ਪੰਜਾਬ

punjab

ETV Bharat / state

ਕੁੜੀ ਦੇ ਗਈ ਧੋਖਾ, ਮੁੰਡੇ ਨੇ ਲਾਇਆ ਫ਼ਾਹਾ

ਹੁਸ਼ਿਆਰਪੁਰ ਦੇ ਪਿੰਡ ਪਿਆਲਾ ਦੇ ਇੱਕ ਆਸ਼ਿਕ ਨੇ ਫਾਂਸੀ ਲਗਾ ਕੇ ਖ਼ੁਦਕੁਸ਼ੀ ਕਰ ਲਈ। ਸੁਸਾਈਡ ਨੋਟ ਵਿਚ ਆਪਣੀ ਮੌਤ ਦਾ ਕਾਰਨ ਪਿੰਡ ਦੀ ਹੀ ਇੱਕ ਕੁੜੀ ਸਿਮਰਨਜੀਤ ਕੌਰ ਨੂੰ ਦੱਸਿਆ, ਜੋ ਉਸ ਦੀ ਪਿਛਲੇ ਇੱਕ ਸਾਲ ਤੋਂ ਪ੍ਰੇਮਿਕਾ ਸੀ।

ਫ਼ੋਟੋ

By

Published : Jul 24, 2019, 10:41 AM IST

ਹੁਸ਼ਿਆਰਪੁਰ: ਪਿੰਡ ਪਿਆਲਾ ਦੇ ਇੱਕ ਨੌਜਵਾਨ ਨੇ ਫਾਂਸੀ ਲਾ ਕੇ ਖ਼ੁਦਕੁਸ਼ੀ ਕਰ ਲਈ। ਨੌਜਵਾਨ ਨੇ ਆਪਣੇ ਸੁਸਾਈਡ ਨੋਟ ਵਿਚ ਆਪਣੀ ਮੌਤ ਦਾ ਕਾਰਨ ਪਿੰਡ ਦੀ ਹੀ ਇੱਕ ਕੁੜੀ ਨੂੰ ਦੱਸਿਆ। ਪੁਲਿਸ ਨੇ ਮ੍ਰਿਤਕ ਦੇ ਭਰ ਦੇ ਬਿਆਨਾਂ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਵੇਖੋ ਵੀਡੀਓ

26 ਸਾਲ ਦੇ ਨੌਜਵਾਨ ਮਨਦੀਪ ਕੁਮਾਰ ਦਾ ਆਪਣੇ ਹੀ ਪਿੰਡ ਦੀ 20 ਸਾਲ ਦੀ ਕੁੜੀ ਨਾਲ ਪਿਛਲੇ ਇੱਕ ਸਾਲ ਤੋਂ ਪਿਆਰ ਚਲ ਰਿਹਾ ਸੀ। ਇਸ ਵਿਚ ਸਿਮਰਨਜੀਤ ਕੌਰ ਦੇ ਪਰਿਵਾਰ ਨੇ ਇਹ ਕਹਿ ਕੇ ਵਿਆਹ ਤੋਂ ਨਾਂਹ ਕਰ ਦਿੱਤੀ ਕਿ ਇੱਕੋ ਪਿੰਡ ਦਾ ਮਾਮਲਾ ਹੈ। ਇਸੇ ਕਰਕੇ ਪਰਿਵਾਰ ਨੇ ਕੁੜੀ ਨੂੰ ਕਿਸੇ ਰਿਸ਼ਤੇਦਾਰ ਦੇ ਘਰ ਭੇਜ ਦਿੱਤਾ।

ਇਸ ਗੱਲ ਤੋਂ ਤੰਗ ਆ ਕੇ ਮਨਦੀਪ ਕੁਮਾਰ ਨੇ ਮੰਗਲਵਾਰ ਦੁਪਹਿਰ ਆਪਣੇ ਨਵੇਂ ਬਣ ਰਹੇ ਘਰ ਵਿਚ ਫੰਦਾ ਲਾ ਕੇ ਖੁਦਕੁਸ਼ੀ ਕਰ ਲਈ। ਆਪਣੇ ਸੋਸਾਈਡ ਨੋਟ ਵਿਚ ਮ੍ਰਿਤਕ ਨੇ ਲਿਖਿਆ ਕਿ ਉਸ ਦੀ ਮੌਤ ਦੀ ਜਿੰਮੇਦਾਰ ਉਸ ਦੀ ਮਹਿਲਾ ਦੋਸਤ ਹੈ।

ਇਹ ਵੀ ਪੜ੍ਹੋ: ਸੰਗਰੂਰ: ਵਿਦਿਆਰਥੀ ਨੇ ਹੋਸਟਲ ਦੇ ਕਮਰੇ 'ਚ ਲਿਆ ਫ਼ਾਹਾ
ਮ੍ਰਿਤਰ ਦੇ ਭਰਾ ਨੇ ਦੱਸਿਆ ਕਿ ਮਨਦੀਪ ਦਾ ਪਿੰਡ ਦੀ ਕੁੜੀ ਨਾਲ ਪਿਆਰ ਚਲਦਾ ਸੀ ਅਤੇ ਉਸ ਤੋਂ ਪ੍ਰੇਸ਼ਾਨ ਹੋ ਕੇ ਮਨਦੀਪ ਨੇ ਇਹ ਕਦਮ ਚੁੱਕਿਆ ਹੈ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਦੋਨਾਂ ਵਿਚ ਪਿਆਰ ਸੀ ਤੇ ਕੁੜੀ ਦੇ ਧੋਖਾ ਦੇਣ 'ਤੇ ਮਨਦੀਪ ਨੇ ਖੁਦਕੁਸ਼ੀ ਕੀਤੀ ਹੈ।

ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮ੍ਰਿਤਰ ਸਰੀਰ ਨੂੰ ਕਬਜੇ ਵਿਚ ਲੈ ਲਿਆ ਅਤੇ ਮਾਮਲਾ ਦਰਜ ਕਰਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ABOUT THE AUTHOR

...view details