ਪੰਜਾਬ

punjab

ETV Bharat / state

FIR against 350 farmers: ਜਲੰਧਰ 'ਚ ਰੇਲਗੱਡੀ ਰੋਕਣ ਵਾਲੇ 350 ਕਿਸਾਨਾਂ ਖਿਲਾਫ FIR, 182 ਟਰੇਨਾਂ ਪ੍ਰਭਾਵਿਤ

24 ਨਵੰਬਰ ਨੂੰ ਕਿਸਾਨਾਂ ਵੱਲੋਂ ਰੇਲਵੇ ਟਰੈਕ 'ਤੇ ਪ੍ਰਦਰਸ਼ਨ ਦੌਰਾਨ 182 ਰੇਲ ਗੱਡੀਆਂ ਪ੍ਰਭਾਵਿਤ ਹੋਈਆਂ ਸਨ। ਜਿਸ ਤੋਂ ਬਾਅਦ ਰੇਲਵੇ ਵਿਭਾਗ ਦੀ ਸ਼ਿਕਾਇਤ 'ਚ 350 ਕਿਸਾਨਾਂ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ 24 ਨਵੰਬਰ ਨੂੰ 802 ਨੰਬਰ FIR ਦਰਜ ਕੀਤੀ ਗਈ ਹੈ।(FIR against 350 farmers)

FIR against 350 farmers who stopped the train in Jalandhar, 182 trains affected
ਜਲੰਧਰ 'ਚ ਰੇਲਗੱਡੀ ਰੋਕਣ ਵਾਲੇ 350 ਕਿਸਾਨਾਂ ਖਿਲਾਫ FIR

By ETV Bharat Punjabi Team

Published : Nov 26, 2023, 3:53 PM IST

ਜਲੰਧਰ: ਬੀਤੇ ਦਿਨ ਜਲੰਧਰ ‘ਚ ਜੰਮੂ-ਦਿੱਲੀ ਨੈਸ਼ਨਲ ਹਾਈਵੇਅ ਤੇ ਰੇਲਵੇ ਟ੍ਰੈਕ ਜਾਮ ਕਰਨ ਵਾਲੇ ਕਿਸਾਨਾਂ ‘ਤੇ ਮਾਮਲਾ ਦਰਜ ਕੀਤਾ ਗਿਆ ਹੈ। ਕਿਸਾਨਾਂ ਵੱਲੋਂ ਗੰਨੇ ਦੇ ਰੇਟਾਂ ਵਿੱਚ ਵਾਧੇ ਨੂੰ ਲੈ ਕੇ 24 ਨਵੰਬਰ ਨੂੰ ਰੇਲਵੇ ਟਰੈਕ ‘ਤੇ ਪ੍ਰਦਰਸ਼ਨ ਦੌਰਾਨ 182 ਰੇਲ ਗੱਡੀਆਂ ਪ੍ਰਭਾਵਿਤ ਹੋਈਆਂ ਸਨ। ਰੇਲਵੇ ਵਿਭਾਗ ਦੀ ਸ਼ਿਕਾਇਤ ਵਿੱਚ ਆਰਪੀਐਫ ਥਾਣੇ ਵਿੱਚ 350 ਕਿਸਾਨਾਂ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ। (FIR against 350 farmers)

ਇਸ ਦੀ ਪੁਸ਼ਟੀ ਆਰਪੀਐਫ ਥਾਣਾ ਜਲੰਧਰ ਦੇ ਇੰਚਾਰਜ ਅਸ਼ੋਕ ਕੁਮਾਰ ਨੇ ਕੀਤੀ ਹੈ। ਇੰਚਾਰਜ ਅਸ਼ੋਕ ਕੁਮਾਰ ਨੇ ਦੱਸਿਆ ਕਿ ਮਾਮਲੇ ਵਿੱਚ ਆਈਪੀਸੀ ਦੀ ਧਾਰਾ 147 ਅਤੇ 174-ਏ ਜੋੜ ਦਿੱਤੀ ਗਈ ਹੈ। ਨਾਮਜ਼ਦ ਕਿਸਾਨਾਂ ਵਿੱਚ ਬਲਵਿੰਦਰ ਸਿੰਘ ਰਾਜੂ ਔਲਖ ਅਤੇ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਜਿੰਦਰ ਸਿੰਘ ਸ਼ਾਮਲ ਹਨ। ਫਿਲਹਾਲ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ 24 ਨਵੰਬਰ ਨੂੰ 802 ਨੰਬਰ FIR ਦਰਜ ਕੀਤੀ ਗਈ ਹੈ।

ਹਾਈਵੇਅ 84 ਘੰਟੇ ਤੇ ਰੇਲਵੇ ਟਰੈਕ 24 ਘੰਟੇ ਰਿਹਾ ਬੰਦ :ਗੰਨੇ ਦੇ ਰੇਟ ਵਧਾਉਣ ਅਤੇ ਹੋਰ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਨਵੀਂ ਦਿੱਲੀ-ਜੰਮੂ ਨੈਸ਼ਨਲ ਹਾਈਵੇਅ ਨੂੰ ਕਰੀਬ 84 ਘੰਟੇ ਜਾਮ ਕੀਤਾ ਗਿਆ। ਜਿਸ ਕਾਰਨ ਹਾਈਵੇ ਜਾਮ ਹੋਣ ਕਾਰਨ ਸੈਂਕੜੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। 84 ਘੰਟਿਆਂ ਤੋਂ ਬੰਦ ਪਏ ਹਾਈਵੇਅ ਨੂੰ ਸ਼ੁੱਕਰਵਾਰ ਸ਼ਾਮ ਕਰੀਬ 5.30 ਵਜੇ ਖੋਲ੍ਹ ਦਿੱਤਾ ਗਿਆ। ਇਸ ਦੇ ਨਾਲ ਹੀ 24 ਘੰਟੇ ਟ੍ਰੈਕ ਬੰਦ ਰਹਿਣ ਕਾਰਨ ਕਰੀਬ 182 ਟਰੇਨਾਂ ਪ੍ਰਭਾਵਿਤ ਹੋਈਆਂ। ਵੱਡੀ ਗਿਣਤੀ ਵਿੱਚ ਟਰੇਨਾਂ ਨੂੰ ਰੱਦ ਕਰਨਾ ਪਿਆ। ਇਸ ਦੇ ਨਾਲ ਹੀ 24 ਘੰਟੇ ਟ੍ਰੈਕ ਬੰਦ ਰਹਿਣ ਕਾਰਨ ਕਰੀਬ 182 ਟਰੇਨਾਂ ਪ੍ਰਭਾਵਿਤ ਹੋਈਆਂ।

ਜਲੰਧਰ 'ਚ ਰੇਲਗੱਡੀ ਰੋਕਣ ਵਾਲੇ 350 ਕਿਸਾਨਾਂ ਖਿਲਾਫ FIR

23 ਨਵੰਬਰ ਨੂੰ 142 ਟਰੇਨਾਂ ਪ੍ਰਭਾਵਿਤ ਹੋਈਆਂ:23 ਨਵੰਬਰ ਨੂੰ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰੇਲਗੱਡੀ ਫੜਨ ਵਾਲੇ ਯਾਤਰੀਆਂ ਨੇ ਫਗਵਾੜਾ ਅਤੇ ਲੁਧਿਆਣਾ ਤੋਂ ਰੇਲਗੱਡੀ ਫੜਨੀ ਸੀ। ਇਸ ਦੇ ਨਾਲ ਹੀ ਅੰਮ੍ਰਿਤਸਰ ਤੋਂ ਯਾਤਰੀਆਂ ਨੂੰ ਫਗਵਾੜਾ ਅਤੇ ਲੁਧਿਆਣਾ ਤੋਂ ਵੀ ਰੇਲ ਗੱਡੀਆਂ ਫੜਨੀਆਂ ਪਈਆਂ। ਵੀਰਵਾਰ ਨੂੰ ਲਗਭਗ 142 ਟਰੇਨਾਂ ਪ੍ਰਭਾਵਿਤ ਹੋਈਆਂ, ਜਿਨ੍ਹਾਂ 'ਚ 130 ਮੇਲ-ਐਕਸਪ੍ਰੈੱਸ ਅਤੇ 12 ਲੋਕਲ ਟਰੇਨਾਂ ਸ਼ਾਮਲ ਹਨ। ਕੁੱਲ 63 ਟਰੇਨਾਂ ਦੇ ਰੂਟ ਬਦਲੇ ਗਏ ਹਨ। ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਆਉਣ ਵਾਲੀਆਂ ਕੁੱਲ 51 ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਲਈ ਵੀ ਦਰਜਨਾਂ ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ।

ABOUT THE AUTHOR

...view details