ਹੁਸ਼ਿਆਰਪੁਰ:ਹਮੇਸ਼ਾਂ ਆਪਣੇ ਮਾੜੇ ਵਤੀਤੇ ਅਤੇ ਮਾੜੇ ਕੰਮਾਂ ਦੇ ਲਈ ਜਾਣੀ ਜਾਣ ਵਾਲੀ ਪੰਜਾਬ ਪੁਲਿਸ (Punjab Police) ਦੀਆਂ ਲੋਕ ਮਾਰੂ ਨੀਤੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ, ਜਿਸ ਦੀ ਇੱਕ ਤਾਜ਼ਾ ਤਸਵੀਰ ਹੁਸ਼ਿਆਰਪੁਰ ਦੇ ਪਿੰਡ ਜੇਜੋਂ ਤੋਂ ਸਾਹਮਣੇ ਆਈ ਹੈ। ਜਿੱਥੇ ਇੱਕ ਪੰਜਾਬ ਪੁਲਿਸ ਦੇ ਏ.ਐੱਸ.ਆਈ. ਅਹੁਦੇ ਦੇ ਮੁਲਾਜ਼ਮ (ASI of Punjab Police Employees of the post) ਮੰਨ੍ਹਾ ਸਿੰਘ ‘ਤੇ ਸ਼ਰਾਬ ਦੇ ਨਸ਼ੇ ਵਿੱਚ ਇੱਕ ਦੁਕਾਨਦਾਰ ਨਾਲ ਕੁੱਟਮਾਰ, ਇਤਰਾਜ਼ ਯੋਗ ਭਾਸ਼ਾਂ ਵਰਤਨ ਅਤੇ ਇੱਕ ਬਜ਼ੁਰਗ ਔਰਤ ਨਾਲ ਦੁਰ-ਵਿਵਾਹਰ ਕਰਨ ਦੇ ਇਲਜ਼ਾਮ ਲੱਗੇ ਹਨ। ਜਿਸ ਦੇ ਵਿਰੋਧ ਵਿੱਚ ਪਿੰਡ ਵਾਸੀਆਂ ਵੱਲੋ ਥਾਣੇ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਪੀੜਤ ਵਿਅਕਤੀ ਦਾ ਕਹਿਣਾ ਹੈ ਕਿ ਜਦੋਂ ਉਹ ਆਪਣੇ ਦੁਕਾਨ ‘ਤੇ ਕੰਮ ਕਰ ਰਿਹਾ ਸੀ, ਤਾਂ ਪਿੰਡ ਦੀ ਪੁਲਿਸ ਚੌਂਕੀ (Police station) ਦੇ ਇੰਚਾਰਜ ਮੰਨ੍ਹਾ ਸਿੰਘ ਉਸ ਦੀ ਦੁਕਾਨ ‘ਤੇ ਆਉਦਾ ਹੈ ਅਤੇ ਬਿਨ੍ਹਾਂ ਕਿਸੇ ਗੱਲ ਤੋਂ ਪਹਿਲਾਂ ਉਸ ਦੀ ਦੁਕਾਨ ਬੰਦ ਕਰਵਾਉਦਾ ਹੈ ਅਤੇ ਫਿਰ ਉਸ ਨਾਲ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੰਦਾ ਹੈ ਅਤੇ ਦੁਕਾਨ ‘ਤੇ ਸਮਾਨ ਲੈਣ ਆਏ ਗਹਾਕ ਵੀ ਉੱਥੋਂ ਭਜਾ ਦਿੱਤੇ। ਇਸ ਮੌਕੇ ਪੀੜਤ ਨੇ ਇਨਸਾਫ਼ ਦੀ ਮੰਗ ਕਿਹਾ ਹੈ ਕਿ ਜਦੋਂ ਤੱਕ ਚੌਂਕੀ ਇੰਚਾਰਜ ਮੰਨ੍ਹਾ ਸਿੰਘ ਦੀ ਬਦਲੀ ਨਹੀਂ ਹੁੰਦੀ ਉਦੋਂ ਤੱਕ ਉਹ ਥਾਣੇ ਦੇ ਬਾਹਰ ਰੋਸ ਪ੍ਰਦਰਸ਼ਨ ਕਰੇਗਾ।