ਜਲੰਧਰ:ਪੰਜਾਬ (Punjab) ਵਿੱਚ ਲੁੱਟ ਖੋਹ ਅਤੇ ਚੋਰੀ ਦੀਆਂ ਘਟਨਾਵਾਂ ਦਿਨੋਂ ਦਿਨ ਵਧਦੀਆਂ ਜਾਂਦੀਆਂ ਹਨ। ਇਸ ਸੰਬੰਧੀ ਹਰ ਰੋਜ਼ ਕਿੰਨੇ ਹੀ ਮਾਮਲੇ ਸਾਹਮਣੇ ਆਉਂਦੇ ਹਨ 'ਤੇ ਚੋਰੀ ਦਾ ਇਹ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਇਸੇ ਤਰ੍ਹਾਂ ਦਾ ਇੱਕ ਮਾਮਲਾ ਜਲੰਧਰ (Jalandhar) ਤੋਂ ਸਾਹਮਣੇ ਆਇਆ ਹੈ। ਜਿਸ ਵਿੱਚ 2 ਚੋਰਾਂ ਵੱਲੋਂ ਜਲੰਧਰ (Jalandhar) ਤੋਂ ਇੱਕ ਆਟੋ ਚੋਰੀ ਕਰਕੇ ਅਤੇ ਉਸਦਾ ਨੰਬਰ ਬਦਲ ਕੇ ਲੁਧਿਆਣਾ (Ludhiana) ਵਿੱਚ ਚਲਾਇਆ ਜਾ ਰਿਹਾ ਸੀ। ਜਿਨ੍ਹਾਂ ਨੂੰ ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।
ਫਿਲਮੀ ਤਰੀਕੇ ਨਾਲ ਕਰਦੇ ਸੀ ਇਹ ਸ਼ਾਤਿਰ ਚੋਰੀ, ਪੁਲਿਸ ਨੇ ਦਬੋਚਿਆ ਜਲੰਧਰ ਪੁਲਿਸ (Jalandhar Police) ਵੱਲੋਂ ਲੁਧਿਆਣੇ (Ludhiana) ਤੋਂ ਦੋ ਚੋਰਾਂ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ। ਜਲੰਧਰ ਦੇ ਥਾਣਾ ਮੁਖੀ ਨਿਰਖੇਪ ਸਿੰਘ ਨੇ ਦੱਸਿਆ ਕਿ ਸਾਨੂੰ ਇੱਕ ਗੁਪਨ ਸੂਚਨਾ ਮਿਲੀ ਸੀ ਕਿ 17-7-2021 ਨੂੰ ਸਾਡੇ ਇਲਾਕੇ ਵਿੱਚੋਂ ਇੱਕ ਆਟੋ ਚੋਰੀ ਹੋਇਆ ਸੀ। ਜਿਸ ਨੂੰ ਲੁਧਿਆਣੇ (Ludhiana) ਵਿੱਚ ਜਾਅਲੀ ਨੰਬਰ ਲਗਾ ਕਿ ਚਲਾਇਆ ਜਾ ਰਿਹਾ ਸੀ।
ਇਹ ਵੀ ਪੜ੍ਹੋ:CCTV : ਫਿਲਮੀ ਤਰੀਕੇ ਨਾਲ ਨੌਜਵਾਨ ਨੂੰ ਲੁੱਟਣ ਦੀ ਕੋਸ਼ਿਸ਼
ਸੂਚਨਾ ਦੇ ਆਧਾਰ ਦੇ ਅਸੀਂ ਆਪਣੀ ਪੁਲਿਸ ਪਾਰਟੀ (Police party) ਤਿਆਰ ਕਰ ਕੇ ਲੁਧਿਆਣੇ ਭੇਜੀ ਅਤੇ ਲੁਧਿਆਣਾ (Ludhiana) ਦੇ ਸਿਵਲ ਹਸਪਤਾਲ ਦੇ ਬਾਹਰੋਂ ਇਹ ਆਟੋ ਸਾਨੂੰ ਮਿਲ ਗਿਆ। ਜਿਸ ਉਪਰ ਲੁਧਿਆਣੇ (Ludhiana) ਦਾ ਨੰਬਰ ਲੱਗਿਆ ਸੀ।
ਫਿਲਮੀ ਤਰੀਕੇ ਨਾਲ ਕਰਦੇ ਸੀ ਇਹ ਸ਼ਾਤਿਰ ਚੋਰੀ, ਪੁਲਿਸ ਨੇ ਦਬੋਚਿਆ ਪੁਲਿਸ ਪਾਰਟੀ (Police party) ਵੱਲੋਂ ਆਟੋ ਨੂੰ ਕਬਜੇ ਵਿੱਚ ਲੈ ਲਿਆ ਗਿਆ ਅਤੇ ਦੋ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ। ਜਿਨ੍ਹਾਂ ਵਿੱਚੋ ਇੱਕ ਦਾ ਨਾਂ ਲਵਪ੍ਰੀਤ ਸਿੰਘ ਅਤੇ ਇੱਕ ਦਾ ਨਾਂ ਜਸਪਾਲ ਸਿੰਘ ਪੁੱਤਰ ਕਿਸ਼ਨ ਚੰਦ ਵਜੋਂ ਹੋਈ ਹੈ। ਪੁਲੀਸ ਦਾ ਕਹਿਣਾ ਹੈ ਕਿ ਇਨ੍ਹਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਅੱਗ ਵੀ ਇਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜਿਨ੍ਹਾਂ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਇਨ੍ਹਾਂ ਨੇ ਲੁਧਿਆਣੇ (Ludhiana) ਤੋਂ ਇੱਕ ਮੋਟਰਸਾਇਕਲ ਵੀ ਚੋਰੀ ਕੀਤਾ ਹੈ 'ਤੇ ਉਸ ਨੂੰ ਲੈ ਕੇ ਇਹ ਜਲੰਧਰ (Jalandhar) ਲੈ ਕੇ ਆਏ ਸੀ। ਜਿਸ ਤੋਂ ਬਾਅਦ ਇਹ ਫਿਰ ਵਾਪਿਸ ਲੁਧਿਆਣੇ (Ludhiana) ਭੱਜ ਗਏ ਸੀ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ:ਚੋਰਾਂ ਨੇ ਤਪਾਈ ਪੁਲਿਸ, ਲਗਾਤਾਰ ਹੋ ਰਹੀ ਚੋਰੀ 'ਤੇ ਚੋਰੀ