ਲੁਧਿਆਣਾ:ਪੰਜਾਬ ਦੀਆਂ 2022 ‘ਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ (Assembly elections) ਲਈ ਜਾਇਜ਼ ਲੈਣ ਮੁੱਖ ਚੋਣ ਅਫ਼ਸਰ (Chief Electoral Officer) ਲੁਧਿਆਣਾ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਲੁਧਿਆਣਾ ਇੱਕ ਵੱਡਾ ਜ਼ਿਲ੍ਹਾ (District) ਹੈ। ਜਿਸ ਵਿੱਚ ਕਈ ਵਿਧਾਨ ਸਭਾ ਹਲਕੇ ਅਤੇ ਕਈ ਸੰਵੇਦਨਸ਼ੀਲ ਇਲਾਕੇ ਹਨ। ਉਨ੍ਹਾਂ ਕਿਹਾ ਕਿ ਆਬਾਦੀ ਦੇ ਪੱਖ ਤੋਂ ਵੀ ਇਹ ਇੱਕ ਵੱਧ ਆਬਾਦੀ ਵਾਲਾ ਜ਼ਿਲ੍ਹਾ ਹੈ। ਇਸ ਮੌਕੇ ਉਨ੍ਹਾਂ ਨੇ ਉੱਚ ਅਫ਼ਸਰਾਂ ਨਾਲ ਮੀਟਿੰਗ (Meeting) ਕਰਕੇ ਚੋਣਾਂ ਬਾਰੇ ਰਣਨੀਤੀ ‘ਤੇ ਵਿਚਾਰ-ਚਰਚਾ ਕੀਤੀ ਹੈ।
ਉਨ੍ਹਾਂ ਨੇ ਕਿਹਾ ਐੱਫ.ਐੱਲ.ਸੀ. (F.L.C.) ਰਾਹੀਂ ਈ.ਵੀ.ਐੱਮ (EVM) ਅਤੇ ਵੀ.ਵੀ.ਪੈੱਟ ਮਸ਼ੀਨ (VVPAT machine) ਉਪਰ ਪੂਰੀ ਤਰ੍ਹਾਂ ਨਜ਼ਰ ਰੱਖੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਨਵੇਂ ਐਪ ਲਾਂਚ ਕੀਤੇ ਜਾਣਗੇ ਜਿਸ ਦੇ ਨਾਲ ਵੀ.ਬੀ.ਐੱਲ.ਓ (VBLO) ਨੂੰ ਵੀ ਸੁਵਿਧਾਵਾਂ ਹੋਣਗੀਆਂ। ਉਨ੍ਹਾਂ ਨੇ ਕਿਹਾ ਕਿ ਗਰੁੜਾ ਐੱਪ ਰਾਹੀਂ b.l.o. ਦੀ ਪੂਰੀ ਜਾਣਕਾਰੀ ਇਲੈਕਸ਼ਨ ਕਮਿਸ਼ਨ ਤੱਕ ਭੇਜੀ ਜਾਵੇਗੀ।
2017 ਅਤੇ 2019 ਦੀਆਂ ਚੋਣਾਂ ‘ਤੇ ਬੋਲਦਿਆ ਕਿਹਾ ਕਿ ਉਸ ਸਮੇਂ 23 ਹਜ਼ਾਰ 211 ਬੂਥ ਸਨ, ਪਰ ਇਸ ਸਾਲ ਕੋਵਿਡ (Covid) ਕਾਰਨ ਇਨ੍ਹਾਂ ਬੂਥਾਂ ਦੀ ਗਿਣਤੀ ਨੂੰ ਹੋਰ ਵੀ ਜਿਆਦਾ ਵਧਾਇਆ ਜਾ ਸਕਦਾ ਹੈ।