ਪੰਜਾਬ

punjab

ETV Bharat / state

ਕੈਨੇਡਾ ਵਿੱਚ 17 ਪੰਜਾਬੀਆਂ ਨੇ ਕੀਤੀ ਜਿੱਤ ਹਾਸਿਲ, ਪੰਜਾਬ 'ਚ ਖੁਸ਼ੀਆਂ

ਕੈਨੇਡਾ ਵਿੱਚ ਹੋਈਆਂ ਚੋਣਾਂ ਵਿੱਚ 17 ਪੰਜਾਬੀਆਂ ਨੇ ਜਿੱਤ ਹਾਸਿਲ ਕਰ ਕੇ ਵਿਦੇਸ਼ ਦੀ ਧਰਤੀ 'ਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਫਿਲੌਰ ਦੇ ਪਿੰਡ ਬੜਾ ਦੇ ਇਕਵਿੰਦਰ ਸਿੰਘ ਗਹੀਰ ਜਿਨ੍ਹਾਂ ਦੀ ਉਮਰ ਮਹਿਜ਼ 28 ਸਾਲਾਂ ਦੀ ਹੈ, ਉਨ੍ਹਾਂ ਨੇ ਆਪਣੇ ਪਿੰਡ ਦਾ ਨਾਮ ਰੋਸ਼ਨ ਕੀਤਾ ਹੈ।

ਕੈਨੇਡਾ ਵਿੱਚ 17 ਪੰਜਾਬੀਆਂ ਨੇ ਕੀਤੀ ਜਿੱਤ ਹਾਸਿਲ
ਕੈਨੇਡਾ ਵਿੱਚ 17 ਪੰਜਾਬੀਆਂ ਨੇ ਕੀਤੀ ਜਿੱਤ ਹਾਸਿਲ

By

Published : Sep 29, 2021, 5:32 PM IST

ਜਲੰਧਰ : ਫਿਲੌਰ ਦੇ ਪਿੰਡ ਬੜਾ ਪਿੰਡ ਦੇ ਰਹਿਣ ਵਾਲੇ ਇਕਵਿੰਦਰ ਸਿੰਘ ਗਹੀਰ ਜਿਨ੍ਹਾਂ ਦੀ ਉਮਰ 28 ਸਾਲ ਹੈ ਉਨ੍ਹਾਂ ਨੇ ਕੈਨੇਡਾ ਦੀਆਂ ਚੋਣਾਂ ਵਿੱਚ ਹਿੱਸਾ ਲਿਆ ਤੇ ਜਿੱਤ ਹਾਸਿਲ ਕੀਤੀ ਹੈ। ਜਿਸ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਵਿੱਚ ਖੁਸ਼ੀ ਦਾ ਮਾਹੌਲ ਹੈ।

ਪਿੰਡ ਵਾਸੀਆਂ ਵੱਲੋਂ ਪਿੰਡ ਵਿੱਚ ਇਕ ਸਮਾਰੋਹ ਦਾ ਆਯੋਜਨ ਵੀ ਕੀਤਾ ਗਿਆ ਇਸ ਦੌਰਾਨ ਪਹਿਲੇ ਸਾਂਸਦ ਇਕਵਿੰਦਰ ਸਿੰਘ ਗਹੀਰ ਦੇ ਦਾਦਾ ਅਤੇ ਚਾਚਾ ਜੋ ਜੀਪ ਵਿੱਚ ਬੈਠ ਕੇ ਪੂਰੇ ਪਿੰਡ ਵਿੱਚ ਢੋਲ ਦੀ ਥਾਪ 'ਤੇ ਪਿੰਡ ਦੀ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਸਵਾਗਤ ਕਰਦੇ ਹੋਏ ਲੱਡੂ ਵੀ ਵੰਡੇ।

ਕੈਨੇਡਾ ਵਿੱਚ 17 ਪੰਜਾਬੀਆਂ ਨੇ ਕੀਤੀ ਜਿੱਤ ਹਾਸਿਲ

ਇਸ ਮੌਕੇ 'ਤੇ ਕੈਨੇਡਾ ਦੇ ਸਾਂਸਦ ਇਕਵਿੰਦਰ ਸਿੰਘ ਦੇ ਦਾਦਾ ਬਾਵਾ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਪੋਤਾ ਪਿੰਡ ਅੱਟਾ ਦੇ ਡੀਏਵੀ ਸਕੂਲ ਵਿੱਚ ਪੜ੍ਹਦਾ ਸੀ ਜਿਸ ਨੇ 100 ਵਿੱਚੋਂ 99 ਨੰਬਰ ਆਏ ਸਨ। ਛੇ ਸਾਲਾਂ ਦੀ ਉਮਰ ਵਿਚ ਇਕਵਿੰਦਰ ਆਪਣੇ ਮਾਤਾ-ਪਿਤਾ ਅਤੇ ਭਰਾਵਾਂ ਦੇ ਨਾਲ ਵਿਦੇਸ਼ ਚਲਾ ਗਿਆ ਜਿਸ ਤੋਂ ਬਾਅਦ ਪਿਤਾ ਨੇ ਕਾਫ਼ੀ ਮਿਹਨਤ ਕਰਦੇ ਹੋਏ ਜੋ ਪਹਿਲੇ ਪਲੰਬਰ ਦਾ ਕੰਮ ਕਰਦਾ ਸੀ, ਨੇ ਆਪਣੇ ਤਿੰਨੋਂ ਬੱਚਿਆਂ ਨੂੰ ਪੜ੍ਹਾਇਆ ਲਿਖਾਇਆ।

ਉਨ੍ਹਾਂ ਕਿਹਾ ਕਿ ਉਹ ਸਭ ਤੋਂ ਛੋਟੀ ਉਮਰ ਅਤੇ ਸਭ ਤੋਂ ਵੱਧ ਲੀਡ ਲੈ ਕੇ ਵਿਜੇਤਾ ਰਹਿਣ ਵਾਲਾ ਸਾਂਸਦ ਬਣਿਆ। ਜਿਸ ਦੇ ਲਈ ਉਨ੍ਹਾਂ ਦਾ ਸਾਰਾ ਪਰਿਵਾਰ ਵਿਦੇਸ਼ ਵਿੱਚ ਰਹਿੰਦੇ ਪੰਜਾਬੀਆਂ ਅਤੇ ਇਕਵਿੰਦਰ ਸਿੰਘ ਦੇ ਵੋਟਰ ਸਕੋਰ ਦਾ ਧੰਨਵਾਦ ਕਰਦੇ ਹਨ। ਦਾਦਾ ਬਾਵਾ ਸਿੰਘ ਨੇ ਭਾਵੁਕ ਹੁੰਦੇ ਹੋਏ ਕਿਹਾ ਕਿ ਅੱਜ ਵੀ ਉਨ੍ਹਾਂ ਦੇ ਕੋਲ ਆਪਣੇ ਪੋਤੇ ਦੀ ਐਪਲੀਕੇਸ਼ਨ ਪਈ ਹੈ ਜੋ ਉਸਨੇ ਛੋਟੇ ਹੁੰਦੇ ਲਿਖੀ ਸੀ ਕੀ ਉਹ ਆਪਣੇ ਪੋਤੇ ਨੂੰ ਮਿਲਣ ਦੇ ਲਈ ਕੈਨੇਡਾ ਜਾਣ ਦੇ ਲਈ ਚਾਹਵਾਨ ਹਨ।

ਇਹ ਵੀ ਪੜ੍ਹੋ:ਕੇਜਰੀਵਾਲ ਦਾ ਪੰਜਾਬ ਦੌਰਾ, ਚਰਨਜੀਤ ਚੰਨੀ ਨੂੰ ਦਿੱਤੀ ਚਣੌਤੀ

ਇਸ ਦੇ ਨਾਲ ਹੀ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਬੇਹੱਦ ਹੀ ਖੁਸ਼ੀ ਹੈ ਕਿ ਉਨ੍ਹਾਂ ਦੇ ਘਰ ਵਿਚੋਂ ਉਨ੍ਹਾਂ ਦੇ ਹੀ ਬੱਚੇ ਨੇ ਵਿਦੇਸ਼ ਦੀ ਧਰਤੀ ਵਿਚ ਆਪਣਾ ਨਾਮ ਬਣਾਇਆ ਹੈ ਅਤੇ ਪੰਜਾਬ ਵਿੱਚ ਫਿਲੌਰ ਦੇ ਬੜਾ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਪ੍ਰਮਾਤਮਾ ਤੋਂ ਦੁਆ ਕਰਦੇ ਹਨ ਕਿ ਉਨ੍ਹਾਂ ਦਾ ਬੱਚਾ ਇਸੇ ਤਰ੍ਹਾਂ ਹੀ ਦਿਨ ਰਾਤ ਤਰੱਕੀ ਕਰੇ ਅਤੇ ਲੋਕਾਂ ਦੀ ਭਲਾਈ ਵਿੱਚ ਹਮੇਸ਼ਾ ਅੱਗੇ ਖੜ੍ਹਾ ਰਹੇ।

ABOUT THE AUTHOR

...view details