ਜਲੰਧਰ: ਭਾਜਪਾ ਦੇ ਆਗੂ ਐਡਵੋਕੇਟ (Advocate) ਹਰਮਿੰਦਰ ਸਿੰਘ ਕਾਹਲੋਂ (Harminder Singh Kahlon) ਦੇ ਖ਼ਿਲਾਫ਼ ਕਿਸਾਨਾਂ (Farmers) ਵੱਲੋਂ ਮੋਰਚਾ ਖੋਲਿਆ ਗਿਆ ਹੈ। ਕਿਸਾਨਾਂ ਨੇ ਹਰਮਿੰਦਰ ਸਿੰਘ ਕਾਹਲੋਂ(Harminder Singh Kahlon) ਦੇ ਘਰ ਨੂੰ ਗੋਹੇ ਨਾਲ ਲੱਥ-ਪੱਥ ਕਰ ਦਿੱਤਾ ਹੈ। ਅਤੇ ਕਾਹਲੋਂ ਦੇ ਘਰ ਦੀਆਂ ਕੰਧਾਂ ਅਤੇ ਘਰ ਦੇ ਮੁੱਖ ਗੇਟ ‘ਤੇ ਗੋਹੇ ਦੇ ਢੇਰ ਲਗਾ ਦਿੱਤੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਹਰਮਿੰਦਰ ਸਿੰਘ ਕਾਹਲੋਂ (Harminder Singh Kahlon) ਕਿਸਾਨਾਂ(Farmers) ਦੇ ਵਿੱਚ ਆ ਕੇ ਕਿਸਾਨਾਂ(Farmers) ਤੋਂ ਆਪਣੇ ਦਿੱਤੇ ਬਿਆਨ ਨੂੰ ਵਾਪਸ ਲੈਦੇ ਹੋਏ ਕਿਸਾਨਾਂ(Farmers) ਤੋਂ ਮੁਆਫ਼ੀ ਮੰਗਣ>
ਦਰਅਸਲ ਪਿਛਲੇ ਦਿਨੀਂ ਹਰਮਿੰਦਰ ਸਿੰਘ ਕਾਹਲੋਂ(Harminder Singh Kahlon) ਨੇ ਭਾਜਪਾ (BJP) ਦੇ ਇੱਕ ਸਮਾਗਮ ਵਿੱਚ ਕਿਸਾਨਾਂ(Farmers) ਦੇ ਡਾਂਗਾਂ ਮਾਰਨ ਬਾਰੇ ਬਿਆਨ ਦਿੱਤਾ ਸੀ। ਇਸ ਸਮਾਗਮ ਵਿੱਚ ਹਰਮਿੰਦਰ ਸਿੰਘ ਕਾਹਲੋਂ(Harminder Singh Kahlon) ਕਿਸਾਨਾਂ ਦੇ ਖ਼ਿਲਾਫ਼ ਕਾਫ਼ੀ ਗੁੱਸੇ ਕੱਢ ਰਹੇ ਸਨ। ਜਿਸ ਦੀਆਂ ਖ਼ਬਰਾਂ ਸਮਾਗਮ ਬਾਹਰ ਆਉਣ ‘ਤੇ ਕਿਸਾਨਾਂ ਨੇ ਹਰਮਿੰਦਰ ਸਿੰਘ ਕਾਹਲੋਂ(Harminder Singh Kahlon) ਦਾ ਵਿਰੋਧ ਸ਼ੁਰੂ ਕਰ ਦਿੱਤਾ ਸੀ।
ਹਰਮਿੰਦਰ ਸਿੰਘ ਕਾਹਲੋਂ ਨੇ ਇਸ ਸਮਾਗਮ ਵਿੱਚ ਕਿਹਾ ਸੀ ਕਿ ਜੇਕਰ ਉਹ ਮੰਤਰੀ ਹੁੰਦੇ ਤਾਂ ਉਹ ਹੁਣ ਤੱਕ ਅੰਦੋਲਨ ਕਰ ਰਹੇ ਕਿਸਾਨਾਂ(Farmers) ਨੂੰ ਜੇਲ੍ਹ (jail) ਵਿੱਚ ਬੰਦ ਕਰ ਦਿੰਦੇ ਹਨ। ਅਤੇ ਨਾਲ ਹੀ ਉਹ ਕਿਸਾਨਾਂ ਨੂੰ ਡਾਂਗਾਂ ਮਾਰ ਕੇ ਅੰਦੋਲਨ ਖ਼ਤਮ ਕਰਵਾਉਦੇ ਦਿੰਦੇ।