ਜਲੰਧਰ: ਸੂਬੇ 'ਚ ਚੋਰੀ ਦੀਆਂ ਵਾਰਦਾਤਾਂ ਰੋਜ਼ਾਨਾ ਸੁਣਨ ਨੂੰ ਮਿਲਦੀਆਂ ਹਨ। ਜਲੰਧਰ ਵੈਸਟ ਵਿੱਚ ਵੀ ਚੋਰੀ ਦੀਆਂ ਵਾਰਦਾਤਾਂ 'ਚ ਵਾਧਾ ਹੋ ਰਿਹਾ ਹੈ। ਜਿਥੇ ਇਕ ਪਾਸੇ ਪੁਲਿਸ ਪ੍ਰਸ਼ਾਸਨ ਚੋਰੀ ਅਤੇ ਲੁੱਟ ਦੀਆਂ ਵਾਰਦਾਤਾਂ 'ਤੇ ਠੱਲ੍ਹ ਪਾਉਣ ਲਈ ਦਿਨ ਰਾਤ ਕੋਸ਼ਿਸ ਕਰ ਰਹੀ ਹੈ। ਉਧਰ ਦੂਜੇ ਪਾਸੇ ਹੀ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਦਿਨ ਦਿਹਾੜੇ ਹੀ ਘਰਾਂ 'ਚ ਚੋਰੀ ਕਰਨ ਲਈ ਦਾਖ਼ਲ ਹੋ ਰਹੇ ਹਨ।
ਜਲੰਧਰ ਦੇ ਬਸਤੀ ਗੁਜ਼ਾਂ ਵਿਖੇ ਇੱਕ ਘਰ ਵਿੱਚ ਚੋਰ ਨੇ ਉਦੋਂ ਚੋਰੀ ਕੀਤੀ ਜਦੋਂ ਕਿ ਘਰ ਦੇ ਵਿੱਚ ਕੋਈ ਵੀ ਬੰਦਾ ਨਹੀਂ ਸੀ ਅਤੇ ਘਰ ਦੇ ਵਿਚ ਦੋ ਮਹਿਲਾਵਾਂ ਹੀ ਸੀ। ਪੀੜਤਾ ਅਰਸ਼ੀ ਨੇ ਦੱਸਿਆ ਕਿ ਜਦੋਂ ਇੱਕ ਵਜੇ ਦੇ ਕਰੀਬ ਉਹ ਸਕੂਲ ਤੋਂ ਆਏ ਆਪਣੇ ਬੱਚੇ ਨੂੰ ਲੈਣ ਗਈ ਤਾਂ ਵਾਪਸ ਆਉਂਦੇ ਦੇਖਿਆ ਕਿ ਉਸ ਦੇ ਘਰ ਦੇ ਕਮਰੇ 'ਚ ਕੋਈ ਵਿਅਕਤੀ ਦਾਖ਼ਲ ਸੀ।
ਇਹ ਵੀ ਪੜ੍ਹੋ :ਫੌਜੀਆਂ ਨੂੰ 'Very Proud Of You' ਆਖਦੇ ਹੋਏ ਸਿੱਧੂ ਦੀ ਵੀਡੀਓ ਵਾਇਰਲ