ਪੰਜਾਬ

punjab

ETV Bharat / state

Theft in Hoshiarpur : ਹੁਸ਼ਿਆਰਪੁਰ ਵਿੱਚ ਮੋਬਾਇਲਾਂ ਦੀ ਦੁਕਾਨ 'ਚ ਚੋਰੀ, ਮਹਿੰਗੇ ਫੋਨ ਤੇ ਸਮਾਨ 'ਤੇ ਹੱਥ ਸਾਫ਼ - ਹੁਸ਼ਿਆਰਪੁਰ ਵਿਚ ਮੋਬਾਇਲਾਂ ਦੀ ਦੁਕਾਨ ਚ ਚੋਰੀ

ਹੁਸ਼ਿਆਰਪੁਰ ਦੇ ਮੁਹੱਲਾ ਜਗਤਪੁਰਾ ਵਿੱਚ ਇਕ ਦੁਕਾਨ (Theft in Hoshiarpur) ਵਿੱਚ ਬੀਤੀ ਰਾਤ ਚੋਰੀ ਹੋਈ ਹੈ। ਚੋਰ ਮਹਿੰਗੇ ਫੋਨ ਅਤੇ ਹੋਰ ਸਮਾਨ ਲੈ ਗਏ ਹਨ।

Theft in a mobile shop in Hoshiarpur
Theft in Hoshiarpur : ਹੁਸ਼ਿਆਰਪੁਰ ਵਿੱਚ ਮੋਬਾਇਲਾਂ ਦੀ ਦੁਕਾਨ 'ਚ ਚੋਰੀ, ਮਹਿੰਗੇ ਫੋਨ ਤੇ ਸਮਾਨ 'ਤੇ ਹੱਥ ਸਾਫ਼

By ETV Bharat Punjabi Team

Published : Oct 11, 2023, 3:53 PM IST

ਦੁਕਾਨ ਵਿੱਚ ਚੋਰੀ ਸਬੰਧੀ ਜਾਣਕਾਰੀ ਦਿੰਦੇ ਹੋਏ ਮਾਲਿਕ।

ਹੁੁਸ਼ਿਆਰਪੁਰ :ਹੁਸ਼ਿਆਰਪੁਰਦੇ ਮੁਹੱਲਾ ਜਗਤਪੁਰਾ ਵਿੱਚ ਕੰਦੀ ਪਹਿਲਵਾਨ ਦੇ ਨਾਲ ਵਾਲੀ ਗਲੀ ਵਿੱਚ ਸਥਿਤ ਪੰਕਜ ਟੈਲੀਕਾਮ ਨੂੰ ਬੀਤੀ ਰਾਤ ਚੋਰਾਂ ਨੇ ਨਿਸ਼ਾਨਾ ਬਣਾਉਂਦਿਆਂ 2 ਮਹਿੰਗੇ ਮੋਬਾਇਲਾਂ ਸਮੇਤ ਹੋਰ ਵੀ ਮੋਬਾਈਲ ਫੋਨਾਂ ਅਤੇ ਅਸੈਸਰੀ ਦਾ ਹੋਰ ਸਾਮਾਨ ਚੋਰੀ ਕਰ ਲਿਆ, ਜਿਸ ਨਾਲ ਦੁਕਾਨ ਦੇ ਮਾਲਕਾਂ ਵੱਲੋਂ ਕਰੀਬ 2 ਲੱਖ ਰੁਪਏ ਦੇ ਨੁਕਸਾਨ ਦਾ ਖਦਸ਼ਾ ਜਾਹਿਰ ਕੀਤਾ ਹੈ। ਜਾਣਕਾਰੀ ਮੁਤਾਬਿਕ ਇਹ ਘਟਨਾ ਰਾਤ ਵੇਲੇ ਵਾਪਰੀ ਹੈ ਅਤੇ ਇਸ ਤੋਂ ਪਹਿਲਾਂ ਵੀ ਇਹੋ ਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ।

ਦੁਕਾਨ ਖੋਲ੍ਹੀ ਤਾਂ ਖਿਲਰਿਆ ਪਿਆ ਸੀ ਸਮਾਨ :ਇਸ ਚੋਰੀ ਦੀ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਦੁਕਾਨ ਚਲਾਉਣ ਵਾਲੇ ਦੋਵੇਂ ਭਰਾਵਾਂ ਨੇ ਦੱਸਿਆ ਕਿ ਬੀਤੀ ਰਾਤ ਉਹ 9 ਵਜੇ ਦੁਕਾਨ ਬੰਦ ਕਰਕੇ ਘਰ ਨੂੰ ਗਏ ਸਨ ਅਤੇ ਅੱਜ ਜਦੋਂ ਸਵੇਰੇ ਉਨ੍ਹਾਂ ਵਲੋਂ ਮੋਬਾਇਲਾਂ ਦੀ ਦੁਕਾਨ ਖੋਲ੍ਹੀ ਗਈ ਤਾਂ ਦੁਕਾਨ ਦਾ ਸਾਰਾ ਸਾਮਾਨ ਖਿਲਰਿਆ ਪਿਆ ਸੀ ਅਤੇ ਦੁਕਾਨ ਵਿੱਚ ਰਿਪੇਅਰ ਹੋਣ ਲਈ ਆਏ 2 ਮਹਿੰਗੇ ਫੋਨਾਂ ਸਮੇਤ ਹੋਰ ਵੀ ਮੋਬਾਈਲ ਫੋਨ ਚੋਰਾਂ ਵੱਲੋਂ ਚੋਰੀ ਕੀਤੇ ਜਾ ਚੁੱਕੇ ਸਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਦੁਕਾਨ ਚੋਂ ਹੋਰ ਵੀ ਮਹਿੰਗੀ ਅਸੈਸਰੀ ਦਾ ਸਾਮਾਨ ਗਾਇਬ ਸੀ।

ਦੁਕਾਨ ਮਾਲਕ ਪੀੜਤ ਭਰਾਵਾਂ ਨੇ ਦੱਸਿਆ ਕਿ ਚੋਰੀ ਨਾਲ ਉਨ੍ਹਾਂ ਦਾ ਕਰੀਬ 2 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਅਤੇ ਚੋਰ ਦੁਕਾਨ ਦੇ ਗੱਲੇ ਵਿੱਚ ਪਈ 5 ਹਜ਼ਾਰ ਦੇ ਕਰੀਬ ਦੀ ਨਕਦੀ ਵੀ ਚੋਰੀ ਕਰ ਲੈ ਗਏ। ਪੀੜਤ ਭਰਾਵਾਂ ਨੇ ਦੱਸਿਆ ਕਿ ਚੋਰ ਦੁਕਾਨ ਦੀ ਉਪਰੀ ਮੰਜਿਲ ਦਾ ਦਰਵਾਜ਼ਾ ਤੋੜ ਕੇ ਦੁਕਾਨ ਵਿੱਚ ਦਾਖਿਲ ਹੋਏ ਹਨ।

ABOUT THE AUTHOR

...view details