ਪੰਜਾਬ

punjab

ETV Bharat / state

Mobile recovered from Kapurthala central jail: ਕੇਂਦਰੀ ਜੇਲ੍ਹ ਤੋਂ ਮੁੜ 6 ਮੋਬਾਇਲ ਫੋਨ ਬਰਾਮਦ, ਬੀਤੇ ਦਿਨ ਵੀ 10 ਮੋਬਾਈਲ ਹੋਏ ਸਨ ਬਰਾਮਦ

ਕਪੂਰਥਲਾ ਦੀ ਕੇਂਦਰੀ ਜੇਲ੍ਹ ਮੁੜ ਤੋਂ ਸਵਾਲਾਂ ਦੇ ਘੇਰੇ ਵਿੱਚ ਹੈ, ਜੇਲ੍ਹ ਵਿੱਚੋਂ ਇੱਕ ਵਾਰ ਫਿਰ 6 ਮੋਬਇਲ ਫੋਨ, 2 ਸਿਮ ਕਾਰਡ ਅਤੇ ਹੋਰ ਵੀ ਸਮਾਨ ਬਰਾਮਦ ਹੋਇਆ ਹੈ। ਦੱਸ ਦਈਏ ਬੀਤੇ ਦਿਨ ਵੀ ਇਸ ਕੇਂਦਰੀ ਜੇਲ੍ਹ ਤੋਂ 10 ਮੋਬਾਇਲ ਫੋਨ ਬਰਾਮਦ ਹੋਏ ਸਨ। (6 mobile recovered from the jail )

6 mobile phones were recovered from the central jail of Kapurthala
Mobile recovered from Kapurthala central jail: ਕੇਂਦਰੀ ਜੇਲ੍ਹ ਤੋਂ ਮੁੜ 6 ਮੋਬਾਇਲ ਫੋਨ ਬਰਾਮਦ, ਬੀਤੇ ਦਿਨ ਵੀ 10 ਮੋਬਾਈਲ ਫੋਨ ਹੋਏ ਸਨ ਬਰਾਮਦ

By ETV Bharat Punjabi Team

Published : Sep 12, 2023, 12:56 PM IST

ਸਵਾਲਾਂ 'ਚ ਕੇਂਦਰੀ ਸੁਧਾਰ ਘਰ

ਕਪੂਰਥਲਾ:ਜ਼ਿਲ੍ਹੇ ਦੀ ਕੇਂਦਰੀ ਜੇਲ੍ਹ (Kapurthala Central Jail ) ਵਿੱਚ ਬੰਦੀਆਂ ਅਤੇ ਹਵਾਲਾਤੀਆਂ ਤੋਂ ਮੋਬਾਈਲ ਫੋਨ ਮਿਲਣ ਦਾ ਸਿਲਸਿਲਾ ਲਗਾਤਾਰ ਦੂਜੇ ਦਿਨ ਵੀ ਜਾਰੀ ਹੈ। ਇੱਕ ਦਿਨ ਪਹਿਲਾ ਵੀ 10 ਮੋਬਾਈਲ ਫੋਨ, 3 ਸਿਮ ਕਾਰਡ ਅਤੇ 7 ਬੈਟਰੀਆਂ ਬਰਾਮਦ ਹੋਈਆਂ ਸਨ। ਅੱਜ ਫਿਰ ਜੇਲ੍ਹ ਪ੍ਰਸ਼ਾਸਨ ਨੇ 6 ਮੋਬਾਈਲ ਫ਼ੋਨ, 2 ਸਿਮ ਕਾਰਡ, 4 ਬੈਟਰੀਆਂ, 3 ਅਡਾਪਟਰ ਅਤੇ ਏਅਰ ਫ਼ੋਨ ਬਰਾਮਦ ਕੀਤੇ ਹਨ।

ਗੁਪਤ ਥਾਂ ਤੋਂ ਚਾਰ ਮੋਬਾਈਲ ਫ਼ੋਨ ਅਤੇ ਸਿਮ ਬਰਾਮਦ:ਇਸ ਵਾਰ ਜੇਲ੍ਹ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਜੇਲ੍ਹ ਅੰਦਰ ਬੈਠੇ ਬੰਦੀਆਂ ਅਤੇ ਹਵਾਲਾਤੀਆਂ ਵੱਲੋਂ ਫ਼ੋਨ ਰਾਹੀਂ ਬਾਹਰਲੀ ਦੁਨੀਆਂ ਨਾਲ ਸੰਪਰਕ ਬਣਾ ਕੇ ਜੇਲ੍ਹ ਅੰਦਰ ਮੋਬਾਇਲ ਸੁਟਵਾਏ ਗਏ ਹਨ ਅਤੇ ਇਹੀ ਮੋਬਾਈਲ ਫ਼ੋਨ ਮਿਲ ਰਹੇ ਹਨ। ਥਾਣਾ ਕੋਤਵਾਲੀ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਗੌਰਵਦੀਪ ਸਿੰਘ ਨੇ ਦੱਸਿਆ ਕਿ ਉਹ ਜੇਲ੍ਹ ਮੁਲਾਜ਼ਮਾਂ ਅਤੇ ਸੀਆਰਪੀਐੱਫ ਦੀ ਟੁਕੜੀ ਦੇ ਨਾਲ ਬੈਰਕਾਂ ਦੀ ਤਲਾਸ਼ੀ ਲੈ ਰਹੇ ਸਨ। ਜਦੋਂ ਉਨ੍ਹਾਂ ਨੇ ਬੈਰਕ ਨੰਬਰ 4 ਵਿੱਚ ਬੰਦ ਕੈਦੀ ਧਰਮਿੰਦਰ ਸਿੰਘ ਉਰਫ਼ ਜਤਿੰਦਰ ਭਿੰਦਾ ਵਾਸੀ ਨਕੋਦਰ ਅਤੇ ਕੈਦੀ ਕੁਲਦੀਪ ਸਿੰਘ ਵਾਸੀ ਜਲੰਧਰ ਦੀ ਤਲਾਸ਼ੀ ਲਈ ਤਾਂ ਬੈਰਕ ਦੇ ਅੰਦਰੋਂ ਇੱਕ ਗੁਪਤ ਥਾਂ ਤੋਂ ਚਾਰ ਮੋਬਾਈਲ ਫ਼ੋਨ ਅਤੇ ਸਿਮ ਬਰਾਮਦ ਹੋਏ। (6 mobile phones were recovered from the jail )

ਤਿੰਨ ਖ਼ਿਲਾਫ਼ ਕੇਸ ਦਰਜ: ਜਦੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਦੋਵੇਂ ਕੈਦੀ ਕੋਲੋਂ ਮਿਲੇ ਮੋਬਾਈਲ ਫੋਨ ਜੇਲ੍ਹ ਦੇ ਬਾਹਰੋਂ ਕਿਸੇ ਵਿਅਕਤੀ ਵੱਲੋਂ ਜੇਲ੍ਹ ਅੰਦਰ ਸੁੱਟੇ ਗਏ ਸਨ। ਇਸੇ ਤਰ੍ਹਾਂ ਜੇਲ੍ਹ ਵਿੱਚ ਤਾਇਨਾਤ ਪੰਜਾਬ ਹੋਮ ਗਾਰਡ ਜਵਾਨ ਵੀ ਆਪਣੇ ਫ਼ੋਨ ਰਾਹੀਂ ਕੈਦੀਆਂ ਅਤੇ ਨਜ਼ਰਬੰਦਾਂ ਨਾਲ ਤਾਲਮੇਲ ਕਰਕੇ ਜੇਲ੍ਹ ਅੰਦਰ ਹੀ ਉਨ੍ਹਾਂ ਨੂੰ ਮੋਬਾਈਲ ਫ਼ੋਨ ਮੁਹੱਈਆ ਕਰਵਾ ਰਹੇ ਹਨ । ਥਾਣਾ ਕੋਤਵਾਲੀ ਦੀ ਪੁਲਿਸ ਨੇ ਜੇਲ੍ਹ ਸਹਾਇਕ ਸੁਪਰਡੈਂਟ ਦੇ ਬਿਆਨਾਂ ਦੇ ਆਧਾਰ ’ਤੇ ਤਿੰਨ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ABOUT THE AUTHOR

...view details