ਜਲੰਧਰ: ਪਿੰਡ ਬਿਆਸ ਵਿੱਚ ਰਹਿਣ ਵਾਲੇ ਨੌਜਵਾਨ ਵੱਲੋਂ ਰੇਲ ਥੱਲ੍ਹੇ ਆ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਦੀ ਪਛਾਣ ਜਰਨੈਲ ਸਿੰਘ ਵਜੋਂ ਹੋਈ ਹੈ।
ਇਹ ਵੀ ਪੜ੍ਹੋ: ਬਾਦਾਮ 'ਤੇ ਤਸਵੀਰ ਬਣਾ ਕਲਾਕਾਰ ਨੇ ਦਿੱਤੀ ਅਨੋਖੀ ਸ਼ਰਧਾਜ਼ਲੀ

ਇਸ ਮਾਮਲੇ ਬਾਰੇ ਮ੍ਰਿਤਕ ਦੇ ਭਰਾ ਓਂਕਾਰ ਸਿੰਘ ਨੇ ਦੱਸਿਆ ਕਿ ਜਰਨੈਲ ਸਿੰਘ ਤੋਂ ਕੱਲ੍ਹ ਮੋਟਰਸਾਈਕਲ 'ਤੇ ਸਵਾਰ 3 ਨੌਜਵਾਨਾਂ ਨੇ ਕਰਤਾਰਪੁਰ ਰੋਡ ਤੇ 3 ਲੱਖ ਰੁਪਏ ਦੀ ਨਕਦੀ ਖੋਹ ਲਈ ਸੀ। ਇਸ ਤੋਂ ਬਾਅਦ ਉਹ ਨਿਰਾਸ਼ ਹੋ ਕੇ ਘਰ ਆਇਆ ਤੇ ਫਿਰ ਪਰੇਸ਼ਾਨ ਹੋ ਕੇ ਪੁਲਿਸ ਨੂੰ ਘਟਨਾ ਬਾਰੇ ਦੱਸਣ ਗਿਆ।
ਜਦੋਂ ਉਹ ਪੁਲਿਸ ਨੂੰ ਸਾਰੀ ਘਟਨਾ ਬਾਰੇ ਦੱਸਣ ਲੱਗਿਆ ਤਾਂ ਮਕਸੂਦਾ ਥਾਣੇ ਦੇ ਐੱਸਐੱਚਓ ਨੇ ਉਸ ਦੀ ਪਰੇਸ਼ਾਨੀ ਸੁਣਨ ਦੀ ਥਾਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਪਰੇਸ਼ਾਨ ਹੋ ਕੇ ਉਸ ਨੇ ਵੀਰਵਾਰ ਸਵੇਰੇ ਜਰਨੈਲ ਸਿੰਘ ਨੇ ਟਰੇਲ ਥੱਲ੍ਹੇ ਆ ਕੇ ਖ਼ੁਦਕੁਸ਼ੀ ਕਰ ਲਈ।
ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪੁੱਜ ਕੇ ਲਾਸ਼ ਨੂੰ ਆਪਣੇ ਕਬਜ਼ ਵਿੱਚ ਲੈ ਲਿਆ ਤੇ ਪਰਿਵਾਰਿਕ ਬਿਆਨਾਂ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉੱਥੇ ਹੀ ਮ੍ਰਿਤਕ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲੇਗਾ, ਉਦੋਂ ਤੱਕ ਉਹ ਲਾਸ਼ ਦਾ ਅੰਤਿਮ ਸਸਕਾਰ ਨਹੀਂ ਕਰਨਗੇ।