ਪੰਜਾਬ

punjab

ETV Bharat / state

ਅਫਗਾਨਿਸਤਾਨ ’ਚ ਹਾਲਾਤ ਖਰਾਬ, ਵਪਾਰੀਆਂ ਦਾ ਸੁੱਕਿਆ ਸਾਹ - ਹੌਜ਼ਰੀ ਇੰਡਸਟਰੀ

ਹੌਜ਼ਰੀ ਇੰਡਸਟਰੀ ਦੇ ਪ੍ਰਧਾਨ ਵਿਨੋਦ ਥਾਪਰ ਨੇ ਦੱਸਿਆ ਕਿ ਅਫਗਾਨਿਸਤਾਨ ਦੇ ਇੱਕ ਵੱਡੇ ਵਪਾਰੀ ਇਬਰਾਹਿਮ ਨੂੰ ਫੋਨ ਕਰਕੇ ਉਸ ਦਾ ਹਾਲ ਚਾਲ ਜਾਣਿਆ ਤਾਂ ਉਨ੍ਹਾਂ ਕਿਹਾ ਕਿ ਇੱਥੇ ਹਾਲਾਤ ਠੀਕ ਨਹੀਂ ਹਨ।

ਅਫਗਾਨਿਸਤਾਨ ’ਚ ਹਾਲਾਤ ਖਰਾਬ, ਵਪਾਰੀਆਂ ਦਾ ਸੁੱਕਿਆ ਸਾਹ
ਅਫਗਾਨਿਸਤਾਨ ’ਚ ਹਾਲਾਤ ਖਰਾਬ, ਵਪਾਰੀਆਂ ਦਾ ਸੁੱਕਿਆ ਸਾਹ

By

Published : Aug 17, 2021, 5:46 PM IST

Updated : Aug 18, 2021, 9:31 AM IST

ਲੁਧਿਆਣਾ: ਅਫਗ਼ਾਨਿਸਤਾਨ ਦੇ ਵਿੱਚ ਤਾਲਿਬਾਨ ਦਾ ਕਬਜ਼ਾ ਹੋਣ ਤੋਂ ਬਾਅਦ ਜ਼ਿਲ੍ਹੇ ਦੇ ਹੌਜ਼ਰੀ ਵਪਾਰੀ ਘਬਰਾਏ ਹੋਏ ਹਨ। ਜਿਸ ਦਾ ਵੱਡਾ ਕਾਰਨ ਇਹ ਹੈ ਕਿ ਸਲਾਨਾ ਲੁਧਿਆਣਾ ਤੋਂ 30 ਤੋਂ ਲੈਕੇ 40 ਕਰੋੜ ਦੀ ਹੌਜ਼ਰੀ ਅਫਗਾਨਿਸਤਾਨ ਜਾਂਦੀ ਹੈ ਜਿਨ੍ਹਾਂ ’ਚ ਸ਼ਾਲ ਅਤੇ ਹੋਰ ਗਰਮ ਕੱਪੜੇ ਸ਼ਾਮਿਲ ਹਨ। ਪਰ ਹੁਣ ਅਫਗਾਨਿਸਤਾਨ ਚ ਤਾਲਿਬਾਨ ਨੇ ਆਪਣਾ ਕਬਜਾ ਕਰ ਲਿਆ ਹੈ ਜਿਸ ਦੇ ਚੱਲਦੇ ਜ਼ਿਲ੍ਹੇ ਦੇ ਵਪਾਰੀਆਂ ਨੂੰ ਫਿਕਰ ਪੈ ਗਈ ਹੈ ਕਿ ਜੇਕਰ ਉੱਥੇ ਹਾਲਾਤ ਠੀਕ ਨਹੀਂ ਹੋਏ ਤਾਂ ਨਾ ਸਿਰਫ ਇਸ ਸੀਜ਼ਨ ਚ ਜਾਣ ਵਾਲੇ ਮਾਲ ਦਾ ਨੁਕਸਾਨ ਹੋਵੇਗਾ ਸਗੋਂ ਪੁਰਾਣੀਆਂ ਪੈਮੇਂਟਾਂ ਦਾ ਵੀ ਨੁਕਸਾਨ ਹੋਵੇਗਾ ਜੋ ਕਿ ਕਰੋੜਾਂ ਰੁਪਏ ’ਚ ਹੈ।

ਪਰੇਸ਼ਾਨ ’ਚ ਲੁਧਿਆਣਾ ਦੇ ਵਪਾਰੀ

ਇਸ ਸਬੰਧੀ ਹੌਜ਼ਰੀ ਇੰਡਸਟਰੀ ਦੇ ਪ੍ਰਧਾਨ ਵਿਨੋਦ ਥਾਪਰ ਨੇ ਦੱਸਿਆ ਕਿ ਅਫਗਾਨਿਸਤਾਨ ਦੇ ਇੱਕ ਵੱਡੇ ਵਪਾਰੀ ਇਬਰਾਹਿਮ ਨੂੰ ਫੋਨ ਕਰਕੇ ਉਸ ਦਾ ਹਾਲ ਚਾਲ ਜਾਣਿਆ ਤਾਂ ਉਨ੍ਹਾਂ ਕਿਹਾ ਕਿ ਇੱਥੇ ਹਾਲਾਤ ਠੀਕ ਨਹੀਂ ਹਨ। ਉਹ ਅਫਗਾਨਿਸਤਾਨ ਦਾ ਬਹੁਤ ਵੱਡਾ ਵਪਾਰੀ ਹੈ ਅਤੇ 3 ਤੋਂ 4 ਕਰੋੜ ਦਾ ਮਾਲ ਸਲਾਨਾ ਲੈ ਜਾਂਦਾ ਹੈ ਅਜਿਹੇ ’ਚ ਜੇਕਰ ਉਸ ਦੇ ਹਾਲਾਤ ਠੀਕ ਨਹੀਂ ਹਨ ਤਾਂ ਛੋਟੇ ਵਪਾਰੀਆਂ ਦਾ ਕੀ ਹਾਲ ਹੋਵੇਗਾ। ਉਨ੍ਹਾਂ ਕਿਹਾ ਕਿ ਫਿਲਹਾਲ ਵਪਾਰ ਲਈ ਅਫ਼ਗ਼ਾਨਿਸਤਾਨ ਚ ਮਾਹੌਲ ਠੀਕ ਨਹੀਂ ਹੈ। ਇਸ ਕਰਕੇ ਹੁਣ ਉਹ ਫਿਲਹਾਲ ਵਪਾਰ ਨਹੀਂ ਕਰਨਗੇ।

ਅਫਗਾਨਿਸਤਾਨ ’ਚ ਹਾਲਾਤ ਖਰਾਬ, ਵਪਾਰੀਆਂ ਦਾ ਸੁੱਕਿਆ ਸਾਹ

'ਕਰੋੜਾਂ ਦਾ ਹੋਵੇਗਾ ਨੁਕਸਾਨ'

ਹੌਜ਼ਰੀ ਇੰਡਸਟਰੀ ਦੇ ਪ੍ਰਧਾਨ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਪੁਰਾਣੀਆਂ ਪੇਮੈਂਟਾਂ ਵੀ ਫਸੀਆਂ ਹੋਈਆਂ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਅਫਗਾਨਿਸਤਾਨ ਦੇ ਰਸਤੇ ਤੋਂ ਲੁਧਿਆਣਾ ਦੀ ਹੌਜ਼ਰੀ ਦਾ ਮਾਲ ਪਾਕਿਸਤਾਨ ਵੀ ਜਾਂਦਾ ਸੀ ਹੁਣ ਉਸ ਦਾ ਵੀ ਲੁਧਿਆਣਾ ਦੇ ਵਪਾਰੀਆਂ ਨੂੰ ਨੁਕਸਾਨ ਹਵੇਗਾ ਜੋ ਪਹਿਲਾਂ ਹੀ ਮੰਦੀ ਦੀ ਮਾਰ ਚੋਂ ਲੰਘ ਰਹੇ ਹਨ। ਪ੍ਰਧਾਨ ਨੇ ਇਹ ਵੀ ਦੱਸਿਆ ਕਿ ਫੈਕਟਰੀਆਂ ਚ ਮਾਲ ਤਿਆਰ ਸੀ ਕਿਉਂਕਿ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਸੀ ਪਰ ਹੁਣ ਤਿਆਰ ਮਾਲ ਦਾ ਨੁਕਸਾਨ ਉਨ੍ਹਾਂ ਨੂੰ ਝੇਲਣਾ ਪਵੇਗਾ।

ਹੁਣ ਤੁਹਾਨੂੰ ਦੱਸਦੇ ਹਾਂ ਕਿ ਲੁਧਿਆਣਾ ਤੋਂ ਅਫਗਾਨਿਸਤਾਨ ਕਿੰਨੇ ਦਾ ਅਤੇ ਕਦੋਂ ਕਦੋਂ ਮਾਲ ਜਾਂਦਾ ਸੀ:-

  1. ਲੁਧਿਆਣਾ ਹੌਜਰੀ ਦਾ ਅਫਗਾਨਿਸਤਾਨ ਜਾਂਦਾ ਸੀ 40 ਤੋਂ 50 ਕਰੋੜ ਦਾ ਮਾਲ
  2. ਅਫਗਾਨਿਸਤਾਨ ਚ ਮਸ਼ਹੂਰ ਸੀ ਲੁਧਿਆਣਾ ਦੀ ਸ਼ਾਲ ਅਤੇ ਜਰਸੀ
  3. ਅਫਗਾਨਿਸਤਾਨ ਦੇ ਰਸਤੇ ਪਾਕਿਸਤਾਨ ਵੀ ਪਹੁੰਚਦਾ ਸੀ ਲੁਧਿਆਣਾ ਦੀ ਹੌਜਰੀ ਦਾ ਸਾਮਾਨ
  4. ਸਾਲਾਨਾ 40 ਤੋਂ 50 ਕਰੋੜ ਰੁਪਏ ਹੁੰਦਾ ਸੀ ਵਪਾਰ
  5. ਸੀਜ਼ਨ ਦੀ ਸ਼ੁਰੂਆਤ ਹੋਣ ਤੋਂ ਪਹਿਲਾਂ ਹੁੰਦੀ ਸੀ ਆਨਲਾਈਨ ਬੁਕਿੰਗ
  6. ਫੋਨ ਤੋਂ ਪਹਿਲਾ ਹੀ ਲੁਧਿਆਣਾ ਦੇ ਕਾਰੋਬਾਰੀ ਭੇਜ ਦਿੰਦੇ ਸੀ ਸੈਂਪਲ
  7. ਫੋਨ ਤੇ ਹੋ ਜਾਂਦੀ ਸੀ ਬੁਕਿੰਗ
  8. ਸ਼ਿੱਪ ਦੇ ਦੁਆਰਾ ਜਾਂਦਾ ਸੀ ਅਫਗਾਨਿਸਤਾਨ ਜਿਆਦਾਤਰ ਸਾਮਾਨ
  9. ਅਫਗਾਨਿਸਤਾਨ ਦੇ ਵਪਾਰ ਫਲਾਈਟ ਦੇ ਦੁਆਰਾ ਵੀ ਲੈ ਜਾਂਦੇ ਸੀ ਸਾਮਾਨ
  10. ਸੀਜ਼ਨ ਦਾ ਸਾਮਾਨ ਬੁੱਕ ਕਰਨ ਤੋਂ ਬਾਅਦ ਹੁੰਦੀ ਸੀ ਕੈਸ਼ ਪੇਮੇਂਟ
  11. ਕਈ ਵਪਾਰੀ ਲੈ ਜਾਂਦੇ ਸੀ 2-2 ਕਰੋੜ ਰੁਪਏ ਦਾ ਸਾਮਾਨ

ਇਹ ਵੀ ਪੜੋ: ਕਾਬੁਲ ਤੋਂ ਭਾਰਤੀ ਦੂਤਾਵਾਸ ਦੇ ਕਰਮਚਾਰੀਆਂ ਨੂੰ ਲੈ ਕੇ ਰਵਾਨਾ ਹੋਇਆ ਏਅਰਫੋਰਸ ਦਾ ਜਹਾਜ

Last Updated : Aug 18, 2021, 9:31 AM IST

ABOUT THE AUTHOR

...view details