ਪੰਜਾਬ

punjab

ਇਮਾਰਤ ਦੀ ਛੱਤ ਡਿੱਗਣ ਕਾਰਨ ਦੁਕਾਨ ਦਾ ਮਾਲਕ ਹੋਇਆ ਜ਼ਖ਼ਮੀ

By

Published : Mar 12, 2021, 9:37 AM IST

ਜਲੰਧਰ ਦੇ ਸਭ ਤੋਂ ਜ਼ਿਆਦਾ ਭੀੜ ਵਾਲੇ ਇਲਾਕਾ ਅਲੀ ਮੁਹੱਲਾ ਪੁਲੀ 'ਤੇ ਨਿਰਮਾਣ ਅਧੀਨ ਇਮਾਰਤ ਡਿੱਗ ਪਈ, ਜਿਸ ਨਾਲ ਬਿਲਡਿੰਗ 'ਚ ਕੰਮ ਕਰ ਰਹੇ ਇੱਕ ਮਜ਼ਦੂਰ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ, ਜਦਕਿ ਹੋਰ ਮਜ਼ਦੂਰਾਂ ਦਾ ਬਚਾਅ ਹੋ ਗਿਆ। ਇਮਾਰਤ ਦਾ ਉੱਪਰੀ ਹਿੱਸਾ ਡਿੱਗਣ ਦੇ ਨਾਲ ਹੇਠਾਂ ਖੜ੍ਹੀ ਇੱਕ ਕਾਰ ਅਤੇ ਮੋਟਰਸਾਈਕਲ ਵੀ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ।

ਤਸਵੀਰ
ਤਸਵੀਰ

ਜਲੰਧਰ: ਜਲੰਧਰ ਦੇ ਸਭ ਤੋਂ ਜ਼ਿਆਦਾ ਭੀੜ ਵਾਲੇ ਇਲਾਕਾ ਅਲੀ ਮੁਹੱਲਾ ਪੁਲੀ 'ਤੇ ਨਿਰਮਾਣ ਅਧੀਨ ਇਮਾਰਤ ਡਿੱਗ ਪਈ, ਜਿਸ ਨਾਲ ਬਿਲਡਿੰਗ 'ਚ ਕੰਮ ਕਰ ਰਹੇ ਇੱਕ ਮਜ਼ਦੂਰ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ, ਜਦਕਿ ਹੋਰ ਮਜ਼ਦੂਰਾਂ ਦਾ ਬਚਾਅ ਹੋ ਗਿਆ। ਇਮਾਰਤ ਦਾ ਉੱਪਰੀ ਹਿੱਸਾ ਡਿੱਗਣ ਦੇ ਨਾਲ ਹੇਠਾਂ ਖੜ੍ਹੀ ਇੱਕ ਕਾਰ ਅਤੇ ਮੋਟਰਸਾਈਕਲ ਵੀ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ।

ਵੀਡੀਓ

ਜਾਣਕਾਰੀ ਮੁਤਾਬਕ ਅਲੀ ਮੁਹੱਲਾ ਪੁਲੀ 'ਤੇ ਇੱਕ ਪੁਰਾਣੀ ਇਮਾਰਤ ਦੀ ਪਹਿਲੀ ਮੰਜ਼ਿਲ 'ਤੇ ਨਿਰਮਾਣ ਕੀਤਾ ਜਾ ਰਿਹਾ ਸੀ। ਪਹਿਲੇ ਮੰਜ਼ਿਲ 'ਤੇ ਚੱਲ ਰਹੇ ਨਿਰਮਾਣ ਕਾਰਜ ਵਿੱਚ ਤਿੰਨ ਤੋਂ ਚਾਰ ਮਜ਼ਦੂਰ ਕੰਮ ਕਰ ਰਹੇ ਸੀ। ਇਸ 'ਚ ਸ਼ਾਮ ਦੇ ਸਮੇਂ ਅਚਾਨਕ ਜ਼ੋਰਦਾਰ ਧਮਾਕੇ ਦੇ ਨਾਲ ਨਿਰਮਾਣ ਹੋ ਰਹੀ ਬਿਲਡਿੰਗ ਡਿੱਗ ਪਈ। ਬਿਲਡਿੰਗ ਕੰਮ ਦਾ ਮਲਬਾ ਹੇਠਾਂ ਖੜ੍ਹੀ ਕਾਰ ਅਤੇ ਮੋਟਰਸਾਈਕਲ 'ਤੇ ਡਿੱਗ ਪਿਆ, ਜਿਸ ਕਾਰਨ ਦੋਨੋਂ ਵਾਹਨ ਗ੍ਰਸਤ ਹੋ ਗਏ ਹਨ। ਜਦੋਂ ਇਸ ਘਟਨਾ ਸਬੰਧੀ ਦੁਕਾਨ ਦੇ ਮਾਲਕ ਨਾਲ ਗੱਲਬਾਤ ਕਰਨੀ ਚਾਹੀ ਤਾਂ ਜ਼ਖ਼ਮੀ ਦੁਕਾਨਦਾਰ ਮਾਲਕ ਨੇ ਪੱਤਰਕਾਰਾਂ ਦੇ ਕਿਸੇ ਵੀ ਸਵਾਲ ਦਾ ਢੰਗ ਦੇ ਨਾਲ ਜਵਾਬ ਨਹੀਂ ਦਿੱਤਾ।

ਥਾਣਾ ਨੰਬਰ ਚਾਰ ਦੇ ਏਐਸਆਈ ਸੁਰਿੰਦਰਪਾਲ ਦਾ ਕਹਿਣਾ ਹੈ ਕਿ ਇੱਥੇ ਉੱਪਰਲੀ ਮੰਜ਼ਿਲ 'ਤੇ ਕੰਮ ਚੱਲ ਰਿਹਾ ਸੀ ਅਤੇ ਉਪਰਲੀ ਮੰਜ਼ਿਲ ਦੀ ਦੀਵਾਰ ਡਿੱਗਣ ਨਾਲ ਹੇਠਾਂ ਦੁਕਾਨ ਦੇ ਮਾਲਕ ਨੂੰ ਕੁਝ ਸੱਟਾਂ ਆਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਕਿਸੇ ਨੂੰ ਵੀ ਜਾਨੀ ਨੁਕਸਾਨ ਨਹੀਂ ਹੋਇਆ ਹੈ ਪਰ ਦੁਕਾਨ ਦੇ ਮਾਲਕ ਦਾ ਕਾਫੀ ਮਾਲੀ ਨੁਕਸਾਨ ਹੋਇਆ ਹੈ।

ਇਹ ਵੀ ਪੜ੍ਹੋ:ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਲੋਕ ਸਭਾ 'ਚ ਕਰਨਗੇ ਕਾਂਗਰਸ ਦੀ ਅਗਵਾਈ

ABOUT THE AUTHOR

...view details