ਹੁਸ਼ਿਆਰਪੁਰ: ਸੂਬੇ ਭਰ ਦੇ ਵਿੱਚ ਕਈ ਥਾਵਾਂ ‘ਤੇ ਪਏ ਭਾਰੀ ਮੀਂਹ ਦੇ ਕਾਰਨ ਜਿਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉਥੇ ਹੀ ਕਈ ਥਾਵਾਂ ‘ਤੇ ਮੀਂਹ ਦੇ ਕਾਰਨ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੜ੍ਹਸ਼ੰਕਰ ਵਿਖੇ ਬੀਤੀ ਰਾਤ ਤੋਂ ਪੈ ਰਹੇ ਭਾਰੀ ਮੀਂਹ ਦੇ ਕਾਰਨ ਥਾਣਾ ਗੜ੍ਹਸ਼ੰਕਰ ਦੇ ਬਾਹਰ ਲੱਗੇ ਪਿੱਪਲ ਦੇ ਦੋਫਾੜ ਹੋਣ ਕਰਕੇ ਦੋ ਗੱਡੀਆਂ ਪੂਰੀ ਤਰ੍ਹਾਂ ਨੁਕਸਾਨੀਆਂ ਗਈਆਂ। ਇਸ ਹਾਦਸੇ ਦੇ ਵਿੱਚ ਕੋਈ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ। ਫਿਲਹਾਲ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਬਿਜਲੀ ਡਿੱਗਣ ਕਾਰਨ ਪਿੱਪਲ ਹੋਇਆ ਦੋ-ਫਾੜ, ਗੱਡੀਆਂ ਦਾ ਨਿੱਕਲਿਆ ਕਚੂੰਬਰ - ਜਾਨੀ ਨੁਕਸਾਨ ਦੀ ਖਬਰ ਨ
ਸੂਬੇ ਦੇ ਵਿੱਚ ਮੀਂਹ ਦੇ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਹੀ ਵੱਖ ਵੱਖ ਥਾਵਾਂ ਤੇ ਭਿਆਨਕ ਹਾਦਸਿਆਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਹੁਸ਼ਿਆਰਪੁਰ ਦੇ ਵਿੱਚ ਭਿਆਨਕ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆ ਹਨ।
ਬਿਜਲੀ ਡਿੱਗਣ ਕਾਰਨ ਪਿੱਪਲ ਹੋਇਆ ਦੋਫਾੜ
ਜਾਣਕਾਰੀ ਦਿੰਦਿਆਂ ਥਾਣਾ ਗੜ੍ਹਸ਼ੰਕਰ ਦੇ ਅਮਰੀਕ ਸਿੰਘ ਨੇ ਦੱਸਿਆ ਕਿ ਥਾਣਾ ਗੜ੍ਹਸ਼ੰਕਰ ਵਿਖੇ ਪੁਲਿਸ ਵੈਰੀਫਿਕੇਸ਼ਨ ਕਰਵਾਉਣ ਆਏ ਗੌਰਵ ਸ਼ਰਮਾ ਪੁੱਤਰ ਯੋਗੇਸ਼ ਸ਼ਰਮਾ ਵਾਰਡ ਨੰਬਰ 2 ਗੜ੍ਹਸ਼ੰਕਰ ਆਪਣੀ i20 PB241103 ਅਤੇ ਭੁਪਿੰਦਰ ਸਿੰਘ ਪੁੱਤਰ ਸਤਨਾਮ ਸਿੰਘ ਪਿੰਡ ਅਲਾਵਲਪੁਰ ਅਲਟੋ ਨੂੰ ਥਾਣੇ ਦੇ ਬਾਹਰ ਖੜ੍ਹੀ ਕਰਕੇ ਆਏ ਤਾਂ ਥੋੜ੍ਹੀ ਦੇਰ ਬਾਅਦ ਮੀਂਹ ਦੇ ਕਾਰਨ ਇੱਕਦਮ ਬਿੱਜਲੀ ਡਿੱਗਣ ਨਾਲ ਪਿੱਪਲ ਦੋ ਫਾੜ ਹੋ ਗਿਆ ਅਤੇ ਪਿੱਪਲ ਦੇ ਥੱਲੇ ਖੜੀਆਂ ਗੱਡੀਆਂ ਪੂਰੀ ਤਰ੍ਹਾਂ ਨੁਕਸਾਨੀਆਂ ਗਈਆਂ। ਇਸ ਸਬੰਧ ਵਿੱਚ ਪੁਲਿਸ ਵਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।