ਖਡੂਰ ਸਾਹਿਬ: ਲੋਕ ਸਭਾ ਚੋਣਾਂ ਦੀ ਟਿਕਟਾਂ ਦੀ ਵੰਡ ਨੂੰ ਲੈ ਕੇ ਵਰਕਰਾਂ ਦੀ ਨਰਾਜ਼ਗੀ ਜੱਗ ਜ਼ਾਹਰ ਹੋਈ ਪਈ ਹੈ। ਇਸੇ ਦੌਰਾਨ ਖਡੂਰ ਸਾਹਿਬ ਵਿੱਚ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਜਸਵੀਰ ਡਿੰਪਾ ਦੇ ਹੱਕ ਵਿੱਚ ਪ੍ਰਚਾਰ ਕਰਨ ਦੌਰਾਨ ਕਾਂਗਰਸੀ ਬੁਲਾਰੇ ਆਪਸ ਵਿੱਚ ਹੀ ਉਲਝ ਪਏ।
ਜਦੋਂ ਸਟੇਜ਼ 'ਤੇ ਹੀ ਭਿੜੇ ਕਾਂਗਰਸੀ ਵਰਕਰ, ਵੇਖੋ ਵੀਡੀਓ - daily update
ਚੋਣਾਂ ਦੌਰਾਨ ਅਕਸਰ ਹੀ ਵਿਰੋਧੀ ਵਰਕਰਾਂ ਦੇ ਆਪਸ ਵਿੱਚ ਭਿੜਨ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਪਰ ਖਡੂਰ ਸਾਹਿਬ ਹਲਕੇ ਵਿੱਚ ਤਾਂ ਕਾਂਗਰਸੀ ਵਰਕਰ ਆਪਸ ਵਿੱਚ ਹੀ ਉਲਝ ਗਏ।
ਕਾਂਗਰਸੀ ਉਮੀਦਵਾਰ ਜਸਵੀਰ ਡਿੰਪਾ ਦੇ ਹੱਕ ਵਿੱਚ ਪ੍ਰਚਾਰ ਹੋਰਿਹਾ ਸੀ ਇਸ ਦੌਰਾਨ ਕਾਂਗਰਸੀ ਵਰਕਰ ਬੋਲਣ ਨੂੰ ਲੈ ਕੇ ਆਪਸ ਵਿੱਚ ਵਿੱਚ ਭਿੜ ਗਏ। ਇਸ ਬਹਿਸ ਦੀ ਵੀਡੀਓ ਕਿਸੇ ਵਿਅਕਤੀ ਨੇ ਬਣਾ ਲਈ ਅਤੇ ਸ਼ੋਸ਼ਲ ਮੀਡੀਆ 'ਤੇ ਸਾਂਝੀ ਕਰ ਦਿੱਤੀ। ਇਸ ਦੌਰਾਨ ਕੋਲ ਖੜ੍ਹੇ ਹੋਰ ਵਰਕਰਾਂ ਨੇ ਦੋਹਾਂ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ।
ਜ਼ਿਕਰ ਕਰ ਦਈਏ ਕਿ ਪੰਜਾਬ ਕਾਂਗਰਸ ਵੱਲੋਂ ਟਿਕਟਾਂ ਦੀ ਵੰਡ ਹੋਣ ਤੋਂ ਬਾਅਦ ਕਈ ਥਾਂਵੀਂ ਉਮੀਦਵਾਰਾਂ ਦਾ ਵਿਰੋਧ ਵੇਖਿਆ ਗਿਆ। ਇਸ ਦੌਰਾਨ ਹਲਕਾ ਫ਼ਰੀਦਕੋਟ (ਰਾਖਵਾਂ) ਤੋਂ ਕਾਂਗਰਸ ਦੇ ਉਮੀਦਵਾਰ ਮੁਹੰਮਦ ਸਦੀਕ ਦਾ ਵੀ ਸਥਾਨਕ ਵਰਕਰਾਂ ਵੱਲੋਂ ਵਿਰੋਧ ਕੀਤਾ ਗਿਆ ਸੀ। ਦੂਜੇ ਪਾਸੇ, ਮਹਿੰਦਰ ਕੇਪੀ ਵੀ ਪਾਰਟੀ ਤੋਂ ਨਾਰਾਜ਼ ਚੱਲ ਰਹੇ ਹਨ।