ਪੰਜਾਬ

punjab

ETV Bharat / state

ਲੁਧਿਆਣਾ ਪੁਲਿਸ ਨੇ PCR ਦੀਆਂ ਗੱਡੀਆਂ 'ਤੇ ਲਗਾਏ ਕੈਮਰੇ - ਏਡੀਸੀਪੀ ਦੀਪਕ ਪਾਰਿਕ

ਲੁਧਿਆਣਾ ਪੁਲਿਸ ਦੀ ਅਨੋਖੀ ਪਹਿਲ ਦੇ ਤਹਿਤ ਸੁਰੱਖਿਆ ਦੇ ਮੱਦੇਨਜ਼ਰ ਪੀਸੀਆਰ ਗੱਡੀਆਂ 'ਤੇ ਵੀ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਕੈਦੀਆਂ ਦੀ ਵੈਨ ਵਿੱਚ ਵੀ ਲੁਧਿਆਣਾ ਪੁਲਿਸ ਦੀ ਪੀਸੀਆਰ ਗੱਡੀ ਦੀ ਨਜ਼ਰ ਰਹੇਗੀ।

ludhiana news, pcr van and vehicles with cctv cameras
ਫ਼ੋਟੋ

By

Published : Jan 23, 2020, 6:39 PM IST

ਲੁਧਿਆਣਾ: ਟ੍ਰੈਫਿਕ ਪੁਲਿਸ ਵੱਲੋਂ ਅਨੋਖੀ ਪਹਿਲ ਕੀਤੀ ਗਈ ਹੈ ਜਿਸ ਅਧੀਨ ਸੁਰੱਖਿਆ ਦੇ ਮੱਦੇਨਜ਼ਰ ਹੁਣ ਲੁਧਿਆਣਾ ਵਿੱਚ ਚੱਲਣ ਵਾਲੀਆਂ ਪੀਸੀਆਰ ਅਤੇ ਕੈਦੀਆਂ ਦੀ ਵੈਨ 'ਤੇ ਕੈਮਰੇ ਲਗਾਏ ਗਏ ਹਨ। ਇਸ ਸਬੰਧੀ ਲੁਧਿਆਣਾ ਦੇ ਏਡੀਸੀਪੀ (ਹੈੱਡਕੁਆਟਰ) ਦੀਪਕ ਪਾਰਿਕ ਨੇ ਜਾਣਕਾਰੀ ਦਿੱਤੀ ਹੈ ਕਿ ਸੁਰੱਖਿਆ ਦੇ ਮੱਦੇਨਜ਼ਰ ਇਹ ਫ਼ੈਸਲਾ ਪੁਲਿਸ ਕਮਿਸ਼ਨਰ ਦੇ ਕਹਿਣ ਮੁਤਾਬਿਕ ਲਿਆ ਗਿਆ।

ਵੇਖੋ ਵੀਡੀਓ

ਏਡੀਸੀਪੀ ਦੀਪਕ ਪਾਰਿਕ ਨੇ ਦੱਸਿਆ ਕਿ ਪੀਸੀਆਰ ਆਰਟਿਗਾ ਵਿੱਚ 1 ਕੈਮਰਾ ਅੱਗੇ, ਜਦਕਿ ਦੋ ਕੈਮਰੇ ਪਿੱਛੇ ਲਗਾਏ ਗਏ ਹਨ, ਤਾਂ ਜੋ 360 ਡਿਗਰੀ ਦਾ ਪੂਰਾ ਵਿਊ ਮਿਲ ਸਕੇ ਅਤੇ ਰਾਤ ਨੂੰ ਪਿਕਅਪ ਤੇ ਡਰਾਪ ਕਰਨ ਵਾਲੀਆਂ ਵੈਨਾਂ ਵਿੱਚ ਔਰਤਾਂ ਅਤੇ ਲੜਕੀਆਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰੇ।

ਉਨ੍ਹਾਂ ਕਿਹਾ ਕਿ 125 ਪੀਸੀਆਰ ਵਹੀਕਲ ਰਾਤ ਨੂੰ ਪੈਟਰੋਲਿੰਗ ਕਰਦੇ ਹਨ, ਜਿਨ੍ਹਾਂ ਵਿੱਚ ਗੱਡੀਆਂ, ਮੋਟਰਸਾਈਕਲ ਤੇ ਸਕੂਟਰੀਆਂ ਸ਼ਾਮਲ ਹਨ। ਸੋ ਲੁਧਿਆਣਾ ਪੁਲਿਸ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਹੁਣ ਪੀਸੀਆਰ ਵੈਨਾਂ ਵਿੱਚ ਵੀ ਕੈਮਰੇ ਲਗਾਏ ਗਏ ਹਨ, ਤਾਂ ਜੋ ਸੁਰੱਖਿਆ ਵਿੱਚ ਵਿਘਨ ਪਾਉਣ ਵਾਲਿਆਂ 'ਤੇ ਨਕੇਲ ਕੱਸੀ ਜਾ ਸਕੇ।

ਇਹ ਵੀ ਪੜ੍ਹੋ: ਪੰਜਾਬ ਵਿੱਚ ਪਾਣੀਆਂ ਦੇ ਮੁੱਦੇ 'ਤੇ ਮਤਾ ਪਾਸ, ਕਿਹਾ- ਇੱਕ ਵੀ ਬੂੰਦ ਨਹੀਂ ਵਾਧੂ

ABOUT THE AUTHOR

...view details