ਪੰਜਾਬ

punjab

ਕੈਪਟਨ ਨੇ Valentine's Day ਵਾਲੇ ਦਿਨ, ਭਾਜਪਾ ਨਾਲ ਪਿਆਰ ਦੀ ਕਿਤਾਬ ਦੇ ਫਰੋਲੇ ਪੰਨੇ !

By

Published : Feb 14, 2022, 7:47 PM IST

ਕੈਪਟਨ ਅਮਰਿੰਦਰ ਸਿੰਘ ਨੇ ਜਲੰਧਰ ਰੈਲੀ ਨੂੰ ਸੰਬੋਧਨ ਕਰਦਿਆ ਕਿਹਾ ਕਿ ਕਾਂਗਰਸ ਵਾਲੇ ਕਹਿੰਦੇ ਹਨ, ਮੈਂ ਪੀ.ਐਮ ਮੋਦੀ, ਅਮਿਤ ਸ਼ਾਹ ਅਤੇ ਭਾਜਪਾ ਦੇ ਹੋਰ ਮੰਤਰੀਆਂ ਨੂੰ ਪਿਆਰ ਕਰਦਾ ਹਾਂ। ਅਮਰਿੰਦਰ ਨੇ ਕਿਹਾ ਕਿ ਮੈਨੂੰ ਇਸ ਮਾਮਲੇ 'ਤੇ ਕੋਈ ਇਤਰਾਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਮੈਂ ਇਨ੍ਹਾਂ ਲੋਕਾਂ (ਪੀਐਮ ਮੋਦੀ ਅਤੇ ਭਾਜਪਾ) ਨੂੰ ਪਿਆਰ ਕਰਦਾ ਹਾਂ।

ਭਾਜਪਾ ਨਾਲ ਪਿਆਰ ਦੀ ਕਿਤਾਬ ਦੇ ਫਰੋਲੇ ਪੰਨੇ
ਭਾਜਪਾ ਨਾਲ ਪਿਆਰ ਦੀ ਕਿਤਾਬ ਦੇ ਫਰੋਲੇ ਪੰਨੇ

ਜਲੰਧਰ: ਪੰਜਾਬ ਵਿਧਾਨ ਸਭਾ ਚੋਣਾਂ (Punjab Assembly Elections) ਨੂੰ ਲੈ ਕੇ ਸਿਆਸਤਦਾਨ ਪੂਰੀ ਤਰ੍ਹਾਂ ਸਰਗਰਮ ਹਨ। ਹਰ ਇੱਕ ਸਿਆਸੀ ਪਾਰਟੀ ਵਲੋਂ ਆਪਣਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਕਈ ਸਟਾਰ ਪ੍ਰਚਾਰਕ ਵੀ ਆਪਣੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ 'ਚ ਵੋਟ ਮੰਗ ਰਹੇ ਹਨ। ਇਸ ਦੇ ਚੱਲਦਿਆਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲੰਧਰ ਵਿਖੇ ਚੋਣ ਰੈਲੀ ਨੂੰ ਸੰਬੋਧਨ ਕੀਤਾ।

30 ਸਾਲ ਪੁਰਾਣੇ ਦਿਨ ਯਾਦ ਕਰਵਾਏ

ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਜਲੰਧਰ ਰੈਲੀ ਨੂੰ ਸੰਬੋਧਨ ਕਰਦਿਆ ਕਿਹਾ ਕਿ 30 ਸਾਲ ਪੁਰਾਣੇ ਦਿਨ ਯਾਦ ਆਏ ਹਨ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਨਾਲ ਉਨ੍ਹਾਂ ਦੀ ਪਹਿਲੀ ਮੁਲਾਕਾਤ 30 ਸਾਲ ਪਹਿਲਾਂ ਜਲੰਧਰ ਵਿੱਚ ਹੀ ਹੋਈ ਸੀ ਤੇ ਅੱਜ ਪੀਐਮ ਮੋਦੀ ਦੇ ਜਲੰਧਰ ਆਉਣ 'ਤੇ ਉਹ ਬਹੁਤ ਖੁਸ਼ ਹਨ।

ਭਾਜਪਾ ਨਾਲ ਪਿਆਰ

ਇਸ ਤੋਂ ਇਲਾਵਾਂ ਉਨ੍ਹਾਂ ਕਿਹਾ ਕਿ ਕਾਂਗਰਸ ਵਾਲੇ ਕਹਿੰਦੇ ਹਨ, ਮੈਂ ਪੀ.ਐਮ ਮੋਦੀ, ਅਮਿਤ ਸ਼ਾਹ ਅਤੇ ਭਾਜਪਾ ਦੇ ਹੋਰ ਮੰਤਰੀਆਂ ਨੂੰ ਪਿਆਰ ਕਰਦਾ ਹਾਂ। ਅਮਰਿੰਦਰ ਨੇ ਕਿਹਾ ਕਿ ਮੈਨੂੰ ਇਸ ਮਾਮਲੇ 'ਤੇ ਕੋਈ ਇਤਰਾਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਮੈਂ ਇਨ੍ਹਾਂ ਲੋਕਾਂ (ਪੀਐਮ ਮੋਦੀ ਅਤੇ ਭਾਜਪਾ) ਨੂੰ ਪਿਆਰ ਕਰਦਾ ਹਾਂ। ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਨੇ ਪੀਐਮ ਮੋਦੀ ਨੂੰ ਇੱਕ ਮਜ਼ਬੂਤ ਪ੍ਰਧਾਨ ਮੰਤਰੀ ਦੱਸਿਆ ਅਤੇ ਕਿਹਾ ਕਿ ਦੇਸ਼ ਨੂੰ ਉਨ੍ਹਾਂ ਵਰਗੇ ਪ੍ਰਧਾਨ ਮੰਤਰੀ ਦੀ ਲੋੜ ਹੈ।

ਭਾਜਪਾ ਨਾਲ ਪਿਆਰ ਦੀ ਕਿਤਾਬ ਦੇ ਫਰੋਲੇ ਪੰਨੇ

ਪੰਜਾਬ ਦੀ ਸੁਰੱਖਿਆ ਬਾਰੇ ਕਿਹਾ...

ਜਲੰਧਰ ਰੈਲੀ ਨੂੰ ਸੰਬੋਧਨ ਕਰਦਿਆ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਡਾ ਪੰਜਾਬ ਪਾਕਿਸਤਾਨ ਦੀ ਸੀਮਾ ਨਾਲ ਲੱਗਦਾ ਹੈ, ਇਸ ਲਈ ਦੇਸ਼ ਦੀ ਸੁਰੱਖਿਆ ਜਰੂਰੀ ਹੈ, ਇਹ ਤਾਂ ਹੀ ਸੰਭਵ ਹੈ ਜਦੋਂ ਦੇਸ਼ ਵਿੱਚ ਇੱਕ ਤਕੜਾ ਲੀਡਰ ਹੋਵੇਗਾ। ਇਸ ਲਈ ਅਸੀ ਪੰਜਾਬ ਲਈ ਮਿਲਜੁੱਲ ਕੇ ਕੰਮ ਕਰਾਗੇਂ। ਸਾਡੇ 'ਤੇ ਬਹੁਤ ਜ਼ਿਆਦਾ ਕਰਜ਼ਾ ਬਹੁਤ ਜ਼ਿਆਦਾ ਹੈ, ਇਸ ਲਈ ਜੀ.ਐਸ.ਟੀ ਵੀ ਮੁੱਕ ਜਾਣਾ ਹੈ, ਇਸ ਬਿਨ੍ਹਾਂ ਦੇਸ਼ ਦਾ ਭਵਿੱਖ ਨਹੀ ਬਣ ਸਕਦਾ। ਅਪਣੇ ਘਰਾਂ ਵਿੱਚੋਂ ਨਿਕਲੋਂ 'ਤੇ ਨਰਿੰਦਰ ਮੋਦੀ ਨੂੰ ਜਿੱਤਾਈਏ।

ਇਹ ਵੀ ਪੜੋ:-PM ਨਰਿੰਦਰ ਮੋਦੀ ਦੀ ਪੰਜਾਬ ਫੇਰੀ ਫਿਰ ਵਿਵਾਦਾਂ 'ਚ ਪੰਜਾਬ ਸਰਕਾਰ 'ਤੇ ਵੱਡਾ ਇਲਜ਼ਾਮ !

ABOUT THE AUTHOR

...view details