ਪੰਜਾਬ

punjab

ETV Bharat / state

ਆਪ' ਵਿਧਾਇਕ ਗਿਆਸਪੁਰਾ ਦੀ ਸੁਖਬੀਰ ਬਾਦਲ ਨੂੰ ਵੱਡੀ ਚੁਣੌਤੀ, ਖਿਹਾ- "ਜਪੁਜੀ ਸਾਹਿਬ ਦੀਆਂ ਪੰਜ ਪਉੜੀਆਂ ਸੁਣਾਉਣ ਅਕਾਲੀ ਦਲ ਪ੍ਰਧਾਨ"

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਧਾਨ ਸਭਾ ਵਿੱਚ ਸੁਖਬੀਰ ਬਾਦਲ ਨੂੰ ਦਾੜ੍ਹੀ ਵਾਲੇ ਬਿਆਨ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਇਸ ਉਤੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਸੁਖਬੀਰ ਬਾਦਲ ਨੂੰ ਕਿਹਾ ਹੈ ਕਿ ਜੇਕਰ ਉਹ ਵਾਕਿਆ ਹੀ ਸੱਚੇ ਸਿੱਖ ਹਨ ਤਾਂ ਜਪੁਜੀ ਸਾਹਿਬ ਦੀਆਂ ਪੰਜ ਪਉੜੀਆਂ ਸੁਣਾ ਦੇਣ।

AAP MLA Manwinder Singh Giaspura's big challenge to Sukhbir Badal
ਆਪ' ਵਿਧਾਇਕ ਗਿਆਸਪੁਰਾ ਦੀ ਸੁਖਬੀਰ ਬਾਦਲ ਨੂੰ ਵੱਡੀ ਚੁਣੌਤੀ

By

Published : Jun 25, 2023, 2:24 PM IST

ਆਪ' ਵਿਧਾਇਕ ਗਿਆਸਪੁਰਾ ਦੀ ਸੁਖਬੀਰ ਬਾਦਲ ਨੂੰ ਵੱਡੀ ਚੁਣੌਤੀ

ਖੰਨਾ :ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਧਾਨ ਸਭਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਦਾੜ੍ਹੀ ਨੂੰ ਲੈ ਕੇ ਕੀਤੀ ਗਈ ਟਿੱਪਣੀ ਉਪਰ ਪੰਜਾਬ ਵਿੱਚ ਸਿਆਸੀ ਪਾਰਾ ਚੜ੍ਹ ਗਿਆ ਹੈ। ਇਸ ਮੁੱਦੇ 'ਤੇ ਵਿਰੋਧੀਆਂ ਨੇ ਆਮ ਆਦਮੀ ਪਾਰਟੀ ਨੂੰ ਘੇਰਦਿਆਂ ਮੁੱਖ ਮੰਤਰੀ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ। ਦੂਜੇ ਪਾਸੇ ਇਸ ਮੁੱਦੇ ਉਪਰ ਪਾਇਲ ਤੋਂ 'ਆਪ' ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਸੁਖਬੀਰ ਬਾਦਲ ਨੂੰ ਵੱਡੀ ਚੁਣੌਤੀ ਦਿੱਤੀ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਹੀਆਂ ਸੱਚੀਆਂ ਗੱਲਾਂ :ਗਿਆਸਪੁਰਾ ਨੇ ਕਿਹਾ ਕਿ ਸੀਐਮ ਭਗਵੰਤ ਮਾਨ ਨੇ ਬਿਲਕੁਲ ਸੱਚੀਆਂ ਗੱਲਾਂ ਕਹੀਆਂ ਹਨ। ਵੋਟਾਂ ਦੀ ਰਾਜਨੀਤੀ ਵਿੱਚ ਸੁਖਬੀਰ ਬਾਦਲ ਆਪਣਾ ਰੂਪ ਬਦਲਦੇ ਹਨ। ਉਹ ਸਿੱਖੀ ਦੇ ਰੂਪ ਲਿੱਚ ਬਹਿਰੂਪੀਏ ਹਨ। ਅੱਜ ਤੋਂ ਪਹਿਲਾਂ ਸੁਖਬੀਰ ਬਾਦਲ ਆਪਣੀ ਦਾੜ੍ਹੀ ਬੰਨ੍ਹ ਕੇ ਰੱਖਦੇ ਸੀ। ਹੁਣ ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਤੋਂ ਬਾਅਦ ਸਿੱਖਾਂ ਦੀ ਹਮਦਰਦੀ ਹਾਸਲ ਕਰਨ ਦੇ ਮਕਸਦ ਲਈ ਦਾੜ੍ਹੀ ਖੋਲ੍ਹ ਲਈ ਗਈ। ਗਿਆਸਪੁਰਾ ਨੇ ਇੱਥੋਂ ਤੱਕ ਕਿਹਾ ਕਿ ਸੁਖਬੀਰ ਬਾਦਲ ਸ੍ਰੀ ਸਾਹਿਬ ਵੀ ਆਪਣੀ ਮਰਜ਼ੀ ਅਨੁਸਾਰ ਪਾਉਂਦੇ ਹਨ। ਜੇਕਰ ਸੱਚਮੁੱਚ ਸੁਖਬੀਰ ਬਾਦਲ ਪੂਰਨ ਸਿੱਖ ਹਨ ਤਾਂ ਜਪੁਜੀ ਸਾਹਿਬ ਦੀਆਂ ਪੰਜ ਪਉੜੀਆਂ ਦਾ ਪਾਠ ਸੁਣਾ ਦੇਣ। ਸੰਗਤ ਨੂੰ ਵੀ ਪਤਾ ਲੱਗ ਜਾਵੇਗਾ। ਉਨ੍ਹਾਂ ਇੱਥੋਂ ਤੱਕ ਕਹਿ ਦਿੱਤਾ ਕਿ ਸੁਖਬੀਰ ਕੁਝ ਕਾਲਾ-ਪੀਲਾ ਵੀ ਖਾਂਦੇ ਹਨ।



ਸੁਖਬੀਰ ਬਾਦਲ ਐਂਡ ਕੰਪਨੀ ਖ਼ਤਰੇ ਵਿੱਚ :ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਅੱਜ ਅਕਾਲੀ ਦਲ ਸਿੱਖ ਪੰਥ ਨੂੰ ਖ਼ਤਰੇ ਵਿੱਚ ਹੋਣ ਦੀ ਗੱਲ ਆਖ ਕੇ ਰਾਜਨੀਤੀ ਕਰ ਰਿਹਾ ਹੈ। ਜਦੋਂ ਬਾਦਲ ਸੱਤਾ ਵਿੱਚ ਹੁੰਦੇ ਹਨ ਓਦੋਂ ਪੰਥ ਖ਼ਤਰੇ ਵਿੱਚ ਨਹੀਂ ਹੁੰਦਾ। ਜਦੋਂ ਕੁਰਸੀ ਤੋਂ ਉਤਰ ਜਾਂਦੇ ਹਨ ਪੰਥ ਖ਼ਤਰੇ ਵਿੱਚ ਹੋ ਜਾਂਦਾ ਹੈ। ਪੰਥ ਨਹੀਂ, ਸੁਖਬੀਰ ਬਾਦਲ ਐਂਡ ਕੰਪਨੀ ਖਤਰੇ 'ਚ ਹੈ। ਇਸੇ ਲਈ ਅਕਾਲੀ ਦਲ ਇਸ ਮਾਮਲੇ ਨੂੰ ਤੂਲ ਦੇ ਕੇ ਆਪ ਨੂੰ ਬਦਨਾਮ ਕਰ ਰਿਹਾ ਹੈ। ਕਿਸੇ ਵੀ ਸਿੱਖ ਨੇ ਮੁੱਖ ਮੰਤਰੀ ਦੀ ਟਿੱਪਣੀ ਨੂੰ ਗਲਤ ਨਹੀਂ ਕਿਹਾ।


ਸੁਖਬੀਰ ਦੇ ਪੈਰੀਂ ਬੈਠਣ ਵਾਲੇ ਜਥੇਦਾਰ ਬਣਦੇ ਹਨ :ਵਿਧਾਇਕ ਗਿਆਸਪੁਰਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ 'ਤੇ ਵੀ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦੇ ਪੈਰੀਂ ਬੈਠ ਕੇ ਖੁਸ਼ੀਆਂ ਪ੍ਰਾਪਤ ਕਰਨ ਵਾਲਿਆਂ ਨੂੰ ਹੀ ਜਥੇਦਾਰ ਬਣਾਇਆ ਜਾਂਦਾ ਹੈ। ਕੱਲ੍ਹ ਨੂੰ ਵਲਟੋਹਾ ਦੀ ਪਰਚੀ ਵੀ ਜੇਬ੍ਹ 'ਚੋਂ ਨਿਕਲ ਸਕਦੀ ਹੈ, ਇਹ ਕੋਈ ਵੱਡੀ ਗੱਲ ਨਹੀਂ।

ABOUT THE AUTHOR

...view details