ਫਗਵਾੜਾ: ਥਾਣਾ ਸਤਨਾਮਪੁਰਾ ਅਧੀਨ ਆਉਂਦੇ ਇਲਾਕਾ ਮਨਸਾ ਦੇਵੀ ਨਗਰ ਨਜ਼ਦੀਕ ਇਕ ਘਰ ਵਿੱਚ ਛਾਪੇਮਾਰੀ ਕਰਨ ਗਏ ਪੁਲਿਸ ਮੁਲਾਜ਼ਮਾਂ ’ਤੇ ਘਰ ’ਚ ਮੌਜੂਦ ਕੁਝ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਦੋ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਜਿਨਾਂ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ।
ਪੁਲਿਸ ਪਾਰਟੀ ’ਤੇ ਹਮਲਾ ਕਰਨ ਵਾਲੇ 8 ਲੋਕਾਂ 'ਤੇ ਮਾਮਲਾ ਦਰਜ - ਪੁਲਿਸ ਮੁਲਾਜ਼ਮ
ਇਸ ਮੌਕੇ ਹਮਲੇ ’ਚ ਜ਼ਖ਼ਮੀ ਹੋਏ ਏਐਸਆਈ ਪਰਵਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਸਤਨਾਮਪੁਰਾ ਵਿੱਚ ਦਰਜ ਇੱਕ ਕੇਸ ਨੂੰ ਲੈ ਕੇ ਉਹ ਆਪਣੇ ਸਾਥੀ ਮੁਲਾਜ਼ਮਾ ਨਾਲ ਮਨਸਾ ਦੇਵੀ ਨਗਰ ’ਚ ਸਥਿਤ ਇੱਕ ਘਰ ਵਿੱਚ ਛਾਪੇਮਾਰੀ ਕਰਨ ਗਏ ਸਨ। ਇਸ ਦੌਰਾਨ ਘਰ ਵਿੱਚ ਮੌਜੂਦ ਕੁਝ ਵਿਅਕਤੀਆਂ ਨੇ ਉਹਨਾਂ ਉਪੱਰ ਪਹਿਲਾਂ ਤਾਂ ਇੱਟਾ ਨਾਲ ਹਮਲਾ ਕਰ ਦਿੱਤਾ ਅਤੇ ਉਹਨਾਂ ਨੂੰ ਬੰਦੀ ਬਨਾਉਣ ਤੋਂ ਬਾਅਦ ਉਹਨਾਂ ਨਾਲ ਕੁੱਟਮਾਰ ਕੀਤੀ। ਪੁਲਿਸ ਪਾਰਟੀ ’ਤੇ ਹਮਲਾ ਕਰਨ ਵਾਲੇ 8 ਲੋਕਾਂ 'ਤੇ ਮਾਮਲਾ ਦਰਜ
ਇਸ ਮੌਕੇ ਹਮਲੇ ’ਚ ਜ਼ਖ਼ਮੀ ਹੋਏ ਏਐਸਆਈ ਪਰਵਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਸਤਨਾਮਪੁਰਾ ਵਿੱਚ ਦਰਜ ਇੱਕ ਕੇਸ ਨੂੰ ਲੈ ਕੇ ਉਹ ਆਪਣੇ ਸਾਥੀ ਮੁਲਾਜ਼ਮਾ ਨਾਲ ਮਨਸਾ ਦੇਵੀ ਨਗਰ ’ਚ ਸਥਿਤ ਇੱਕ ਘਰ ਵਿੱਚ ਛਾਪੇਮਾਰੀ ਕਰਨ ਗਏ ਸਨ। ਇਸ ਦੌਰਾਨ ਘਰ ਵਿੱਚ ਮੌਜੂਦ ਕੁਝ ਵਿਅਕਤੀਆਂ ਨੇ ਉਹਨਾਂ ਉਪੱਰ ਪਹਿਲਾਂ ਤਾਂ ਇੱਟਾ ਨਾਲ ਹਮਲਾ ਕਰ ਦਿੱਤਾ ਅਤੇ ਉਹਨਾਂ ਨੂੰ ਬੰਦੀ ਬਨਾਉਣ ਤੋਂ ਬਾਅਦ ਉਹਨਾਂ ਨਾਲ ਕੁੱਟਮਾਰ ਕੀਤੀ।
ਉਧਰ ਇਸ ਸੰਬੰਧੀ ਗੱਲਬਾਤ ਕਰਦੇ ਹੋਏ ਸੰਜੀਵ ਘਈ ਨੇ ਦੱਸਿਆ ਕਿ ਉਹਨਾਂ ਵੱਲੋ ਸਾਲ 2017 ਥਾਣਾ ਸਤਨਾਮਪੁਰਾ ਵਿਖੇ ਇਕ ਸ਼ਿਕਾਇਤ ਦਰਜ ਕਰਵਾਈ ਗਈ ਸੀ। ਉਸ ਕੇਸ ਦੇ ਸਬੰਧ ’ਚ ਪੁਲਿਸ ਪਾਰਟੀ ਨੇ ਜਦੋਂ ਵਿਵਾਦਤ ਕੋਠੀ ’ਤੇ ਜਦੋਂ ਛਾਪਾ ਮਾਰਿਆ ਤਾਂ ਘਰ ’ਚ ਮੌਜੂਦ ਪਰਿਵਾਰ ਵਾਲਿਆਂ ਨੇ ਇੱਟਾਂ ਰੋੜਿਆ ਨਾਲ ਹਮਲਾ ਕਰ ਦਿੱਤਾ, ਇਸ ਦੌਰਾਨ ਹਮਲਾਵਰਾਂ ਨੇ ਉਹਨਾਂ ਦੀ ਗੱਡੀ ਦੀ ਵੀ ਭੰਨ ਤੋੜ ਕੀਤੀ।
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਐੱਸਐੱਚਓ ਊਸ਼ਾ ਰਾਣੀ ਨੇ ਦੱਸਿਆ ਕਿ ਉਹ ਆਪਣੇ ਉੱਚ ਅਧਿਕਾਰੀਆਂ ਸਮੇਤ ਮੌਕੇ ’ਤੇ ਪਹੁੰਚੇ, ਤੇ ਹਮਲਾਵਰ ਪਰਿਵਾਰ ਵੱਲੋਂ ਬੰਦੀ ਬਣਾਏ ਗਏ ਏਐਸਆਈ ਪਰਮਿੰਦਰ ਭੱਟੀ ਨੂੰ ਛੁਡਵਾਇਆ। ਉਕਤ ਪੁਲਿਸ ਪਾਰਟੀ ’ਤੇ ਹਮਲਾ ਕਰਨ ਵਾਲੇ 8 ਲੋਕਾਂ 'ਤੇ ਮਾਮਲਾ ਦਰਜ।