ਜਲੰਧਰ: ਸ੍ਰੋਮਣੀ ਅਕਾਲੀ ਦਲ ਵੱਲੋਂ ਸੋਮਵਾਰ ਸਥਾਨਕ ਇੱਕ ਹੋਟਲ ਵਿੱਚ ਪ੍ਰੈਸ ਕਾਨਫ਼ਰੰਸ ਕੀਤੀ ਗਈ। ਕਾਨਫ਼ਰੰਸ ਦੌਰਾਨ ਅਕਾਲੀ ਲੀਡਰਸ਼ਿਪ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਦੋ ਫ਼ਸਲਾਂ 'ਤੇ ਐਮਐਸਪੀ ਦੀ ਮੰਗ ਕੀਤੀ ਹੈ, ਜਿਹੜਾ ਕਿ ਕਿਸਾਨਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ ਅਤੇ ਬਾਕੀ ਫ਼ਸਲਾਂ ਨੂੰ ਬਾਹਰ ਕੀਤਾ ਜਾ ਰਿਹਾ ਹੈ।
ਕਾਨਫ਼ਰੰਸ ਦੌਰਾਨ ਸੀਨੀਅਰ ਅਕਾਲੀ ਆਗੂ ਬੀਬੀ ਜਗੀਰ ਕੌਰ ਨੇ ਕਿਹਾ ਕਿ ਜਿਹੜੀ ਐਮਐਸਪੀ ਦੀ ਗਰੰਟੀ ਮੰਗੀ ਜਾਣੀ ਸੀ, ਉਹ ਸਿਰਫ਼ ਦੋ ਫ਼ਸਲਾਂ 'ਤੇ ਗਈ, ਬਾਕੀ 22 ਫ਼ਸਲਾਂ 'ਤੇ ਖ਼ਤਮ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਜੇਕਰ ਭਾਰਤ ਸਰਕਾਰ ਨੇ ਉਹ ਗਰੰਟੀ ਨਹੀਂ ਦਿਤੀ ਸੀ ਤਾਂ ਏਪੀਐਮਸੀ ਤਹਿਤ ਲਿਆ ਕੇ ਪੰਜਾਬ ਸਰਕਾਰ ਨੂੰ ਖ਼ੁਦ ਐਮਐਸਪੀ 'ਤੇ ਫ਼ਸਲ ਚੁੱਕਣ ਬਾਰੇ ਕਹਿਣਾ ਚਾਹੀਦਾ ਸੀ।
ਪੰਜਾਬ ਸਰਕਾਰ ਦੋ ਫ਼ਸਲਾਂ 'ਤੇ ਐਮਐਸਪੀ ਮੰਗ ਕੇ ਕਿਸਾਨਾਂ ਨਾਲ ਧੋਖਾ ਕਰ ਰਹੀ ਹੈ: ਅਕਾਲੀ ਦਲ ਐਮਐਸਪੀ ਤੋਂ ਘੱਟ ਫ਼ਸਲ ਖਰੀਦਣ ਵਾਲੇ ਨੂੰ ਤਿੰਨ ਸਾਲ ਦੀ ਸਜ਼ਾ ਦੇ ਮੁੱਦੇ 'ਤੇ ਉਨ੍ਹਾਂ ਕਿਹਾ ਕਿ ਇਹ ਕਿਸਾਨਾਂ ਨਾਲ ਦੂਜਾ ਧੋਖਾ ਹੈ ਕਿਉਂਕਿ ਜਦੋਂ ਐਮਐਸਪੀ ਦਾ ਕਾਨੂੰਨ ਹੀ ਨਹੀਂ ਬਣਿਆ ਅਤੇ ਜੇਕਰ ਉਸ ਨੂੰ ਗਰੰਟਿਡ ਹੀ ਨਹੀਂ ਕੀਤਾ ਗਿਆ ਤਾਂ ਫਿਰ ਸਜ਼ਾ ਕਿੱਥੋਂ ਹੋਵੇਗੀ।
ਉਨ੍ਹਾਂ ਕਿਹਾ ਕਿ ਇਹ ਗੱਲ ਸੋਚਣ ਵਾਲੀ ਹੈ ਕਿ ਜਿਹੜੇ ਕਾਨੂੰਨ ਕੇਂਦਰ ਨੇ ਪਹਿਲਾਂ ਹੀ ਪਾਰਲੀਮੈਂਟ ਵਿੱਚ ਪਾਸ ਕੀਤੇ ਹੋਣ ਅਤੇ ਜਿਸ 'ਤੇ ਰਾਸ਼ਟਰਪਤੀ ਦੀ ਮੋਹਰ ਹੋਵੇ, ਉਸ ਨੂੰ ਵਿਧਾਨ ਸਭਾ ਵਿਚੋਂ ਰੱਦ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਸਦਾ ਇੱਕੋ-ਇੱਕ ਤਰੀਕਾ ਇਹ ਸੀ ਕਿ ਪੰਜਾਬ ਸਰਕਾਰ ਏਪੀਐਮਸੀ ਜਿਹੜੀ ਕਿ ਸਰਕਾਰੀ ਮੰਡੀ ਐਲਾਨ ਕਰਕੇ ਗਵਰਨਰ ਕੋਲੋਂ ਪਾਸ ਕਰਵਾਉਂਦੀ ਅਤੇ ਇਹ ਸਾਰੇ ਬਿੱਲ ਰੱਦ ਕਰਵਾਉਂਦੀ। ਪਰ ਕਿਸਾਨਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ।