ਜਲੰਧਰ: ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਿੱਧ ਸ੍ਰੀ ਬਾਬਾ ਸੋਢਲ ਜੀ ਦਾ ਮੇਲਾ ਮਨਾਇਆ ਜਾ ਰਿਹਾ ਹੈ। ਇਸ ਵਾਰ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਪੁਲਿਸ ਤੇ ਸਿਵਲ ਪ੍ਰਸ਼ਾਸਨ ਨੇ ਮੇਲੇ ਸਬੰਧੀ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਹਨ। ਮੇਲੇ ਵਿੱਚ ਭੀੜ ਨਾ ਇਕੱਠੀ ਹੋਵੇ ਇਸ ਲਈ ਖਾਸ ਤੌਰ 'ਤੇ ਕਿਹਾ ਜਾ ਰਿਹਾ ਹੈ ਪਰ ਇਸ ਸਭ ਦੇ ਬਾਵਜੂਦ ਸ਼ਰਧਾਲੂਆਂ ਦਾ ਇਕੱਠ ਉਮੜਿਆ ਹੋਇਆ ਹੈ।
ਬਾਬਾ ਸੋਢਲ ਦੇ ਪ੍ਰਵੇਸ਼ ਦੁਆਰ ਦੇ ਅੰਦਰ ਜਾਣ ਦੀ ਵੀ ਮਨਾਹੀ ਕੀਤੀ ਗਈ ਹੈ, ਜਿਸ ਨੂੰ ਵੀ ਸ਼ਰਧਾਲੂ ਅਣਗੌਲਿਆਂ ਕਰਦੇ ਰਹੇ। ਮੇਲੇ ਵਿੱਚ ਪ੍ਰਬੰਧਾਂ ਦਾ ਜਾਇਜ਼ਾ ਦੇਖਣ ਪਹੁੰਚੀ ਈਟੀਵੀ ਭਾਰਤ ਦੀ ਟੀਮ ਨੇ ਮੌਕਾ ਵੇਖਿਆ ਤਾਂ ਮੰਦਿਰ ਵਿੱਚ ਲੋਕਾਂ ਦੀ ਭੀੜ ਦਾ ਇਕੱਠ ਹੁੰਦਾ ਦਿਖਾਈ ਦਿੱਤਾ। ਜਦਕਿ ਪੁਲਿਸ ਕਮਿਸ਼ਨਰ ਗੁਰਪੀਤ ਸਿੰਘ ਭੁੱਲਰ ਨੇ ਬੀਤੇ ਦਿਨ ਸਖ਼ਤ ਹਦਾਇਤਾਂ ਦਿੱਤੀਆਂ ਸਨ ਕਿ ਇਸ ਵਾਰ ਮੇਲੇ ਵਿੱਚ ਲੋਕਾਂ ਦੀ ਭੀੜ ਨਹੀਂ ਹੋਵੇਗੀ ਪਰ ਤਸਵੀਰਾਂ ਕੁਝ ਹੋਰ ਹੀ ਬਿਆਨ ਕਰ ਰਹੀਆਂ ਸਨ।