ਖੰਨਾ :ਖੰਨਾ ਦੇ ਮਾਛੀਵਾੜਾ ਸਾਹਿਬ 'ਚ ਵੀਰਵਾਰ ਦੇਰ ਰਾਤ ਮਾਈਨਿੰਗ ਮਾਫੀਆ ਨੇ ਪੁਲਿਸ ਪਾਰਟੀ 'ਤੇ ਹਮਲਾ ਕਰ ਕੇ ਰੇਤੇ ਨਾਲ ਭਰੀ ਟਰਾਲੀ ਖੋਹਣ ਦੇ ਨਾਲ-ਨਾਲ ਦੋਸ਼ੀ ਨੂੰ ਪੁਲਿਸ ਹਿਰਾਸਤ 'ਚੋਂ ਭਜਾਇਆ, ਜਿਸਤੋਂ ਬਾਅਦ ਖੰਨਾ ਪੁਲਿਸ ਹਰਕਤ ਵਿੱਚ ਆਈ ਤੇ ਐਸਐਸਪੀ ਅਮਨੀਤ ਕੌਂਡਲ ਦੀਆਂ ਹਦਾਇਤਆਂ ਉਤੇ ਇਲਾਕੇ ਨੂੰ ਸੀਲ ਕਰ ਦਿੱਤਾ। ਕਰੀਬ 200 ਪੁਲਿਸ ਮੁਲਾਜ਼ਮਾਂ ਨੇ ਸ਼ੱਕੀ ਥਾਵਾਂ 'ਤੇ ਛਾਪੇਮਾਰੀ ਕਰ ਕੇ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ, ਜਦਕਿ ਕੁੱਲ 12 ਵਿਅਕਤੀਆਂ ਖ਼ਿਲਾਫ਼ ਇਰਾਦਾ ਕਤਲ, ਲੁੱਟ-ਖੋਹ, ਸਰਕਾਰੀ ਡਿਊਟੀ 'ਚ ਵਿਘਣ ਪਾਉਣ ਅਤੇ ਮਾਈਨਿੰਗ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ। 12 ਮੁਲਜ਼ਮਾਂ ਵਿੱਚੋਂ 8 ਦੀ ਪਛਾਣ ਕਰ ਲਈ ਗਈ ਹੈ। 4 ਦੋਸ਼ੀ ਅਣਪਛਾਤੇ ਹਨ। ਉਨ੍ਹਾਂ ਦੀ ਪਛਾਣ ਕੀਤੀ ਜਾ ਰਹੀ ਹੈ।
Khanna News: ਮਾਛੀਵਾੜਾ ਸਾਹਿਬ 'ਚ ਪੁਲਿਸ 'ਤੇ ਹਮਲਾ, SSP ਨੇ ਇਲਾਕਾ ਸੀਲ ਕਰ ਕੇ 6 ਮੁਲਜ਼ਮ ਕੀਤੇ ਗ੍ਰਿਫਤਾਰ
ਖੰਨਾ ਵਿਖੇ ਮਾਈਨਿੰਗ ਮਾਫੀਆ ਨੇ ਪੁਲਿਸ ਪਾਰਟੀ 'ਤੇ ਹਮਲਾ ਕਰ ਕੇ ਰੇਤੇ ਨਾਲ ਭਰੀ ਟਰਾਲੀ ਖੋਹਣ ਦੇ ਨਾਲ-ਨਾਲ ਦੋਸ਼ੀ ਨੂੰ ਪੁਲਿਸ ਹਿਰਾਸਤ 'ਚੋਂ ਭਜਾਇਆ, ਜਿਸਤੋਂ ਬਾਅਦ ਖੰਨਾ ਪੁਲਿਸ ਹਰਕਤ ਵਿੱਚ ਆਈ ਤੇ ਐਸਐਸਪੀ ਅਮਨੀਤ ਕੌਂਡਲ ਦੀਆਂ ਹਦਾਇਤਆਂ ਉਤੇ ਇਲਾਕੇ ਨੂੰ ਸੀਲ ਕਰ ਦਿੱਤਾ।
ਕਿਸਾਨ ਯੂਨੀਅਨ ਦੇ ਦੋ ਮੈਂਬਰ ਵਿੱਚ ਮਾਈਨਿੰਗ ਮਾਫੀਆ ਦੇ ਮੈਂਬਰ :ਹੈਰਾਨੀ ਦੀ ਗੱਲ ਹੈ ਕਿ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੀ ਸਮਰਾਲਾ ਇਕਾਈ ਦਾ ਪ੍ਰਧਾਨ ਕੁਲਦੀਪ ਸਿੰਘ ਅਤੇ ਉਸਦਾ ਪੁੱਤਰ ਗਗਨਦੀਪ ਸਿੰਘ ਗਗਨ ਵਾਸੀ ਟੰਡੀ ਮੰਡ ਵੀ ਮਾਈਨਿੰਗ ਮਾਫੀਆ ਦੇ ਮੈਂਬਰ ਨਿਕਲੇ। ਕਿਸਾਨ ਆਗੂ ਫਰਾਰ ਹੈ। ਉਸਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਹੁਣ ਤੱਕ ਪੁਲਿਸ ਨੇ ਪਿੰਡ ਟੰਡੀਮੰਡ ਵਾਸੀ ਵੇਦਪਾਲ, ਉਸਦੇ ਪਿਤਾ ਰਿਸ਼ੀਪਾਲ, ਕਿਸਾਨ ਆਗੂ ਕੁਲਦੀਪ ਸਿੰਘ ਦੇ ਪੁੱਤ ਗਗਨਦੀਪ ਸਿੰਘ ਗਗਨ, ਗੁਰਪ੍ਰੀਤ ਸਿੰਘ ਲੱਡੂ, ਮਨਪ੍ਰੀਤ ਸਿੰਘ ਵਾਸੀ ਪਿੰਡ ਮੰਡ ਝੜੌਦੀ ਅਤੇ ਗੁਰਵਿੰਦਰ ਸਿੰਘ ਗੁੱਡੂ ਵਾਸੀ ਫਤਹਿਪੁਰ (ਰੋਪੜ) ਨੂੰ ਗ੍ਰਿਫ਼ਤਾਰ ਕਰ ਲਿਆ।
- Punjab Rivers Water Level : ਘੱਗਰ ਮਚਾ ਰਹੀ ਤਬਾਹੀ, ਪਟਿਆਲਾ ਦੇ ਕਈ ਪਿੰਡਾਂ 'ਚ ਪਾਣੀ-ਪਾਣੀ, ਹੁਸੈਨੀਵਾਲਾ ਤੋਂ ਪਾਕਿ ਵੱਲ ਛੱਡਿਆ ਪਾਣੀ, ਜਾਣੋ ਮੌਸਮ ਦੀ ਭੱਵਿਖਬਾਣੀ
- ਪਾਕਿਸਤਾਨ ਵਿੱਚ ਤਿੰਨ ਹਿੰਦੂ ਲੜਕੀਆਂ ਦਾ ਧਰਮ ਪਰਿਵਰਤਨ, ਜਬਰੀ ਕਰਵਾਇਆ ਇਸਲਾਮ ਕਬੂਲ
- Twitter Update: ਐਲੋਨ ਮਸਕ ਟਵਿੱਟਰ ਦੇ ਡਿਫਾਲਟ ਪਲੇਟਫਾਰਮ ਕਲਰ 'ਚ ਕਰਨਗੇ ਨਵਾਂ ਬਦਲਾਅ, Poll Question ਰਾਹੀ ਲੋਕਾਂ ਤੋਂ ਮੰਗੀ ਰਾਏ
ਹਮਲੇ ਵਿੱਚ ਦੋ ਮੁਲਾਜ਼ਮ ਹੋਏ ਜ਼ਖਮੀ :ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਨਵਾਂਸ਼ਹਿਰ ਤੋਂ ਟਰਾਲੀਆਂ ਵਿੱਚ ਭਰਕੇ ਗੈਰ ਕਾਨੂੰਨੀ ਢੰਗ ਨਾਲ ਰੇਤਾ ਲਿਆਂਦਾ ਜਾ ਰਿਹਾ ਸੀ। ਪੁਲਿਸ ਜ਼ਿਲ੍ਹਾ ਖੰਨਾ ਦੇ ਮਾਛੀਵਾੜਾ ਸਾਹਿਬ ਇਲਾਕੇ ਵਿੱਚੋਂ ਇਹ ਟਰਾਲੀਆਂ ਲੰਘ ਰਹੀਆਂ ਸੀ। ਇਸ ਦੌਰਾਨ ਉਨ੍ਹਾਂ ਦੀ ਪਾਰਟੀ ਨੂੰ ਸੂਚਨਾ ਮਿਲੀ। ਜਦੋਂ ਐੱਸਐੱਚਓ ਆਪਣੀ ਪਾਰਟੀ ਸਮੇਤ ਜਾ ਰਹੇ ਸੀ ਤਾਂ ਰਸਤੇ ਵਿੱਚ ਰੇਤ ਨਾਲ ਭਰੀ ਇੱਕ ਟਰੈਕਟਰ-ਟਰਾਲੀ ਮਿਲੀ। ਇਸਨੂੰ ਲੈ ਕੇ ਪੁਲਸ ਥਾਣੇ ਆ ਰਹੀ ਸੀ। ਉਦੋਂ ਹੀ ਭਾਕਿਯੂ (ਉਗਰਾਹਾਂ) ਦਾ ਪ੍ਰਧਾਨ ਕੁਲਦੀਪ ਸਿੰਘ ਆਪਣੇ ਸਾਥੀਆਂ ਸਮੇਤ ਆਲਟੋ ਕਾਰ ਵਿੱਚ ਉਥੇ ਆ ਗਿਆ। ਉਨ੍ਹਾਂ ਪੁਲਿਸ ਨੂੰ ਘੇਰ ਲਿਆ ਤੇ ਬਹਿਸ ਕਰਨ ਲੱਗੇ। ਫਿਰ ਉਸਦੇ ਹੋਰ ਸਾਥੀ ਮੋਟਰਸਾਈਕਲਾਂ ’ਤੇ ਆ ਗਏ, ਜਿਨ੍ਹਾਂ ਕੋਲ ਡੰਡੇ ਸੀ। ਇਨ੍ਹਾਂ ਸਾਰੇ ਦੋਸ਼ੀਆਂ ਨੇ ਪੁਲਿਸ 'ਤੇ ਹਮਲਾ ਕਰ ਦਿੱਤਾ। ਰੇਤ ਦੀ ਭਰੀ ਟਰਾਲੀ ਸਮੇਤ ਮੁਲਜ਼ਮ ਨੂੰ ਭਜਾ ਕੇ ਲੈ ਗਏ। ਇਸ ਘਟਨਾ ਵਿੱਚ ਸ਼ੇਰਪੁਰ ਚੌਕੀ ਇੰਚਾਰਜ ਜਸਵੰਤ ਸਿੰਘ ਅਤੇ ਹੋਮਗਾਰਡ ਜਵਾਨ ਜ਼ਖ਼ਮੀ ਹੋਏ।