ਜਲੰਧਰ:ਪੰਜਾਬ ਪੁਲਿਸ (Punjab Police) ਦੇ ਇੱਕ ਐੱਸ.ਐੱਚ.ਓ. (S.H.O.) ‘ਤੇ ਭਾਰਤੀ ਜਨਤਾ ਪਾਰਟੀ (Bharatiya Janata Party) ਦੇ ਅਧਿਅਕਸ਼ ਰੌਬਿਨ ਸਾਂਪਲਾ (Chairman Robin Sampla) ਤੇ ਉਨ੍ਹਾਂ ਦੇ ਵਰਕਰਾਂ ਨੂੰ ਇਤਰਾਜ਼ ਯੋਗ ਸ਼ਬਦ ਬੋਲਣ ਦੇ ਇਲਜ਼ਾਮ ਲੱਗੇ ਹਨ। ਜਿਸ ਤੋਂ ਬਾਅਦ ਰੌਬਿਨ ਸਾਂਪਲਾ (Robin Sampla) ਤੇ ਹੋਰ ਉਨ੍ਹਾਂ ਦੇ ਸਹਿਯੋਗੀਆਂ ਨੇ ਦੇਰ ਰਾਤ ਭਾਰਗੋ ਕੈਂਪ ਰੋਡ ਜਾਮ ਕਰ ਦਿੱਤਾ। ਰੌਬਿਨ ਸਾਂਪਲਾ ਅਤੇ ਉਨ੍ਹਾਂ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਜਿਸ ਪੁਲਿਸ (POLICE) ਮੁਲਾਜ਼ਮ ਨੇ ਅਪਸ਼ਬਦ ਬੋਲੇ ਹਨ ਉਸ ਨੂੰ ਐੱਸ.ਐੱਚ.ਓ.(S.H.O.) ਦੇ ਅਹੁਦੇ ਤੋਂ ਤੁਰੰਤ ਬਰਖਾਸਤ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
ਭਾਰਗੋ ਕੈਂਪ (Bhargo Camp) ਦੇ ਵਰਕਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪੈਸੇ ਦੇ ਲੈਣ-ਦੇਣ ਨੂੰ ਲੈਕੇ ਇੱਕ ਦੁਕਾਨਦਾਰ ਨਾਲ ਝਗੜਾ ਚੱਲ ਰਿਹਾ ਸੀ, ਦੁਕਾਨਦਾਰ ਵੱਲੋਂ ਪੈਸੇ ਨਾਲ ਦੇਣ ‘ਤੇ ਜਦੋਂ ਭਾਰਗੋਂ ਕੈਂਪ ਦੇ ਵਿਅਕਤੀ ਨੇ ਪੁਲਿਸ ਨੂੰ ਆਪਣੀ ਸ਼ਿਕਾਇਤ ਕੀਤੀ ਤਾਂ ਥਾਣੇ ‘ਚ ਮੌਕੇ ‘ਤੇ ਤਾਇਨਾਤ ਐੱਸ.ਐੱਚ.ਓ. ਅਜੈਬ ਸਿੰਘ (S.H.O. Ajeeb Singh) ਨੇ ਰੌਬਿਨ ਸਾਂਪਲਾ (Robin Sampla) ਦੇ ਇੱਕ ਵਰਕਰ ਨੂੰ ਇਤਰਾਜ਼ ਯੋਗ ਸ਼ਬਦਾਵਲੀ ਵਰਤੀ ਗਈ
ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਰੌਬਿਨ ਸਾਂਪਲਾ (Robin Sampla) ਨੇ ਆਪਣੇ ਸਾਥੀਆ ਨਾਲ ਮਿਲ ਕੇ ਹਾਈਵੇ ਨੂੰ ਜਾਮ ਕਰ ਦਿੱਤਾ। ਭਾਰਗੋਂ ਕੈਂਪ (Bhargo Camp) ਦੇ ਵਰਕਰਾਂ ਵੱਲੋਂ ਜਾਮ ਕੀਤੇ ਰੋਡ ਵਿੱਚ ਐਂਬੂਲੈਂਸ (Ambulance) ਨੂੰ ਵੀ ਰਸਤਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ।