ਪੰਜਾਬ

punjab

ETV Bharat / state

Jalandhar by-Election: ਉਤਸ਼ਾਹ ਨਾਲ ਵੋਟਾਂ ਪਾ ਕੇ ਬਜ਼ੁਰਗ ਵੋਟਰਾਂ ਨੇ ਨੌਜਵਾਨਾਂ ਨੂੰ ਸੁਣਾਈਆਂ ਖਰੀਆਂ-ਖਰੀਆਂ, ਪੜ੍ਹੋ ਕਿਉਂ ਘਟੀ ਨੌਜਵਾਨਾਂ ਦੀ ਵੋਟ ਫੀਸਦ - ਚੋਣ ਕਮਿਸ਼ਨ ਪੰਜਾਬ

ਜਲੰਧਰ ਜਿਮਨੀ ਚੋਣਾਂ ਵਿੱਚ ਬਜ਼ੁਰਗ ਵੋਟਰਾਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ ਹੈ। ਪਰ ਨੌਜਵਾਨਾਂ ਦੀ ਵੋਟ ਫੀਸਦ ਘੱਟ ਰਹੀ ਹੈ।

Jalandhar by-election, the elders cast more votes
Jalandhar by-Election : ਉਤਸ਼ਾਹ ਨਾਲ ਵੋਟਾਂ ਪਾ ਕੇ ਬਜ਼ੁਰਗ ਵੋਟਰਾਂ ਨੇ ਨੌਜਵਾਨਾਂ ਨੂੰ ਸੁਣਾਈਆਂ ਖਰੀਆਂ-ਖਰੀਆਂ, ਪੜ੍ਹੋ ਕਿਉਂ ਘਟੀ ਨੌਜਵਾਨਾਂ ਦੀ ਵੋਟ ਫੀਸਦ

By

Published : May 10, 2023, 7:05 PM IST

ਜਲੰਧਰ:ਜਲੰਧਰ ਜ਼ਿਮਨੀ ਚੋਣ ਲਈ ਕੁੱਲ ਵੋਟਾਂ ਦੀ ਗਿਣਤੀ 16 ਲੱਖ ਤੋਂ ਵਧੇਰੇ ਹੈ ਜਿਸ ਵਿੱਚ 38, 313 ਅਜਿਹੇ ਵੋਟਰ ਹਨ ਜਿਨ੍ਹਾਂ ਦੀ ਉਮਰ 80 ਸਾਲ ਤੋਂ ਵਧੇਰੇ ਹੈ, ਪਰ ਅੱਜ ਜ਼ਿਆਦਾਤਰ ਕਤਾਰਾਂ ਵਿੱਚ ਬਜੁਰਗ ਵੋਟਰ ਦੀ ਜ਼ਿਆਦਾਤਰ ਵੋਟਾਂ ਪਾਉਂਦੇ ਦਿਖਾਈ ਦਿੱਤੇ। ਨੌਜਵਾਨ ਵੋਟਰ ਮੁੜ ਤੋਂ ਕਤਾਰਾਂ ਵਿਚੋਂ ਗਾਇਬ ਨਜ਼ਰ ਆਏ, ਦੁਆਬਾ ਇਲਾਕੇ ਦੇ ਵਿਚ ਵੱਡੀ ਗਿਣਤੀ ਵਿੱਚ ਨੌਜਵਾਨ ਵਿਦੇਸ਼ਾਂ ਦਾ ਰੁਖ ਕਰ ਚੁੱਕੇ ਨੇ ਅਤੇ ਘੱਟ ਨੌਜਵਾਨਾਂ ਦੀਆਂ ਵੋਟਾਂ ਪੈਣ ਦਾ ਇਹ ਇੱਕ ਵੱਡਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਲੋਕਤੰਤਰ ਦੇ ਵਿੱਚ ਨੌਜਵਾਨਾਂ ਦਾ ਵੋਟਾਂ ਤੋਂ ਬੇਮੁੱਖ ਹੋਣਾ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਅੱਜ ਜਲੰਧਰ ਦੇ ਵਿਚ ਵੋਟਾਂ ਪਾਉਣ ਆਏ ਬਜ਼ੁਰਗਾਂ ਨੇ ਵੀ ਇਸ ਮੁੱਦੇ ਤੇ ਆਪਣੀ ਚਿੰਤਾ ਜ਼ਾਹਿਰ ਕੀਤੀ।

ਬਜ਼ੁਰਗਾਂ ਨੇ ਦੱਸਿਆ ਸੱਚ :ਜਲੰਧਰ ਜ਼ਿਮਨੀ ਚੋਣ ਲਈ ਕੋਈ ਬਜ਼ੁਰਗ ਵਹੀਲ ਚੇਅਰ ਉੱਤੇ, ਕੋਈ ਵਿਸਾਖੀਆਂ ਨਾਲ ਨਹੀਂ ਅਤੇ ਕੋਈ ਆਪਣੇ ਬੱਚਿਆਂ ਦਾ ਸਹਾਰਾ ਲੈ ਕੇ ਚਲਦਾ ਵਿਖਾਈ ਦੇ ਰਿਹਾ ਸੀ ਪਰ ਆਪਣਾ ਕਰੱਤਵ ਅਤੇ ਅਧਿਕਾਰ ਸਮਝਦੇ ਹੋਏ, ਇਨ੍ਹਾਂ ਬਜ਼ੁਰਗ ਵੋਟਰਾਂ ਵੱਲੋਂ ਵਧ-ਚੜ੍ਹ ਕੇ ਵੋਟਾਂ ਪਾਈਆਂ ਗਈਆਂ। ਬਜ਼ੁਰਗਾਂ ਨੇ ਕਿਹਾ ਕਿ ਨੌਜਵਾਨਾਂ ਦੇ ਵਿਚ ਚੋਣਾਂ ਨੂੰ ਲੈ ਕੇ ਵਿਸ਼ਵਾਸ਼ ਹੀ ਖਤਮ ਹੋ ਗਿਆ ਹੈ, ਵੱਡੀ ਗਿਣਤੀ ਵਿਚ ਨੌਜਵਾਨ ਵਿਦੇਸ਼ਾਂ ਦਾ ਰੁਖ ਕਰ ਚੁੱਕੇ ਹਨ ਅਤੇ ਕੁਝ ਨਸ਼ੇ ਦੀ ਦਲਦਲ ਵਿੱਚ ਫਸ ਕੇ ਆਪਣੀ ਅਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਤਬਾਹ ਕਰ ਰਹੇ ਨੇ। ਬਜ਼ੁਰਗ ਨੇ ਕਿਹਾ ਕਿ ਉਹ ਪਿਛਲੇ ਕਈ ਦਹਾਕਿਆਂ ਤੋਂ ਵੋਟਾਂ ਪਾਉਂਦੇ ਹਨ ਅਤੇ ਵੋਟਾਂ ਪਾਉਣਾ ਆਪਣਾ ਕਰਤਵ ਸਮਝਦੇ ਨੇ ਉਨ੍ਹਾਂ ਕਿਹਾ ਕਿ ਨਸ਼ੇ ਦੇ ਲਈ ਸਰਕਾਰ ਜ਼ਿੰਮੇਵਾਰ ਹਨ ਜਿਨ੍ਹਾਂ ਵੱਲੋਂ ਨਸ਼ੇ ਤੇ ਠੱਲ ਪਾਉਣ ਦੀ ਥਾਂ ਤੇ ਨਸ਼ੇੜੀਆਂ ਦਾ ਸਾਥ ਦਿੱਤਾ ਜਾ ਰਿਹਾ ਹੈ ਉਨ੍ਹਾਂ ਨੇ ਕਿਹਾ ਕਿ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ ਨੌਜਵਾਨਾਂ ਨੂੰ ਵੀ ਵੱਧ-ਚੜ੍ਹ ਕੇ ਵੋਟਾਂ ਪਾਉਣੀਆਂ ਚਾਹੀਦੀਆਂ ਹਨ।

  1. ਹੈਰੀਟੇਜ ਸਟ੍ਰੀਟ ਉੱਤੇ ਹੋਏ ਧਮਾਕਿਆ ਤੋਂ ਬਾਅਦ ਪੁਲਿਸ ਆਈ ਐਕਸ਼ਨ 'ਚ, ਪੁਲਿਸ ਨੇ ਰੇਲਵੇ ਸਟੇਸ਼ਨ ਉੱਤੇ ਚਲਾਇਆ ਸਰਚ ਅਭਿਆਨ
  2. Jalandhar by-election: ਚੋਣਾਂ ਦੌਰਾਨ ਜਲੰਧਰ 'ਚ ਘੁੰਮਣ ਕਾਰਨ 'ਆਪ' ਵਿਧਾਇਕ ਗ੍ਰਿਫਤਾਰ, ਜਾਣੋ ਅੱਗੇ ਕੀ ਹੋਇਆ
  3. ਮੋਗਾ ਪੁਲਿਸ ਤੇ ਸੁਰੱਖਿਆ ਫੋਰਸ ਵੱਲੋਂ ਚਲਾਏ ਗਏ ਆਪਰੇਸ਼ਨ ਵਿਜਿਲ ਤਹਿਤ ਕੱਢਿਆ ਗਿਆ ਫਲੈਗ ਮਾਰਚ

ਇਹ ਵੀ ਯਾਦ ਰਹੇ ਕਿ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਦਲਵੀਰ ਸਿੰਘ ਟੌਂਗ ਨੂੰ ਅੰਮ੍ਰਿਤਸਰ ਦੇ ਬਾਬਾ ਬਕਾਲਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਜਲੰਧਰ 'ਚ ਅੱਜ ਲੋਕ ਸਭਾ ਜ਼ਿਮਨੀ ਚੋਣ ਲਈ ਵੋਟਿੰਗ ਹੋ ਰਹੀ ਹੈ। ਇਸ ਦੌਰਾਨ ਵਿਧਾਇਕ ਟੋਂਗ ਸ਼ਾਹਕੋਟ ਇਲਾਕੇ ਵਿੱਚ ਘੁੰਮ ਰਹੇ ਸਨ।ਚੋਣ ਕਮਿਸ਼ਨ ਦੇ ਨਿਯਮਾਂ ਅਨੁਸਾਰ ਪੋਲਿੰਗ ਖ਼ਤਮ ਹੋਣ ਤੋਂ 40 ਘੰਟੇ ਪਹਿਲਾਂ ਤੱਕ ਕੋਈ ਵੀ ਬਾਹਰੀ ਵਿਅਕਤੀ ਲੋਕ ਸਭਾ ਹਲਕੇ ਵਿੱਚ ਨਹੀਂ ਘੁੰਮ ਸਕਦਾ। ਇਸ ਦੇ ਬਾਵਜੂਦ ਉਹ ਸ਼ਾਹਕੋਟ ਵਿੱਚ ਘੁੰਮ ਰਿਹਾ ਸੀ। ਜਿਸ ਕਾਰਨ ਸ਼ਾਹਕੋਟ ਤੋਂ ਕਾਂਗਰਸੀ ਵਿਧਾਇਕ ਹਰਦੇਵ ਸਿੰਘ ਲਾਡੀ ਨੇ ਉਨ੍ਹਾਂ ਨੂੰ ਘੇਰ ਲਿਆ।

ABOUT THE AUTHOR

...view details