ਪੰਜਾਬ

punjab

ETV Bharat / state

ਜਲੰਧਰ: ਪੁਲਿਸ ਦੇ ਜਾਲ 'ਚ ਫ਼ਸੇ 2 ਗੈਂਗਸਟਰ - ਹਰਿਆਣਾ ਕੈਥਲ

ਫਗਵਾੜਾ ਗੇਟ ਨੇੜੇ ਪੈਂਦੇ ਮੋਬਾਇਲ ਹਾਊਸ ਨੇੜੇ ਹੋਈ ਗੋਲੀਬਾਰੀ 'ਚ ਵੱਡਾ ਖੁਲਾਸਾ ਹੋਇਆ ਹੈ। ਇਸ ਕਾਂਡ 'ਚ ਹਰਿਆਣਾ ਕੈਥਲ ਦੀ ਪੁਲਿਸ ਨੇ ਟਰੈਪ ਲਗਾ ਕੇ ਦੋ ਲੋੜੀਂਦੇ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਫ਼ੋਟੋ
ਫ਼ੋਟੋ

By

Published : Jun 24, 2020, 9:51 PM IST

ਜਲੰਧਰ: ਫਗਵਾੜਾ ਗੇਟ ਨੇੜੇ ਪੈਂਦੇ ਮੋਬਾਇਲ ਹਾਊਸ ਨੇੜੇ ਹੋਈ ਗੋਲੀਬਾਰੀ 'ਚ ਵੱਡਾ ਖੁਲਾਸਾ ਹੋਇਆ ਹੈ। ਇਸ ਕਾਂਡ 'ਚ ਹਰਿਆਣਾ ਕੈਥਲ ਦੀ ਪੁਲਿਸ ਨੇ ਟਰੈਪ ਲਗਾ ਕੇ ਦੋ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜੋਕਿ ਉਨ੍ਹਾਂ ਨੂੰ ਲੋੜੀਦੇ ਸਨ। ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ 'ਚ ਇੱਕ ਜੀਂਦ ਦਾ ਰਹਿਣ ਵਾਲਾ ਅਜੇ ਅਤੇ ਪੰਜਾਬ ਦਾ ਰਹਿਣ ਵਾਲਾ ਕਮਲਜੀਤ ਸਿੰਘ ਹੈ। ਅਜੇ ਖਿਲਾਫ਼ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ।

ਵੀਡੀਓ

ਜਦੋਂ ਦੋਵੇਂ ਇਨੋਵਾ ਗੱਡੀ 'ਤੇ ਭਗਤ ਸਿੰਘ ਚੌਕ ਵੱਲ ਆ ਰਹੇ ਸਨ ਤਾ ਪੁਲਿਸ ਨੇ ਘੇਰ ਲਿਆ। ਉਨ੍ਹਾਂ ਦੀ ਗੱਡੀ ਦੇ ਟਾਇਰ 'ਤੇ ਗੋਲੀ ਚਲਾਈ ਅਤੇ ਦੋਹਾਂ ਨੂੰ ਕਾਬੂ ਕਰ ਲਿਆ ਗਿਆ। ਡੀਸੀਪੀ ਪੁਲਿਸ ਇਨਵੈਸਟੀਗੇਸ਼ਨ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਗੋਲੀ ਸਿਰਫ਼ ਕਾਰ ਦੇ ਟਾਇਰ 'ਤੇ ਮਾਰੀ ਗਈ ਹੈ। ਹਰਿਆਣਾ ਪੁਲਿਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਲੈ ਗਈ ਹੈ।

ਜ਼ਿਕਰਯੋਗ ਹੈ ਕਿ ਫਗਵਾੜਾ ਮੋਬਾਇਲ ਹਾਊਸ ਦੇ ਕੋਲ ਦੁਪਿਹਰ ਨੂੰ ਉਸ ਸਮੇ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ। ਜਦੋਂ ਇੱਥੇ ਕੁਝ ਅਣਪਛਾਤਿਆਂ ਵੱਲੋਂ ਦਿਨ-ਦਿਹਾੜੇ ਗੋਲੀਬਾਰੀ ਕਰ ਦਿੱਤੀ ਸੀ।ਇਹ ਵੀ ਪਤਾ ਲੱਗਾ ਸੀ ਕਿ ਕਾਰ 'ਚ ਸਵਾਰ ਹੋ ਕੇ ਆਏ ਅਣਪਛਾਤੇ ਨੌਜਵਾਨ ਵੱਲੋਂ ਗੋਲੀਬਾਰੀ ਕਰਦੇ ਹੋਏ 2 ਮੁੰਡਿਆਂ ਨੂੰ ਅਗਵਾ ਕੀਤਾ ਗਿਆ ਸੀ, ਪਰ ਬਾਅਦ 'ਚ ਇਹ ਖੁਲਾਸਾ ਹੋਇਆ ਕਿ ਕੈਥਲ ਪੁਲਿਸ ਵੱਲੋਂ ਟਰੈਪ ਲਗਾ ਕੇ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ABOUT THE AUTHOR

...view details