ਜਲੰਧਰ:ਵੈਸਟ ਬੰਗਾਲ ਵਿੱਚ ਸਰਕਾਰ ਵੱਲੋਂ ਖੇਡ ਦਿਵਸ ਦੇ ਮੌਕੇ ‘ਤੇ ਸਭ ਖਿਡਾਰੀਆਂ ਨੂੰ ਪੰਜਾਹ ਹਜ਼ਾਰ ਫੁੱਟਬਾਲ ਵੰਡੇ ਜਾਣੇ ਹਨ। ਫੁਟਬਾਲਾਂ ਵੰਡਣ ਨੂੰ ਲੈਕੇ ਜਲੰਧਰ ਦੇ ਸਪੋਰਟਸ ਇੰਡਸਟਰੀ ਦੇ ਉਦਯੋਗਪਤੀਆਂ ਨੂੰ ਉਮੀਦ ਹੈ ਕਿ ਉਨ੍ਹਾਂ ਨੂੰ ਵੀ ਜਲੰਧਰ ਵਿੱਚ ਫੁਟਬਾਲ ਬਣਾਉਣ ਦੇ ਆਰਡਰ ਆ ਸਕਦੇ ਹਨ ਪਰ ਅਜੇ ਤੱਕ ਅਜਿਹੀ ਫੁਟਬਾਲ ਬਣਾਉਣ ਦੀ ਕੋਈ ਜਾਣਕਾਰੀ ਨਹੀਂ ਆਈ ਹੈ।
ਪਿਛਲੇ ਕਾਫ਼ੀ ਸਾਲਾਂ ਤੋਂ ਸਪੋਰਟਸ ਇੰਡਸਟਰੀ ਦਾ ਕੰਮ ਕਰ ਰਹੇ ਸਪਾਰਟਨ ਸਪੋਰਟਸ ਇੰਡਸਟਰੀ ਦੇ ਮਾਲਕ ਜਯੋਤੀ ਪ੍ਰਕਾਸ਼ ਸ਼ਰਮਾ ਨੇ ਦੱਸਿਆ ਕਿ ਉਹ ਖਿਡਾਰੀਆਂ ਦੇ ਲਈ ਫੁੱਟਬਾਲ, ਬੈਟ, ਬਾਸਕਟਬਾਲ ਅਤੇ ਹੋਰ ਕਈ ਖੇਡਾਂ ਦੇ ਸਾਮਾਨ ਬਣਾਉਂਦੇ ਹਨ। ਜੋ ਉਧਰ ਬੰਗਾਲ ਦੀ ਸਰਕਾਰ ਵੱਲੋਂ ਖਿਡਾਰੀਆਂ ਨੂੰ ਪੰਜਾਹ ਹਜ਼ਾਰ ਫੁੱਟਬਾਲ ਦੇਣ ਦੇ ਲਈ ਕਿਹਾ ਗਿਆ ਹੈ ਪਰ ਜਲੰਧਰ ਵਿਚ ਅਜੇ ਤੱਕ ਉਨ੍ਹਾਂ ਨੂੰ ਇਸ ਸਬੰਧੀ ਕੋਈ ਵੀ ਫੁਟਬਾਲ ਬਣਾਉਣ ਦੇ ਆਰਡਰ ਨਹੀਂ ਆਏ ਹਨ।