ਖੰਨਾ: ਪੁਲਿਸ ਨੇ 4 ਸੱਟੇਬਾਜ਼ਾਂ ਨੂੰ ਸੱਟਾ ਲਗਾਉਂਦੇ ਹੋਏ ਰੰਗੇ ਹੱਥੇ ਕਾਬੂ ਕੀਤਾ ਹੈ। ਇਹ ਸੱਟੇਬਾਜ਼ ਲੰਮੇ ਸਮੇਂ ਤੋਂ ਕ੍ਰਿਕੇਟ ਮੈਚਾਂ 'ਤੇ ਸੱਟਾ ਲਗਾਉਣ ਦਾ ਧੰਧਾ ਕਰ ਰਹੇ ਸਨ। ਪੁਲਿਸ ਨੇ ਤਲਾਸ਼ੀ ਦੌਰਾਨ ਸੱਟੇਬਾਜ਼ਾਂ ਕੋਲੋਂ 7 ਮੋਬਾਈਲ ਬਰਾਮਦ ਕੀਤੇ ਹਨ।
ਕ੍ਰਿਕੇਟ ਮੈਚ 'ਤੇ ਸੱਟਾ ਲਗਾਉਂਦੇ 4 ਰੰਗੇ ਹੱਥੀ ਕਾਬੂ
ਖੰਨਾ ਪੁਲਿਸ ਨੇ 4 ਸੱਟੇਬਾਜ਼ਾਂ ਨੂੰ ਕ੍ਰਿਕੇਟ ਮੈਚਾਂ 'ਤੇ ਸੱਟਾ ਲਗਾਉਂਦੇ ਹੋਇਆ ਰੰਗੇ ਹੱਥੀ ਗ੍ਰਿਫ਼ਤਾਰ ਕੀਤਾ ਹੈ। ਸੱਟੇਬਾਜ਼ਾਂ ਤੋਂ ਤਲਾਸ਼ੀ ਦੌਰਾਨ 7 ਮੋਬਾਈਲ ਬਰਾਮਦ ਕੀਤੇ ਗਏ ਹਨ।
ਫ਼ੋਟੋ
ਸੱਟੇਬਾਜ਼ਾਂ ਨੇ ਪੁੱਛ-ਗਿਛ ਦੌਰਾਨ ਦੱਸਿਆ ਕਿ ਉਨ੍ਹਾਂ ਮੈਚ ਗੁਰੁ ਐਪ ਬਨਾਈ ਹੋਈ ਸੀ ਜਿਸ 'ਤੇ ਬਾਹਰਲੇ ਸ਼ਹਿਰਾਂ ਦੇ ਲੋਕ ਸੱਟਾ ਲਗਾਉਂਦੇ ਸਨ ਤੇ ਪੇਮੇਂਟ ਬੈਂਕ ਖਾਤਿਆਂ 'ਚ ਟ੍ਰਾਂਸਫਰ ਕੀਤੀ ਜਾਂਦੀ ਸੀ ਤੇ ਕੁਝ ਲੋਕ ਪੇਟੀਐਮ ਰਾਹੀਂ ਪੈਸੇ ਲਗਾਉਂਦੇ ਸਨ। ਇਨ੍ਹਾਂ ਸੱਟੇਬਾਜ਼ਾਂ ਦੇ ਤਾਰ ਪੰਜਾਬ ਦੇ ਵੱਖ-ਵੱਖ ਇਲਾਕਿਆਂ ਨਾਲ ਜੁੜੇ ਦੱਸੇ ਜਾ ਰਹੇ ਹਨ।
Last Updated : Jun 18, 2019, 10:55 AM IST