ਕਪੂਰਥਲਾ: ਪੰਜਾਬ ਦੇ ਕਪੂਰਥਲਾ ਜ਼ਿਲ੍ਹੇ 'ਚ ਸਥਿਤ ਸ਼ਹਿਰ ਸੁਲਤਾਨਪੁਰ ਲੋਧੀ (Sultanpur Lodhi) ਪੰਜਾਬ ਦੇ ਪਵਿੱਤਰ ਨਗਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਹ ਨਗਰ ਇਸ ਲਈ ਪਵਿੱਤਰ ਮੰਨਿਆ ਜਾਂਦਾ ਹੈ ਕਿਉਂਕਿ ਸੁਲਤਾਨਪੁਰ ਲੋਧੀ (Sultanpur Lodhi) ਦੀ ਪਵਿੱਤਰ ਧਰਤੀ ਉੱਪਰ ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਨੇ ਆਪਣੇ ਜੀਵਨ ਦੇ 14 ਸਾਲ 9 ਮਹੀਨੇ ਅਤੇ 13 ਦਿਨ ਬਤੀਤ ਕੀਤੇ ਸਨ। ਸੁਲਤਾਨਪੁਰ ਲੋਧੀ (Sultanpur Lodhi) ਉਹ ਸਥਾਨ ਹੈ ਜਿਥੇ ਸ੍ਰੀ ਨਨਕਾਣਾ ਸਾਹਿਬ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਵੱਧ ਸਮਾਂ ਬਤੀਤ ਕੀਤਾ।
ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਆਪਣੀ ਪਿਤਾ ਦੀ ਆਗਿਆ ਦੇ ਮੁਤਾਬਕ ਆਪਣੀ ਵੱਡੀ ਭੈਣ ਬੀਬੀ ਨਾਨਕੀ (Bibi Nanaki) ਕੋਲ ਆਏ ਸਨ। ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਦੇ ਪਿਤਾ ਜੀ ਨੇ ਉਨ੍ਹਾਂ ਨੂੰ ਇਥੇ ਕੰਮ ਕਰਨ ਲਈ ਭੇਜਿਆ ਸੀ। ਇਸੇ ਸਥਾਨ 'ਤੇ ਗੁਰੂ ਨਾਨਕ ਦੇਵ ਜੀ (Guru Nanak Dev Ji) ਦੇ ਭਾਇਆ ਜੈ ਰਾਮ ਜੀ ਨੇ ਉਨ੍ਹਾਂ ਇਥੋਂ ਦੇ ਨਵਾਬ ਦੌਲਤ ਖਾਨ ਦੇ ਮੋਦੀਖਾਨੇ ਵਿੱਚ ਨੌਕਰੀ ਲਗਵਾਈ ਸੀ। ਇਥੇ ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਨੇ ਦੌਲਤ ਖਾਨ ਦੇ ਮੋਦੀਖਾਨੇ ਵਿੱਚ ਬਤੌਰ ਮੋਦੀ ਨੌਕਰੀ ਕੀਤੀ। ਗੁਰੂ ਜੀ ਨੇ ਇਥੇ ਨੌਕਰੀ ਕਰਦਿਆਂ ਅਕਾਲਪੁਰਖ ਦੀ ਅਰਧਾਨਾ 'ਚ ਲੀਨ ਹੋ ਤੇਰਾ-ਤੇਰਾ ਦਾ ਅਲਾਪ ਕਰਦੇ ਹੋਏ ਲੋੜਵੰਦਾਂ ਦੀ ਮਦਦ ਕੀਤੀ।
ਗੁਰਦੁਆਰਾ ਸ੍ਰੀ ਕੋਠੜੀ ਸਾਹਿਬ ਜੀ ਦਾ ਇਤਿਹਾਸ
ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਨੂੰ ਲੋੜਵੰਦਾਂ ਦੀ ਮਦਦ ਕਰਦਿਆਂ ਵੇਖ ਕੁੱਝ ਈਰਖਾਲੂ ਲੋਕਾਂ ਨੇ ਦੌਲਤ ਖਾਨ ਕੋਲ ਗੁਰੂ ਜੀ ਦੀ ਸ਼ਿਕਾਇਤ ਕੀਤੀ। ਉਨ੍ਹਾਂ ਸ਼ਿਕਾਇਤ ਕਰਦਿਆਂ ਦੌਲਤ ਖਾਨ ਨੂੰ ਕਿਹਾ ਕਿ ਗੁਰੂ ਸਾਹਿਬ ਗਰੀਬਾਂ 'ਤੇ ਮੋਦੀਖਾਨਾ ਲੁੱਟਾ ਰਹੇ ਹਨ, ਜਿਸ ਕਾਰਨ ਮੋਦੀਖਾਨੇ ਦੇ ਕੰਮ ਵਿੱਚ ਘਾਟਾ ਪੈ ਰਿਹਾ ਹੈ। ਸ਼ਿਕਾਇਤ ਮਿਲਣ ਮਗਰੋਂ ਦੌਲਤ ਖਾਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਦੇ ਭਾਇਆ ਜੈ ਰਾਮ ਨੂੰ ਲੈ ਕੇ ਲੇਖਾਕਾਰ ਜਾਧਵ ਰਾਏ ਦੇ ਘਰ ਪੁੱਜਾ।
ਇਸ ਸਥਾਨ 'ਤੇ ਕੁੱਲ ਤਿੰਨ ਵਾਰ ਮੋਦੀਖਾਨੇ ਦਾ ਹਿਸਾਬ ਕੀਤਾ ਗਿਆ। ਇਸ ਸਥਾਨ ਲੇਖਾਕਾਰ ਜਾਧਵ ਰਾਏ ਦਾ ਘਰ ਸੀ। ਇਥੇ ਜਦੋਂ ਗੁਰੂ ਨਾਨਕ ਦੇਵ ਜੀ (Guru Nanak Dev Ji) ਵੱਲੋਂ ਚਲਾਏ ਗਏ ਮੋਦੀਖਾਨੇ ਦਾ ਹਿਸਾਬ ਕੀਤਾ ਗਿਆ। ਪਹਿਲੀ ਵਾਰ ਹਿਸਾਬ ਵਿੱਚ 135 ਰੁਪਏ ਦਾ ਵਾਧਾ ਹੋਇਆ, ਦੂਜੀ ਵਾਰ 360 ਰੁਪਏ ਵੱਧੇ ਤੇ ਜਦੋਂ ਤੀਜੀ ਵਾਰ ਹਿਸਾਬ ਕੀਤਾ ਗਿਆ ਤਾਂ ਗੁਰੂ ਸਾਹਿਬ ਜੀ ਵੱਲ ਕੁੱਲ 760 ਰੁਪਏ ਬਚੇ ਸਨ।
ਦੌਲਤ ਖਾਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਮੰਗੀ ਮੁਆਫੀ