ਜਲੰਧਰ:ਪੰਜਾਬ ਵਿੱਚ ਬਿਜਲੀ ਦੀ ਸਮੱਸਿਆ ਨਾਂ ਸਿਰਫ ਉਦਯੋਗਾਂ ਨੂੰ ਪ੍ਰਭਾਵਿਤ ਕਰ ਰਹੀ ਹੈ ਬਲਕਿ ਇਨ੍ਹਾਂ ਉਦਯੋਗਾਂ ਵਿੱਚ ਕੰਮ ਕਰ ਰਹੇ ਲੱਖਾਂ ਪ੍ਰਵਾਸੀ ਮਜ਼ਦੂਰ ਵੀ ਇਸ ਕਾਰਨ ਬਹੁਤ ਪ੍ਰਭਾਵਿਤ ਹੋ ਰਹੇ ਹਨ। ਬਿਜਲੀ ਦੀ ਕਮੀ ਹੋਣ ਕਰਕੇ ਬੰਦ ਕੀਤੇ ਗਏ ਉਦਯੋਗਾਂ ਵਿੱਚ ਜੋ ਦਿਹਾੜੀਦਾਰ ਲੇਬਰ ਕੰਮ ਕਰਦੀ ਹੈ ਉਹ ਵੀ ਹੁਣ ਕੰਮ ਨਾ ਮਿਲਣ ਕਰਕੇ ਖਾਲੀ ਬੈਠਣ ਜਾਂ ਫਿਰ ਵਾਪਸ ਜਾਣ ਨੂੰ ਮਜਬੂਰ ਹੈ।
ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਪੰਜਾਬ ਆਉਣ ਵਾਲੇ ਇਹ ਪਰਵਾਸੀ ਮਜ਼ਦੂਰ ਇਸ ਆਸ ਵਿਚ ਪੰਜਾਬ ਆਉਂਦੇ ਨੇ ਕਿ ਪੰਜਾਬ ਵਿੱਚ ਉਨ੍ਹਾਂ ਨੂੰ ਵਧੀਆ ਪੈਸਿਆਂ ਉੱਪਰ ਵਧੀਆ ਨੌਕਰੀ ਮਿਲ ਜਾਏਗੀ ਜਿਸ ਨਾਲ ਉਹ ਆਪਣੇ ਪਰਿਵਾਰ ਅਤੇ ਘਰ ਦਾ ਗੁਜ਼ਾਰਾ ਬਹੁਤ ਹੀ ਵਧੀਆ ਤਰੀਕੇ ਨਾਲ ਕਰ ਸਕਣਗੇ।