ਜਲੰਧਰ:ਪੰਜਾਬ ਸਰਕਾਰ (Government of Punjab) ਵੱਲੋਂ ਗੈਸ ਸਿਲੰਡਰਾਂ ਦੀ ਸਪਲਾਈ (Supply of gas cylinders) ਹੁਣ ਗੈਸ ਏਜੰਸੀਆਂ (Gas agencies) ਤੋਂ ਹੀ ਨਹੀਂ ਬਲਕਿ ਪਿੰਡਾਂ ਅਤੇ ਕਲੋਨੀਆਂ ਵਿੱਚ ਬਣੇ ਰਾਸ਼ਨ ਡਿੱਪੂਆਂ ਤੋਂ ਵੀ ਕਰਨ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ।
ਇਸ ਸੰਬੰਧ ਵਿੱਚ ਸਰਕਾਰ ਅਤੇ ਰਾਸ਼ਨ ਡਿਪੂ ਮਾਲਕਾਂ ਨਾਲ ਹੋਈ ਮੀਟਿੰਗ ਵਿੱਚ ਇਹ ਫ਼ੈਸਲਾ ਲਿਆ ਗਿਆ ਕਿ ਹੁਣ ਗੈਸ ਸਿਲੰਡਰ (Gas cylinder) ਲੋਕਾਂ ਨੂੰ ਸਿਰਫ਼ ਗੈਸ ਏਜੰਸੀਆਂ (Gas agencies) ਤੋਂ ਹੀ ਨਹੀਂ ਬਲਕਿ ਰਾਸ਼ਨ ਡਿਪੂਆਂ ਤੋਂ ਵੀ ਮੁਹੱਈਆ ਕਰਵਾਇਆ ਜਾਵੇਗਾ ਤਾਂ ਕਿ ਲੋਕਾਂ ਨੂੰ ਇਸ ਕੰਮ ਲਈ ਗੈਸ ਏਜੰਸੀਆਂ ਦੇ ਚੱਕਰ ਨਾ ਕੱਟਣੇ ਪੈਣ।
ਗੈਸ ਸਿਲੰਡਰ ਹੁਣ ਰਾਸ਼ਨ ਡੀਪੂਆਂ ਤੋਂ ਮਿਲਣ ਦੇ ਫੈਸਲੇ 'ਤੇ ਡੀਪੂ ਹੋਲਡਰਾਂ ਦੇ ਵਿਚਾਰ ਇਸ ਫ਼ੈਸਲੇ ਨਾਲ ਜਿੱਥੇ ਆਮ ਲੋਕਾਂ ਨੂੰ ਇੱਕ ਵੱਡੀ ਸਹੂਲਤ ਮਿਲਣ ਜਾ ਰਹੀ ਹੈ ਉਹਦੇ ਨਾਲ ਹੀ ਖ਼ੁਦ ਡੀਪੂ ਹੋਲਡਰ (Depot holder) ਵੀ ਇਸ ਗੱਲ ਨੂੰ ਮੰਨਦੇ ਨੇ ਕਿ ਸਰਕਾਰ ਵੱਲੋਂ ਆਮ ਲੋਕਾਂ ਨੂੰ ਦਿੱਤੀ ਗਈ ਇਹ ਸਹੂਲੀਅਤ ਇਕ ਬਹੁਤ ਹੀ ਵਧੀਆ ਕਦਮ ਹੈ। ਉਨ੍ਹਾਂ ਕਿਹਾ ਕਿ ਉਹ ਸਰਕਾਰ ਦੇ ਇਸ ਕਦਮ ਦੀ ਸ਼ਲਾਘਾ ਕਰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਵੀ ਸਰਕਾਰ ਦੇ ਇਸ ਫੈਸਲੇ ਦੀ ਸਲਾਘਾ ਕਰਨੀ ਚਾਹੀਦੀ ਹੈ ਕਿਉਂਕਿ ਹੁਣ ਕਿਸੇ ਨੂੰ ਵੀ ਸਿਲੰਡਰ ਲਈ ਗੈਸ ਏਜੰਸੀਆਂ (Gas agencies) ਦੇ ਚੱਕਰ ਨਹੀਂ ਲਗਾਉਣੇ ਪੈਣਗੇ।
ਦੱਸ ਦੇਈਏ ਕਿ ਲੋਕਾਂ ਨੂੰ ਘਰੇਲੂ ਗੈਸ ਸਿਲੰਡਰ (Domestic gas cylinder) ਲੈਣ ਲਈ ਗੈਸ ਏਜੰਸੀਆਂ (Gas agencies) ਦਾ ਰੁੱਖ ਨਹੀਂ ਕਰਨਾ ਪਵੇਗਾ ਕਿਉਂਕਿ ਹੁਣ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ, ਕਾਲੋਨੀਆਂ ਦੇ ਸਰਕਾਰੀ ਡਿਪੂਆਂ 'ਚ ਵੀ ਗੈਸ ਸਿਲੰਡਰ ਮੁਹੱਈਆ ਹੋਣਗੇ। ਜਿਸਦਾ ਪੰਜਾਬ ਭਰ ਦੇ ਡੀਪੂ ਹੋਲਡਰ (Depot holder) ਅਤੇ ਪੰਜਾਬ ਦੇ ਲੋਕ ਸਵਾਗਤ ਕਰਦੇ ਹਨ।
ਇਹ ਵੀ ਪੜ੍ਹੋ:ਹੁਣ ਰਾਸ਼ਨ ਡਿਪੂਆਂ 'ਚ ਮਿਲਣਗੇ ਗੈਸ ਸਿਲੰਡਰ