ਲੁਧਿਆਣਾ:ਜ਼ਿਲ੍ਹਾ ਲੁਧਿਆਣਾ ਦੇ ਬਸਤੀ ਜੋਧੇਵਾਲ ਪੁਲਿਸ ਸਟੇਸ਼ਨ ਅਧੀਨ ਆਉਂਦੇ ਕੈਲਾਸ਼ ਨਗਰ ਚੌਂਕ ਜੀ ਟੀ ਰੋਡ ਉੱਤੇ ਬੀਤੀ ਦੇਰ ਰਾਤ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਇੱਕ ਕਾਰ ਚਾਲਕ ਵੱਲੋਂ ਇੱਕ ਮਹਿਲਾਂ ਨੂੰ ਦਰੜ ਦਿੱਤਾ ਗਿਆ ਅਤੇ ਮਹਿਲਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮਹਿਲਾ ਫੈਕਟਰੀ ਤੋਂ ਕੰਮ ਕਰਕੇ ਵਾਪਿਸ ਘਰ ਆ ਰਹੇ ਸੀ ਅਤੇ ਸੜਕ ਪਾਰ ਕਰਨ ਵੇਲੇ ਇਹ ਹਾਦਸਾ ਵਾਪਰਿਆ। ਮ੍ਰਿਤਕਾਂ ਮਹਿਲਾ ਬਿਹਾਰ ਦੀ ਵਸਨੀਕ ਸੀ। ਮ੍ਰਿਤਕਾ ਦੇ ਤਿੰਨ ਬੱਚੇ ਹਨ ਅਤੇ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ। ਬੱਚੇ ਅਨਾਥ ਹੋ ਗਏ ਹਨ ਅਤੇ ਇਸੇ ਕਰਕੇ ਭੜਕੇ ਹੋਏ ਲੋਕਾਂ ਨੇ ਮੁੱਖ ਮਾਰਗ ਉੱਤੇ ਜਾਮ ਲਗਾ ਦਿੱਤਾ। (death of a woman in a road accident)
ਪੁਲਿਸ ਉੱਤੇ ਇਲਜ਼ਾਮ:ਸਥਾਨਕ ਲੋਕਾਂ ਨੇ ਕਿਹਾ ਕਿ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਜਿਸ ਗੱਡੀ ਨੇ ਐਕਸੀਡੈਂਟ ਕੀਤਾ ਉਸ ਨੂੰ ਪੁਲਿਸ ਨੇ ਨਹੀਂ ਫੜਿਆ। ਲੋਕਾਂ ਨੇ ਕਿਹਾ ਕਿ ਸੜਕ ਪਾਰ ਕਰਨ ਲਈ ਓਵਰਬ੍ਰਿੱਜ ਨਹੀਂ ਬਣਾਇਆ ਗਿਆ ਹੈ, ਜਿਸ ਕਰਕੇ ਇੱਥੇ ਹਾਦਸੇ ਹੁੰਦੇ ਨੇ। ਲੋਕਾਂ ਨੇ ਇਲਜ਼ਾਮ ਲਗਾਇਆ ਕਿ ਪੁਲਿਸ ਨੇ ਕਾਰ ਚਾਲਕ ਨੂੰ ਛੱਡ ਦਿੱਤਾ। ਉਹਨਾਂ ਨੇ ਦੱਸਿਆ ਕਿ ਮਹਿਲਾ ਦੇ ਪਤੀ ਦੀ ਪਹਿਲਾ ਹੀ ਮੌਤ ਹੋ ਚੁੱਕੀ ਹੈ। ਇਨਸਾਫ ਦੀ ਮੰਗ ਕਰਦੇ ਲੋਕਾਂ ਨੇ ਇਲਜ਼ਾਮ ਲਗਾਇਆ ਕਿ ਪੁਲਿਸ ਉਨ੍ਹਾਂ ਨਾਲ ਧੱਕਾ ਕਰ ਰਹੀ ਹੈ।
- Heroin seized in Fazilka: ਬੀਤੇ ਡੇਢ ਮਹੀਨੇ ਦੌਰਾਨ ਫਾਜ਼ਿਲਕਾ 'ਚ 145 ਕਿੱਲੋ ਹੈਰੋਇਨ ਕੀਤੀ ਗਈ ਜ਼ਬਤ, ਡੀਜਪੀ ਪੰਜਾਬ ਨੇ ਸਾਂਝੀ ਕੀਤੀ ਜਾਣਕਾਰੀ
- MOROCCO EARTHQUAKE: ਮੋਰੱਕੋ ਵਿੱਚ ਭੂਚਾਲ ਦੇ ਜ਼ਬਰਦਸਤ ਝਟਕਿਆਂ ਨੇ ਕੀਤੀ ਤਬਾਹੀ, 296 ਲੋਕਾਂ ਦੀ ਮੌਤ
- Warning of protest by farmers: ਲੁਧਿਆਣਾ 'ਚ ਕਿਸਾਨ ਭਰਾਵਾਂ ਨਾਲ ਹੋਈ ਕਰੋੜਾਂ ਦੀ ਠੱਗੀ, ਕਿਸਾਨਾਂ ਨੇ ਇਨਸਾਫ ਲਈ ਸੜਕਾਂ ਜਾਮ ਕਰਨ ਦਾ ਕੀਤਾ ਐਲਾਨ