ਲੁਧਿਆਣਾ: ਕੈਪਟਨ ਸਰਕਾਰ ਨੇ ਬੀਤੇ ਦੋ ਮਹੀਨੇ ਦੇ ਕਰਫਿਊ ਨੂੰ ਅੱਜ ਹਟਾਉਣ ਦਾ ਫੈਸਲਾ ਲਿਆ ਜਿਸ ਤੋਂ ਬਾਅਦ ਲੌਕਡਾਊਨ ਹੀ ਜਾਰੀ ਰੱਖਿਆ ਗਿਆ ਅਤੇ ਬਾਜ਼ਾਰ ਵੀ ਖੋਲ੍ਹ ਦਿੱਤੇ ਗਏ ਹਨ।
ਇਸ ਤੋਂ ਬਾਅਦ ਲੁਧਿਆਣਾ ਵਿੱਚ ਅੱਜ ਹਾਲਾਤ ਉਦੋਂ ਬੇਕਾਬੂ ਹੋ ਗਏ ਜਦੋਂ ਚੌੜਾ ਬਾਜ਼ਾਰ ਦੇ ਵਿੱਚ ਲੋਕਾਂ ਦਾ ਹੜ੍ਹ ਆ ਗਿਆ ਹੈ। ਵੱਡੀ ਤਾਦਾਦ ਵਿੱਚ ਲੋਕਾਂ ਦੀ ਬਾਜ਼ਾਰਾਂ ਵਿੱਚ ਭੀੜ ਲੱਗ ਗਈ। ਪ੍ਰਸ਼ਾਸ਼ਨ ਨੇ ਦੋ ਪਹੀਆ ਵਾਹਨ ਉੱਤੇ ਇੱਕੋ ਹੀ ਸਵਾਰੀ ਦੀ ਇਜਾਜ਼ਤ ਦਿੱਤੀ ਹੈ ਜਦ ਕਿ ਮੋਟਰਸਾਈਕਲ, ਸਕੂਟਰਾਂ ਉੱਤੇ 2-2, 3-3 ਲੋਕ ਵੀ ਬੈਠੇ ਵਿਖਾਈ ਦਿੱਤੇ।