ਪੰਜਾਬ

punjab

ETV Bharat / state

Commencement of Development Works in Kapurthala : ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕੀਤੀ ਸਕੂਲ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ - ਸਕੂਲ ਦੇ ਵਿਕਾਸ ਕਾਰਜਾਂ ਦਾ ਉਦਘਾਟਨ

ਪੰਜਾਬ ਦਿਵਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ (Commencement of Development Works in Kapurthala) ਨੇ ਕਪੂਰਥਲਾ ਦੇ ਸਰਕਾਰੀ ਸਕੂਲ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਹੈ।

Sant Balbir Singh Seechewal started the development work of the school
Commencement of Development Works in Kapurthala : ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕੀਤੀ ਸਕੂਲ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ

By ETV Bharat Punjabi Team

Published : Nov 2, 2023, 4:43 PM IST

ਵਿਕਾਸ ਕਾਰਜਾਂ ਦੀ ਸ਼ੁਰੂਅਤ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਰਾਜ ਸਭਾ ਮੈਂਭਰ ਸੰਤ ਬਲਬੀਰ ਸਿੰਘ ਸੀਚੇਵਾਲ।

ਕਪੂਰਥਲਾ : ਫੌਜੀ ਕਲੋਨੀ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਦੇ ਬਹੁ-ਪੱਖੀ ਵਿਕਾਸ ਕਰਨ ਦੀ ਸ਼ੁਰੂਆਤ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇੱਕ ਕਮਰੇ ਦੀ ਨੀਂਹ ਰੱਖ ਕੇ ਕੀਤੀ। ਇਸ ਮੌਕੇ ਗ੍ਰਾਮ ਪੰਚਾਇਤ ਸਕੂਲ ਦੇ ਅਧਿਆਪਕ ਅਤੇ ਤਹਿਸੀਲ ਸੁਲਤਾਨਪੁਰ ਲੋਧੀ ਦੇ ਅਧਿਕਾਰੀਆਂ ਨੂੰ ਪੰਜਾਬ ਦਿਵਸ ਦੀ ਵਧਾਈ ਦਿੰਦਿਆ ਸੰਤ ਸੀਚੇਵਾਲ ਨੇ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਉੱਦੋਂ ਹੋਰ ਵੀ ਤਰੱਕੀ ਕਰੇਗਾ ਜਦੋਂ ਅਧਿਆਪਕ ਵਰਗ ਦਾ ਸਨਮਾਨ ਸਭ ਤੋਂ ਵੱਧ ਕੀਤਾ ਜਾਵੇਗਾ।


ਰੋਕੀ ਗਈ ਸੀ ਸਕੂਲ ਦੀ ਗ੍ਰਾਂਟ : ਜ਼ਿਕਰਯੋਗ ਹੈ ਕਿ ਸਰਕਾਰੀ ਐਲੀਮੈਂਟਰੀ ਸਕੂਲ ਫੌਜੀ ਕਲੋਨੀ ਦੀ ਸ਼ਾਨਦਾਰ ਇਮਾਰਤ ਪਿੰਡ ਦੇ ਪ੍ਰਵਾਸੀ ਪੰਜਾਬੀ ਪਰਮਜੀਤ ਸਿੰਘ ਨਿੱਝਰ ਅਤੇ ਗ੍ਰਾਮ ਪੰਚਾਇਤ ਨੇ ਸਾਂਝੇ ਤੌਰ ਤੇ ਬਣਾਈ ਸੀ ਪਰ ਜਦੋਂ ਕਰੀਬ 2 ਸਾਲ ਪਹਿਲਾ ਇਸ ਸਕੂਲ ਦਾ ਨਿਰਮਾਣ ਕਾਰਜ ਜਿਲ੍ਹਾ ਸਿੱਖਿਆ ਅਧਿਕਾਰੀ ਦੀ ਅਗਵਾਈ ਵਿੱਚ ਕਰਵਾਇਆ ਗਿਆ ਅਤੇ ਕਰੀਬ 3 ਕਨਾਲ 7 ਮਰਲੇ ਜਮੀਨ ਦੀ ਖਰੀਦ ਕਰਕੇ ਉਹਨਾ ਦੇ ਕਹਿਣ ਅਨੁਸਾਰ ਹੀ ਪੰਚਾਇਤ ਦੇ ਨਾਮ ਕਾਰਵਾਈ ਗਈ ਪਰ ਉਸ ਤੋਂ ਬਾਅਦ ਜਦ ਸਕੂਲ ਨੂੰ ਇਸ ਨਵੀਂ ਇਮਾਰਤ ਵਿੱਚ ਸ਼ਿਫਟ ਕੀਤਾ ਗਿਆ ਤਾਂ ਉਸ ਤੋਂ ਬਾਅਦ ਸਕੂਲ ਦੀ ਜਮੀਨ ਰਿਕਾਰਡ ਵਿਚ ਕੋਈ ਤਕਨੀਕੀ ਖ਼ਾਮੀ ਦਾ ਹਵਾਲਾ ਦੇ ਕੇ ਇਸ ਦੀ ਗ੍ਰਾਂਟ ਨੂੰ ਰੋਕ ਦਿੱਤਾ ਗਿਆ। ਇਸ ਲਈ ਪਿੰਡ ਵਾਸੀਆਂ ਨੇ ਕਰੀਬ 2 ਸਾਲ ਇਸ ਨੂੰ ਦਰੁਸਤ ਕਰਵਾਉਣ ਲਈ ਲੜਾਈ ਲੜੀ। ਹੁਣ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਦਖਲ ਨਾਲ ਇਹ ਮਸਲਾ ਹੁਣ ਹਲ ਹੋ ਗਿਆ ਹੈ

ਹੈੱਡ ਟੀਚਰ ਸੁਖਚੈਨ ਸਿੰਘ ਨੇ ਦੱਸਿਆ ਕਿ ਸਕੂਲ ਵਿੱਚ ਕਮਰਿਆਂ ਦੀ ਹੋਰ ਲੋੜ ਪੈ ਗਈ ਹੈ, ਇਸ ਲਈ ਨਵੇਂ ਕਮਰੇ ਦੀ ਉਸਾਰੀ ਲਈ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੂੰ ਮੁੱਖ ਮਹਿਮਾਨ ਵਜੋਂ ਸੱਦਿਆ ਗਿਆ ਸੀ। ਪਿੰਡ ਦੇ ਸਰਪੰਚ ਗੁਰਪ੍ਰੀਤ ਸਿੰਘ ਤੇ ਸਾਬਕਾ ਸਰਪੰਚ ਭਜਨ ਸਿੰਘ ਨੇ ਦੱਸਿਆ ਕਿ ਪਹਿਲਾਂ ਵੀ ਸਕੂਲ ਦੀ ਜ਼ਮੀਨ ਲੈਣ ਤੋਂ ਲੈ ਕੇ ਕਮਰਿਆਂ ਦੀ ਉਸਾਰੀ ਕਰਨ ਤੱਕ ਕਨੇਡਾ ਨਿਵਾਸੀ ਪਰਮਜੀਤ ਸਿੰਘ ਨਿੱਝਰ ਅਤੇ ਪਿੰਡ ਦੇ ਲੋਕਾਂ ਨੇ 1 ਕਰੋੜ ਦੇ ਕਰੀਬ ਪੈਸੇ ਖਰਚੇ ਹਨ। ਸਕੂਲ ਵਿੱਚ ਬਹੁਤ ਹੀ ਝੂਲੇ ਲਗਾਏ ਗਏ ਹਨ।

ABOUT THE AUTHOR

...view details