ਜਲੰਧਰ: ਰੂਸ ਅਤੇ ਯੂਕਰੇਨ ਦੀ ਲੜਾਈ ਦੇ ਚੱਲਦੇ ਹਜ਼ਾਰਾਂ ਦੀ ਗਿਣਤੀ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਭਾਰਤ ਸਰਕਾਰ ਵੱਲੋਂ ਆਪ੍ਰੇਸ਼ਨ ਗੰਗਾ ਚਲਾ ਵਾਪਸ ਦੇਸ਼ ਆਪਣੇ-ਆਪਣੇ ਘਰ ਪਹੁੰਚਾਇਆ ਜਾ ਰਿਹਾ ਹੈ। ਪਰ ਇਸ ਦੇ ਨਾਲ ਨਾਲ ਉੱਥੇ ਕਈ ਅਜਿਹੇ ਵਿਦਿਆਰਥੀ ਵੀ ਹਨ ਜੋ ਗੈਰਕਾਨੂੰਨੀ ਢੰਗ ਨਾਲ ਯੂਕਰੇਨ ਦਾ ਬਾਰਡਰ ਪਾਰ ਕਰ ਰੋਮਾਨੀਆ ਵੱਲ ਜਾਣਾ ਚਾਹੁੰਦੇ ਸੀ ਪਰ ਰਸਤੇ ਵਿੱਚ ਹੀ ਯੂਕਰੇਨ ਪੁਲਿਸ ਵੱਲੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਅਜਿਹੇ ਹੀ ਦੋ ਪਰਿਵਾਰ ਜਲੰਧਰ ਦੇ ਆਦਮਪੁਰ ਇਲਾਕੇ ਦੇ ਪਿੰਡ ਗਾਜ਼ੀਪੁਰ ਦੇ ਰਹਿਣ ਵਾਲੇ ਹਨ ਜਿੰਨ੍ਹਾਂ ਦੇ ਬੱਚੇ 2020 ਵਿੱਚ ਯੂਕਰੇਨ ਲੈਂਗਵੇਜ ਸਟੱਡੀ ਦੀ ਪੜ੍ਹਾਈ ਲਈ ਗਏ ਸੀ ਇਸ ਸਾਲ ਫਰਵਰੀ ਵਿੱਚ ਉਨ੍ਹਾਂ ਦਾ ਵੀਜ਼ਾ ਵੀ ਖ਼ਤਮ ਹੋ ਚੁੱਕਿਆ ਸੀ। ਜੰਗ ਤੋਂ ਬਾਅਦ ਉਹ ਯੂਕਰੇਨ ਦਾ ਬਾਰਡਰ ਪਾਰ ਕਰ ਰੋਮਾਨੀਆ ਵੱਲ ਜਾਣਾ ਚਾਹੁੰਦੇ ਸੀ ਪਰ ਰਸਤੇ ਵਿੱਚ ਹੀ ਯੂਕਰੇਨ ਪੁਲਿਸ ਵੱਲੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
'2 ਸਾਲ ਪਹਿਲਾਂ ਗਿਆ ਸੀ ਯੂਕਰੇਨ'
ਆਦਮਪੁਰ ਦੇ ਰਹਿਣ ਵਾਲੇ ਰਜਤ ਸਹੋਤਾ ਦੇ ਪਿਤਾ ਸੁਖਪਾਲ ਸਹੋਤਾ ਨੇ ਦੱਸਿਆ ਕਿ ਰਜਤ ਨੂੰ ਦੋ ਸਾਲ ਪਹਿਲੇ ਯੂਕਰੇਨ ਵਿਖੇ ਲੈਂਗਵੇਜ ਸਟੱਡੀ ਲਈ ਲੱਖਾਂ ਰੁਪਏ ਲਗਾ ਕੇ ਭੇਜਿਆ ਸੀ ਅਤੇ ਹੁਣ ਇਸ ਸਮੇਂ ਆਪਣੇ ਸਾਥੀਆਂ ਨਾਲ 5 ਫਰਵਰੀ ਨੂੰ ਯੂਕਰੇਨ ਦਾ ਬਾਰਡਰ ਪਾਰ ਕਰਕੇ ਰੋਮਾਨੀਆ ਵੱਲ ਜਾਣਾ ਚਾਹੁੰਦੇ ਸੀ ਪਰ ਇਸ ਤੋਂ ਪਹਿਲਾਂ ਕਿ ਉਹ ਯੂਕਰੇਨ ਦਾ ਬਾਰਡਰ ਪਾਰ ਕਰ ਰੋਮਾਨੀਆ ਪਹੁੰਚਦੇ ਯੂਕਰੇਨ ਪੁਲਿਸ ਵੱਲੋਂ ਉਨ੍ਹਾਂ ਨੂੰ ਫੜ ਲਿਆ ਗਿਆ।
'ਪੁਲਿਸ ਨੇ ਉਨ੍ਹਾਂ ਨੂੰ ਯੂਕਰੇਨ ਅਤੇ ਰੋਮਾਨੀਆ ਦੇ ਬਾਰਡਰ ’ਤੇ ਰੱਖਿਆ ਹੋਇਆ'
ਉਨ੍ਹਾਂ ਮੁਤਾਬਕ ਯੂਕਰੇਨ ਪੁਲਿਸ ਨੇ ਉਨ੍ਹਾਂ ਨੂੰ ਇਸ ਸਮੇਂ ਯੂਕਰੇਨ ਅਤੇ ਰੋਮਾਨੀਆ ਦੇ ਬਾਰਡਰ ’ਤੇ ਰੱਖਿਆ ਹੋਇਆ ਹੈ। ਰਜਤ ਦੇ ਪਿਤਾ ਮੁਤਾਬਕ ਉਨ੍ਹਾਂ ਦਾ ਆਪਣੇ ਬੇਟੇ ਨਾਲ ਸੋਮਵਾਰ ਨੂੰ ਆਖ਼ਰੀ ਸੰਪਰਕ ਹੋਇਆ ਸੀ ਜਿਸ ਵਿੱਚ ਉਹਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਯੂਕਰੇਨ ਪੁਲਿਸ ਨੇ ਫੜ ਕੇ ਯੂਕਰੇਨ ਫ਼ੌਜੀਆਂ ਦੇ ਹਵਾਲੇ ਕਰ ਦਿੱਤਾ ਹੈ।
ਯੂਕਰੇਨ ਦੇ ਜੰਗਲ ਵਿੱਚ ਦੀ ਹੁੰਦੇ ਹੋਏ ਪੋਲੈਂਡ ਦੇ ਬਾਰਡਰ ਕੋਲ ਪਹੁੰਚੇ