ਹੁਸ਼ਿਆਰਪੁਰ: ਟਾਂਡਾ ਪੁਲਸ ਨੇ ਪਿੰਡ ਬਗਿਆੜੀ ਨੇੜੇ ਇਕ ਮੋਟਰ 'ਤੇ ਨਸ਼ਾ ਕਰਦੇ ਹੋਏ ਇਕ ਲੜਕੀ ਅਤੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਮੁਲਜ਼ਮਾਂ ਨੂੰ ਐਸਆਈ ਸੁਰਿੰਦਰ ਸਿੰਘ ਅਤੇ ਥਾਣੇਦਾਰ ਗੁਰਬਚਨ ਸਿੰਘ ਵੱਲੋਂ ਕਾਬੂ ਕੀਤਾ ਗਿਆ ਹੈ। ਕਾਬੂ ਕੀਤੇ ਗਏ ਨੌਜਵਾਨਾਂ ਦੀ ਪਛਾਣ ਕੁਲਦੀਪ ਸਿੰਘ ਡੱਬੂ ਪੁੱਤਰ ਬਿੰਦਰ, ਕੁਲਵਿੰਦਰ ਵਿੱਕੀ ਨਿਵਾਸੀ ਬਗਿਆੜੀ ਅਤੇ ਰੁਪਿੰਦਰ ਕੌਰ ਮਾਣੀ ਪੁੱਤਰੀ ਬਖ਼ਤਾਵਰ ਸਿੰਘ ਨਿਵਾਸੀ ਜਹੂਰਾ ਦੇ ਰੂਪ 'ਚ ਹੋਈ ਹੈ।
ਟਾਂਡਾ ਪੁਲਿਸ ਨੇ ਨਸ਼ੀਲੇ ਪਦਾਰਥ ਸਣੇ ਨੌਜਵਾਨਾਂ ਨੂੰ ਕੀਤਾ ਕਾਬੂ - ਨੌਜਵਾਨਾਂ ਤੋਂ ਨਸ਼ੀਲਾ ਪਾਊਡਰ ਅਤੇ ਹੈਰੋਇਨ ਬਰਾਮਦ
ਟਾਂਡਾ ਪੁਲਸ ਨੇ ਪਿੰਡ ਬਗਿਆੜੀ ਨੇੜੇ ਇਕ ਮੋਟਰ 'ਤੇ ਨਸ਼ਾ ਕਰਦੇ ਹੋਏ ਇਕ ਲੜਕੀ ਅਤੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਕਾਬੂ ਕੀਤੇ ਗਏ ਨੌਜਵਾਨਾਂ ਤੋਂ ਨਸ਼ੀਲਾ ਪਾਊਡਰ ਅਤੇ ਹੈਰੋਇਨ ਬਰਾਮਦ ਕੀਤੀ ਗਈ ਹੈ। ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਫ਼ੋਟੋ
ਥਾਣਾ ਮੁਖੀ ਇੰਸਪੈਕਟਰ ਹਰਗੁਰਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਟੀਮ ਨੂੰ ਉਕਤ ਇਲਾਕੇ 'ਚ ਕਿਸੇ ਭਰੋਸੇਯੋਗ ਸੂਤਰ ਨੇ ਸੂਚਨਾ ਦਿੱਤੀ ਕਿ ਪਿੰਡ ਬਗਿਆੜੀ ਨੇੜੇ ਗੋਗੀ ਦੀ ਮੋਟਰ 'ਤੇ ਦੋਵੇਂ ਮੁਲਜ਼ਮ ਲੜਕੇ ਜੋ ਨਸ਼ੀਲਾ ਪਾਊਡਰ ਵੇਚਣ ਅਤੇ ਪੀਣ ਦੇ ਆਦਿ ਹਨ, ਅੱਜ ਲੜਕੀ ਦੇ ਨਾਲ ਮਿਲ ਕੇ ਨਸ਼ੇ ਦਾ ਸੇਵਨ ਕਰ ਰਹੇ ਹਨ। ਪੁਲਿਸ ਟੀਮ ਨੇ ਮੌਕੇ 'ਤੇ ਛਾਪੇਮਾਰੀ ਕਰ ਤਿੰਨਾਂ ਨੂੰ ਕਾਬੂ ਕਰ ਨਸ਼ੀਲਾ ਪਾਊਡਰ ਅਤੇ ਹੈਰੋਇਨ ਬਰਾਮਦ ਕੀਤੀ ਹੈ। ਪੁਲਿਸ ਨੇ ਮੁਲਜ਼ਮਾਂ 'ਤੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।