ਹੁਸ਼ਿਆਰਪੁਰ: ਪੰਜਾਬ ਸਰਕਾਰ ਵੱਲੋਂ ਵਾਤਾਵਰਣ ਨੂੰ ਹਰਾ ਭਰਾ ਬਣਾਉਣ ਦੇ ਲਈ ਅਤੇ ਮਾਈਨਿੰਗ ਮਾਫੀਆ ਉੱਪਰ ਨਕੇਲ ਕਸਣ ਦੇ ਦਾਅਵੇ ਕੀਤੇ ਜਾ ਰਹੇ ਹਨ ਉਥੇ ਹੀ ਪੰਜਾਬ ਹਿਮਾਚਲ ਦੀ ਸਰਹੱਦਾਂ ਦੇ ਉੱਪਰ ਲਗਾਏ ਗਏ ਕਰੱਸ਼ਰਾਂ ਵੱਲੋਂ ਵਾਤਾਵਰਣ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਗੜ੍ਹਸ਼ੰਕਰ ਦੇ ਪਿੰਡ ਰਾਮਪੁਰ ਬਿਲੜੋਂ ਦੇ ਨਜ਼ਦੀਕ ਪੰਜਾਬ ਹਿਮਾਚਲ ਬਾਰਡਰ ’ਤੇ ਲਗਾਏ ਗਏ ਕਰੱਸ਼ਰਾਂ ਵੱਲੋਂ ਪੰਜਾਬ ਦੇ ਵਾਤਾਵਰਣ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਦਰਅਸਲ ਹਿਮਾਚਲ ਪੰਜਾਬ ਦੀ ਸਰਹੱਦ ਦੇ ਉੱਪਰ ਲੱਗੇ ਹੋਏ ਕਰੇਸ਼ਰ ਪੰਜਾਬ ਦੇ ਜੰਗਲਾਤ ਖੇਤਰ ਨੂੰ ਟਿਪਰਾਂ ਦੀ ਆਵਾਜਾਈ ਲਈ ਵਰਤ ਰਹੇ ਹਨ ਜਿਸਦੇ ਕਾਰਨ ਪੰਜਾਬ ਦੇ ਜੰਗਲਾਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ।
ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਹਿਮਾਚਲ ਬਾਰਡਰ ’ਤੇ ਲੱਗੇ ਹੋਏ ਕਰੇਸ਼ਰਾਂ ਦੇ ਕਾਰਨ ਗੜ੍ਹਸ਼ੰਕਰ ਦੇ ਪਿੰਡ ਰਾਮਪੁਰ ਬਿਲੜੋਂ ਦੇ ਜੰਗਲਾਂ ਵਿੱਚੋਂ ਟਿੱਪਰਾਂ ਨੂੰ ਰਾਹ ਵਰਤ ਰਹੇ ਹਨ, ਜਿਸਦੇ ਕਾਰਨ ਜੰਗਲ ਨੂੰ ਖ਼ਤਮ ਕੀਤਾ ਜਾ ਰਿਹਾ ਅਤੇ ਕੁਦਰਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਹਿਮਾਚਲ ਪੰਜਾਬ ਦੀ ਸਰਹੱਦ ’ਤੇ ਲਗਾਏ ਹੋਏ ਕਰੇਸ਼ਰਾਂ ਦਾ ਮਟੀਰੀਅਲ ਪੰਜਾਬ ਵਿੱਚ ਜਾਂਦਾ ਹੈ ਜਿਸਦੇ ਕਾਰਨ ਪੰਜਾਬ ਦੇ ਜੰਗਲ ਖਤਮ ਕੀਤੇ ਜਾ ਰਹੇ ਹਨ।