚ (FSSAI is Strict) ਰਹੇ ਹਨ, ਉਨ੍ਹਾਂ ਵਿੱਚ ਫਾਸਟ ਫੂਡ ਦੀ ਮਾਤਰਾ ਵਧੇਰੇ ਹੈ। ਇਹ ਲੋਕਾਂ ਦੀ ਸਿਹਤ ਲਈ ਚੰਗਾ ਨਹੀ ਹੈ। ਇਹ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਹੈ। ਇਸ ਕਰਕੇ ਹੁਣ FSSAI ਵੱਲੋਂ ਸਖ਼ਤੀ ਵਰਤੀ ਜਾ ਰਹੀ ਹੈ।
ਡਾਕਟਰ ਗੁਰਪ੍ਰੀਤ ਨੇ ਦੱਸਿਆ ਕਿ ਇਸ ਸਬੰਧੀ ਮੁੱਖ ਮੰਤਰੀ ਪੰਜਾਬ ਵੱਲੋਂ ਵੀ ਸਾਰਿਆਂ ਨੂੰ ਦਿਸ਼ਾ-ਨਿਰਦੇਸ਼ ਬਹੁਤ ਪਹਿਲਾਂ ਹੀ ਜਾਰੀ ਕਰ ਦਿੱਤੇ ਗਏ ਸੀ ਅਤੇ ਹੁਣ ਉਹ ਦੁਕਾਨਦਾਰਾਂ ਨੂੰ ਜਾਗਰੂਕ ਕਰਨ ਦਾ ਕੰਮ ਕਰ ਰਹੇ ਹਨ। ਲਗਾਤਾਰ ਇਸ ਸਬੰਧੀ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਲਾਇਸੰਸ ਲੈਣ ਅਤੇ ਰਜਿਸਟ੍ਰੇਸ਼ਨ ਕਰਵਾਉਣ ਲਈ ਪ੍ਰਫੂਲਤ ਕੀਤਾ ਜਾ ਰਿਹਾ ਹੈ, ਤਾਂ ਕਿ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਦੀਆਂ ਮੁਸ਼ਕਲਾਂ ਨਾ ਵੱਧਣ।
6 ਮਹੀਨੇ ਦੀ ਕੈਦ 5 ਲੱਖ ਜੁਰਮਾਨਾ:ਡਾਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਜੇਕਰ ਕੋਈ ਲਾਇਸੈਂਸ ਨਹੀਂ ਲੈਂਦਾ ਹੈ ਅਤੇ ਉਸ ਦੀ ਖਾਣ ਪੀਣ ਦੀ ਦੁਕਾਨ ਵਿੱਚ ਸਿਹਤ ਵਿਭਾਗ ਵੱਲੋਂ ਛਾਪੇਮਾਰੀ ਦੌਰਾਨ ਉਸ ਵੱਲੋਂ ਪਰੋਸਿਆ ਜਾਣ ਵਾਲਾ ਖਾਣਾ ਲੈਬ ਵਿੱਚ ਸਹੀ ਨਾ ਪਾਇਆ ਗਿਆ, ਤਾਂ ਉਸ (FSSAI on Street Food) ਨੂੰ 6 ਮਹੀਨੇ ਤੱਕ ਦੀ ਸਜ਼ਾ ਅਤੇ 5 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਕੋਰਟ ਨਿਰਧਾਰਤ ਕਰੇਗੀ ਕਿ ਉਸ ਨੂੰ ਕੀ ਸਜ਼ਾ ਮਿਲਦੀ ਹੈ, ਪਰ ਸਜ਼ਾ ਮਿਲਣੀ ਲਾਜ਼ਮੀ ਹੈ।
ਡਾਕਟਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਕਰਕੇ ਸਿਰਫ਼ ਚੰਗਾ ਖਾਣਾ ਪਰੋਸਣਾ ਹੀ ਦੁਕਾਨਦਾਰਾਂ ਹੀ ਤਰਜੀਹ ਨਹੀਂ ਹੋਣੀ ਚਾਹੀਦੀ, ਸਗੋਂ ਉਨ੍ਹਾਂ ਨੂੰ ਲਾਇਸੈਂਸ ਧਾਰਕ ਵੀ ਹੋਣਾ ਚਾਹੀਦਾ ਹੈ। ਉਨ੍ਹਾਂ ਲੋਕਾਂ ਨੂੰ ਵੀ ਕਿਹਾ ਕਿ ਜੇਕਰ ਤੁਸੀਂ ਵੀ ਅਗਲੀ ਵਾਰ ਕਿਸੇ ਰੈਸਟੋਰੈਂਟ ਤੇ ਢਾਬਿਆਂ ਜਾਂ ਫਿਰ ਕਿਤੇ ਵੀ ਖਾਣਾ ਖਾਂਦੇ ਹੋ ਤਾਂ ਉਸ ਨੂੰ ਉਸ ਦਾ ਲਾਇਸੈਂਸ ਜ਼ਰੂਰ ਪੁੱਛੋ।
ਲੁਧਿਆਣਾ ਵਿੱਚ ਕਿੰਨੇ ਲਾਇਸੈਂਸ: ਲੁਧਿਆਣਾ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਖਾਣਾ ਪਰੋਸਣ ਵਾਲੀਆਂ ਦੁਕਾਨਾਂ ਹੋਟਲ, ਰੈਸਟੋਰੈਂਟ, ਰੇਹੜੀਆਂ ਅਤੇ ਫੜ੍ਹੀਆਂ ਹਨ, ਪਰ ਸਿਰਫ 10 ਫੀਸਦੀ ਕੋਲ ਹੀ ਲਾਇਸੈਂਸ ਜਾਂ ਰਜਿਸਟ੍ਰੇਸ਼ਨ ਹੈ। ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਲੋਕ 90 ਫੀਸਦੀ ਅਜਿਹੇ ਦੁਕਾਨਦਾਰਾਂ ਦਾ ਖਾਣਾ ਖਾ ਰਹੇ ਹਨ ਜਿਨ੍ਹਾਂ ਕੋਲ FSSAI ਵੱਲੋਂ ਪ੍ਰਮਾਣਿਤ ਲਾਇਸੈਂਸ ਜਾਂ ਫਿਰ ਰਜਿਸਟ੍ਰੇਸ਼ਨ ਵੀ ਨਹੀਂ ਹੈ। ਲੁਧਿਆਣਾ ਵਿੱਚ 25 ਹਜ਼ਾਰ ਦੇ ਕਰੀਬ ਖਾਣ ਪੀਣ ਦੀਆਂ ਦੁਕਾਨਾਂ ਤੇ ਅਹਾਤੇ ਹਨ, ਜਿਨ੍ਹਾਂ ਚੋਂ ਮਹਿਜ਼ 1700 ਕੋਲ ਲਾਇਸੈਂਸ ਅਤੇ 4 ਹਜ਼ਾਰ ਕੋਲ ਰਜਿਸਟਰੇਸ਼ਨ ਹੈ, ਜੋ ਕਿ ਬਹੁਤ ਜਿਆਦਾ ਘੱਟ ਹੈ। ਡਾਕਟਰ ਗੁਰਪ੍ਰੀਤ ਨੇ ਦੱਸਿਆ ਕਿ ਅਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਕਿ ਉਹ ਆਪਣੀਆਂ ਦੁਕਾਨਾਂ ਨੂੰ ਰਜਿਸਟ੍ਰੇਸ਼ਨ ਕਰਵਾਉਣ ਅਤੇ ਲਾਇਸੈਂਸ ਵੀ ਲੈਣ।
ਕਿਵੇਂ ਲਈਏ ਲਾਇਸੈਂਸ:ਲੁਧਿਆਣਾ ਦੇ ਜ਼ਿਲ੍ਹਾ ਸਿਹਤ ਅਫ਼ਸਰ ਨੇ ਦੱਸਿਆ ਲਾਇਸੈਂਸ ਲੈਣਾ ਕੋਈ ਔਖਾ ਕੰਮ ਨਹੀਂ ਹੈ। ਇਹ ਬਹੁਤ ਸੌਖਾ ਕੰਮ ਹੈ। ਉਨ੍ਹਾਂ ਕਿਹਾ ਕਿ FSSAI ਦੀ ਵੈਬਸਾਈਟ ਉੱਤੇ ਜਾ ਕੇ ਤੁਸੀਂ ਆਸਾਨੀ ਦੇ ਨਾਲ ਲਾਇਸੈਂਸ ਅਪਲਾਈ ਕਰ ਸਕਦੇ (how to apply for license) ਹੋ। ਉਸ ਵਿੱਚ ਤੁਹਾਡੇ ਜਿਨ੍ਹਾਂ ਦਸਤਾਵੇਜ਼ਾਂ ਦੀ ਲੋੜ ਹੈ, ਉਸ ਸਬੰਧੀ ਬਕਾਇਦਾ ਲਿਸਟ ਦਿੱਤੀ ਗਈ ਹੈ। ਤੁਸੀਂ ਆਨਲਾਈਨ ਉਸ ਨੂੰ ਅਪਲਾਈ ਕਰ ਸਕਦੇ ਹੋ ਅਤੇ ਆਨਲਾਈਨ ਤੁਹਾਨੂੰ ਲਾਇਸੈਂਸ ਜਾਰੀ ਕਰ ਦਿੱਤਾ ਜਾਵੇਗਾ।
ਗੁਰਪ੍ਰੀਤ ਨੇ ਕਿਹਾ ਕਿ ਇਸ ਦੀ ਕੁਝ ਜ਼ਿਆਦਾ ਫੀਸ ਵੀ ਨਹੀਂ ਹੈ, ਪਰ ਇਸ ਨੂੰ ਕਰਵਾਉਣਾ ਬੇਹੱਦ ਜ਼ਰੂਰੀ ਹੈ। ਨਾਲ ਹੀ, ਉਨ੍ਹਾਂ ਕਿਹਾ ਕਿ ਅਸੀਂ ਬਿਨਾਂ ਜਾਂਚ ਤੋਂ ਵੀ ਲਾਇਸੈਂਸ ਦੇ ਰਹੇ ਹਾਂ ਕਿਉਂਕਿ ਅਸੀਂ ਬਾਅਦ ਵਿੱਚ ਵੀ ਉਸ ਦੁਕਾਨ ਦੀ ਜਾ ਕੇ ਜਾਂਚ ਕਰ ਸਕਦੇ ਹਾਂ। ਇਸ ਸਬੰਧੀ ਜਾਂਚ ਕਰਕੇ ਲਾਇਸੈਂਸ ਦੇਣਾ ਕੋਈ ਲਾਜ਼ਮੀ ਨਹੀਂ ਹੈ।
ਵੱਖ-ਵੱਖ ਸ਼ਰਤਾਂ 'ਚ ਵੱਖਰੀ ਫ਼ੀਸ:ਜ਼ਿਲ੍ਹਾ ਸਿਹਤ ਅਫ਼ਸਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜੇਕਰ ਤੁਹਾਡੀ ਇਨਕਮ ਸਾਲਾਨਾ 12 ਲੱਖ ਤੋਂ ਹੇਠਾਂ ਹੈ, ਤਾਂ ਪਹਿਲੇ ਸਾਲ ਲਈ 1999 ਰੁਪਏ ਵਿੱਚ ਤੁਸੀ ਲਾਇਸੈਂਸ ਹਾਸਿਲ ਕਰ ਸਕਦੇ ਹੋ। ਇਹ ਇੱਕ ਸਾਲ ਦੀ ਫੀਸ ਹੈ। ਲਾਇਸੈਂਸ ਦੀ ਵੈਲੇਡਿਟੀ ਇੱਕ ਤੋਂ ਲੈ ਕੇ ਪੰਜ ਸਾਲ ਤੱਕ (license Compulsory for Street Food Shops) ਹੋਵੇਗੀ ਅਤੇ ਸਲਾਨਾ ਫੀਸ ਹੋਵੇਗੀ। ਜੇਕਰ ਤੁਸੀਂ 12 ਲੱਖ ਤੋਂ 20 ਕਰੋੜ ਤੱਕ ਦੀ ਸੇਲ ਕਰਦੇ ਹੋ, ਤਾਂ ਤੁਹਾਨੂੰ ਸਟੇਟ ਲਾਇਸੈਂਸ ਲੈਣਾ ਹੋਵੇਗਾ ਜਿਸ ਦੀ ਫੀਸ 2999 ਰੁਪਏ ਹੈ। ਜੇਕਰ ਤੁਹਾਡੀ ਸਲਾਨਾ ਇਨਕਮ 20 ਕਰੋੜ ਤੋਂ ਵਧੇਰੇ ਹੈ ਤਾਂ ਤੁਹਾਨੂੰ ਸੈਂਟਰਲ ਲਾਇਸੈਂਸ ਲੈਣਾ ਹੋਵੇਗਾ ਜਿਸ ਦੀ ਸਲਾਨਾ ਫੀਸ 3999 ਰੁਪਏ ਹੈ।
ਕੀ ਕਿਹਾ ਦੁਕਾਨਦਾਰਾਂ ਨੇ:ਇਸ ਸਬੰਧੀ ਜਦੋਂ ਸੀ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ, ਤਾਂ ਉਨ੍ਹਾਂ ਨੇ ਦੱਸਿਆ ਕਿ ਸਾਡੇ ਕੋਲ ਲਾਇਸੈਂਸ ਤਾਂ ਨਹੀਂ ਹੈ, ਪਰ ਅਸੀਂ ਇਸ ਨੂੰ ਕਿਵੇਂ ਅਪਲਾਈ ਕਰਨਾ ਹੈ ਇਸ ਬਾਰੇ ਵੀ ਸਾਨੂੰ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਆਨਲਾਇਨ ਇਸ ਮੌਕੇ ਲਈ ਕਰਨਾ ਤੁਹਾਡੇ ਲਈ ਮੁਸ਼ਕਿਲ ਹੈ, ਕਿਉਂਕਿ ਕਈ ਰੇੜ੍ਹੀਆਂ ਫੜ੍ਹੀਆਂ ਦੁਕਾਨਾਂ ਚਲਾਉਣ ਵਾਲੇ ਬਜ਼ੁਰਗ ਹਨ ਜਾਂ ਅਨਪੜ੍ਹ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕੋਈ ਸੌਖਾ ਢੰਗ ਕੱਢਣਾ ਚਾਹੀਦਾ, ਹਾਲਾਂਕਿ ਉਨਾ ਨੇ ਫ਼ੀਸ ਨੂੰ ਲੈ ਕੇ ਸੰਤੁਸ਼ਟੀ ਜਤਾਈ ਹੈ ਕਿ ਇਹ ਕੋਈ ਜ਼ਿਆਦਾ ਫੀਸ ਨਹੀਂ ਹੈ, ਹਰ ਆਨਲਾਈਨ ਅਪਲਾਈ ਕਰਨਾ ਉਨ੍ਹਾਂ ਲਈ ਕਾਫ਼ੀ ਮੁਸ਼ਕਿਲ ਹੋ ਸਕਦਾ ਹੈ। ਹਾਲਾਂਕਿ ਆਪਣੀ ਦੁਕਾਨ ਦਾ ਨਾ ਅਤੇ ਖੁਦ ਦਾ ਨਾਂ ਸਾਹਮਣੇ ਨਾ ਲੈ (Rules by health department) ਕੇ ਆਉਣ ਲਈ ਉਨ੍ਹਾਂ ਨੇ ਕੈਮਰੇ ਅੱਗੇ ਆਉਣ ਤੋਂ ਇਨਕਾਰ ਕਰ ਦਿੱਤਾ।
ਇਹ ਵੀ ਪੜ੍ਹੋ:SSP ਦਫ਼ਤਰ ਬਾਹਰ ਲਿਖੇ ਖਾਲਿਸਤਾਨੀ ਨਾਅਰੇ, SFJ ਨੇ ਸੀਐਮ ਰਿਹਾਇਸ਼ ਨੇੜਿਓ ਮਿਲੇ ਬੰਬ ਦੀ ਵੀਡੀਓ ਜਾਰੀ ਕਰਦਿਆ ਕਹੀ ਵੱਡੀ ਗੱਲ ...