ਪੰਜਾਬ

punjab

ETV Bharat / state

Video : ਬਿਊਟੀ ਪਾਰਲਰ 'ਚ ਹੰਗਾਮਾ, ਕੁੜੀਆਂ ਨੇ ਮੁੰਡੇ ਦਾ ਚਾੜਿਆ ਕਟਾਪਾ - ਜਿਸਮਫਰੋਸ਼ੀ

ਹੁਸ਼ਿਆਰਪੁਰ ਦੇ 99 ਇੰਸਟੀਚਿਊਟ ਆਫ ਬਿਊਟੀ ਐਂਡ ਬਿਲ ਸਿੰਘ ਸਲੂਨ ਐਂਡ ਸਪਾ ਸੈਂਟਰ 'ਚ ਹੰਗਾਮਾ ਹੋਇਆ। ਮਾਹੌਲ ਉਸ ਸਮੇਂ ਹੋਰ ਵੀ ਤਣਾਅਪੂਰਨ ਹੋ ਗਿਆ ਜਦੋਂ ਕਾਫੀ ਸਮੇਂ ਬਾਅਦ ਪੁਲਿਸ ਵੱਲੋਂ ਨੌਜਵਾਨ ਨੂੰ ਬਾਹਰ ਕੱਢਿਆ ਗਿਆ ਤਾਂ ਲੜਕੀਆਂ ਨੇ ਉਸ ਦੀ ਚੰਗੀ ਛਿੱਤਰ ਪਰੇਡ ਕੀਤੀ।

ਬਿਊਟੀ ਪਾਰਲਰ 'ਚ ਹੰਗਾਮਾ, ਕੁੜੀਆਂ ਨੇ ਮੁੰਡੇ ਦਾ ਚਾੜਿਆ ਕਟਾਪਾ
ਬਿਊਟੀ ਪਾਰਲਰ 'ਚ ਹੰਗਾਮਾ, ਕੁੜੀਆਂ ਨੇ ਮੁੰਡੇ ਦਾ ਚਾੜਿਆ ਕਟਾਪਾ

By

Published : Aug 20, 2021, 9:06 PM IST

ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਵਿਕਾਸ ਕਾਰਨ ਨਜ਼ਦੀਕ ਸਥਿਤ 99 ਇੰਸਟੀਚਿਊਟ ਆਫ ਬਿਊਟੀ ਐਂਡ ਬਿਲ ਸਿੰਘ ਸਲੂਨ ਐਂਡ ਸਪਾ ਸੈਂਟਰ 'ਚ ਉਸ ਸਮੇਂ ਜ਼ਬਰਦਸਤ ਹੰਗਾਮਾ ਹੋ ਗਿਆ ਜਦੋਂ ਇੰਸਟੀਚਿਊਟ ਦੀਆਂ ਵਿਦਿਆਰਥਣਾਂ ਨੇ ਮੈਨੇਜਰ ਤੇ ਇਕ ਹੋਰ ਨੌਜਵਾਨ ਨਾਲ ਮਿਲ ਕੇ ਜਿਸਮ ਫਿਰੋਸ਼ੀ ਦਾ ਧੰਦਾ ਚਲਾਉਣ ਦਾ ਦੋਸ਼ ਲਗਾਇਆ। ਮਾਹੌਲ ਉਸ ਸਮੇਂ ਹੋਰ ਵੀ ਤਣਾਅਪੂਰਨ ਹੋ ਗਿਆ ਜਦੋਂ ਕਾਫੀ ਸਮੇਂ ਬਾਅਦ ਪੁਲਿਸ ਵੱਲੋਂ ਨੌਜਵਾਨ ਨੂੰ ਬਾਹਰ ਕੱਢਿਆ ਗਿਆ ਤਾਂ ਲੜਕੀਆਂ ਨੇ ਉਸ ਦੀ ਚੰਗੀ ਛਿੱਤਰ ਪਰੇਡ ਕੀਤੀ।

ਕੁੜੀਆਂ ਨੇ ਮੁੰਡੇ ਦਾ ਚਾੜਿਆ ਕਟਾਪਾ

ਜਾਣਕਾਰੀ ਦਿੰਦਿਆਂ ਇੰਸਟੀਚਿਊਟ ਦੀਆਂ ਵਿਦਿਆਰਥਣਾਂ ਨੇ ਦੱਸਿਆ ਕਿ ਉਹ ਇੰਸਟੀਚਿਊਟ ਸਿੱਖਿਆ ਹਾਸਲ ਕਰ ਰਹੀਆਂ ਨੇ ਪ੍ਰੰਤੂ ਪਿਛਲੇ ਕੁਝ ਸਮੇਂ ਤੋਂ ਇੰਸਟੀਚਿਊਟ ਵਿੱਚ ਹੀ ਆਉਣ ਵਾਲਾ ਇੱਕ ਨੌਜਵਾਨ ਉਨ੍ਹਾਂ ਨੂੰ ਤੰਗ ਪਰੇਸ਼ਾਨ ਕਰ ਰਿਹਾ ਤੇ ਇੱਥੇ ਤੱਕ ਕੇ ਜਦੋਂ ਅਸੀਂ ਉਸ ਦੀ ਸ਼ਿਕਾਇਤ ਇਸ ਟੀਮ ਦੀ ਮੈਨੇਜਰ ਕੋਲ ਕਰਦੀਆਂ ਤਾਂ ਉਹ ਵੀ ਉਨ੍ਹਾਂ ਨਾਲ ਮੱਦਦ ਨਹੀਂ ਕਰਦੀ ਤੇ ਉਲਟਾ ਉਕਤ ਨੌਜਵਾਨ ਨਾਲ ਮਿਲੀ ਹੋਈ ਹੈ। ਇੱਥੋਂ ਤੱਕ ਕਿ ਲੜਕੀਆਂ ਨੇ ਇੰਸਟੀਚਿਊਟ ਦੀ ਮੈਨੇਜਰ ਅਤੇ ਉਕਤ ਨੌਜਵਾਨ 'ਤੇ ਜਿਸਮ ਫਰੋਸ਼ੀ ਦਾ ਧੰਦਾ ਚਲਾਉਣ ਦੇ ਦੋਸ਼ ਲਗਾ ਦਿੱਤੇ।

ਇਸ ਸਾਰੇ ਮਾਮਲੇ ਸਬੰਧੀ ਜਦੋਂ ਇਸ ਟੀਮ ਦੀ ਮੈਨੇਜਰ ਮੈਡਮ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਹੋਇਆਂ ਕਿਹਾ ਕਿ ਇਹ ਸਾਰੇ ਦੋਸ਼ ਝੂਠੇ ਅਤੇ ਬੇਬੁਨਿਆਦ ਨੇ ਤੇ ਅਜਿਹੀ ਕੋਈ ਵੀ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦਾ ਆਪਸ 'ਚ ਕੋਈ ਲੜਾਈ ਝਗੜਾ ਹੋਇਆ ਹੈ ਤੇ ਜਿਸਮਫਰੋਸ਼ੀ ਵਾਲੀ ਕੋਈ ਗੱਲ ਨਹੀਂ ਹੈ।

ਇਹ ਵੀ ਪੜ੍ਹੋ:ਛੇੜਛਾੜ ਕਰਨ ਵਾਲੇ ਨੂੰ ਕੁੜੀ ਨੇ ਬੰਨ੍ਹੀ ਰੱਖੜੀ, ਵੀਡੀਓ ਵਾਇਰਲ

ਇਸ ਦੌਰਾਨ ਮੌਕੇ 'ਤੇ ਪਹੁੰਚੇ ਥਾਣਾ ਮਾਡਲ ਟਾਊਨ ਦੇ ਐਸਐਚਓ ਕਰਨੈਲ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਮਾਮਲੇ ਦੀ ਜਾਂਚ ਪੜਤਾਲ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।

ABOUT THE AUTHOR

...view details