ਪੰਜਾਬ

punjab

ETV Bharat / state

ਬਿਜਲੀ ਸੰਕਟ ਨੂੰ ਲੈਕੇ ਜੈ ਕਿਸ਼ਨ ਰੋੜੀ ਨੇ ਘੇਰੀ ਚੰਨੀ ਸਰਕਾਰ

ਆਪ ਵਿਧਾਇਕ ਜੈ ਕਿਸ਼ਨ ਰੋੜੀ (AAP MLA Jai Kishan Rori) ਦੇ ਵੱਲੋਂ ਪੰਜਾਬ ਵਿੱਚ ਬਿਜਲੀ ਸੰਕਟ(Power crisis) ਨੂੰ ਲੈਕੇ ਚੰਨੀ ਸਰਕਾਰ (Channi government) ਅਤੇ ਪਿਛਲੀ ਬਾਦਲ ਸਰਕਾਰ ਨੂੰ ਨਿਸ਼ਾਨੇ ‘ਤੇ ਲਿਆ ਹੈ। ਰੋੜੀ ਨੇ ਕਿਹਾ ਕਿ ਜੋ ਨਿੱਜੀ ਸਮਝੌਤੇ ਬਾਦਲ ਸਰਕਾਰ ਵੇਲੇ ਹੋਏ ਅਤੇ ਉਨ੍ਹਾਂ ਨੂੰ ਕਾਂਗਰਸ ਨੇ ਰੱਦ ਨਹੀਂ ਕੀਤਾ ਜਿਸ ਕਰਕੇ ਪੰਜਾਬ ‘ਚ ਬਿਜਲੀ ਸੰਕਟ ਪੈਦਾ ਹੋ ਚੁੱਕਿਆ ਹੈ।

ਬਿਜਲੀ ਸੰਕਟ ਨੂੰ ਲੈਕੇ ਜੈ ਕਿਸ਼ਨ ਰੋੜੀ ਨੇ ਘੇਰੀ ਚੰਨੀ ਸਰਕਾਰ
ਬਿਜਲੀ ਸੰਕਟ ਨੂੰ ਲੈਕੇ ਜੈ ਕਿਸ਼ਨ ਰੋੜੀ ਨੇ ਘੇਰੀ ਚੰਨੀ ਸਰਕਾਰ

By

Published : Oct 10, 2021, 4:32 PM IST

ਹੁਸ਼ਿਆਰਪੁਰ: ਸੂਬੇ ਦੇ ਵਿੱਚ ਚੋਣਾਂ ਤੋਂ ਪਹਿਲਾਂ ਜਿੱਥੇ ਕਿਸਾਨੀ ਮੁੱਦਾ ਅਹਿਮ ਮੰਨਿਆ ਜਾ ਰਿਹਾ ਹੈ। ਉੱਥੇ ਹੀ ਬਿਜਲੀ ਦਾ ਮੁੱਦਾ (Power crisis) ਵੀ ਵੱਡਾ ਬਣਿਆ ਹੋਇਆ ਹੈ। ਵਿਰੋਧੀ ਪਾਰਟੀਆਂ ਦੇ ਵੱਲੋਂ ਸੂਬਾ ਸਰਕਾਰ ਨੂੰ ਨਿਸ਼ਾਨੇ ਉੱਪਰ ਲਿਆ ਜਾ ਰਿਹਾ ਹੈ। ਆਪ ਵਿਧਾਇਕ ਜੈ ਕਿਸ਼ਨ ਸਿੰਘ ਰੋੜੀ ਨੇ ਜਿੱਥੇ ਮੌਜੂਦਾ ਚੰਨੀ ਸਰਕਾਰ(Channi government) ਤੇ ਜੰਮਕੇ ਨਿਸ਼ਾਨੇ ਸਾਧੇ ਉੱਥੇ ਹੀ ਪਿਛਲੀ ਅਕਾਲੀ ਸਰਕਾਰ ਨੂੰ ਨਿਸ਼ਾਨੇ ਉੱਪਰ ਲਿਆ ਹੈ।

ਬਿਜਲੀ ਸੰਕਟ ਨੂੰ ਲੈਕੇ ਜੈ ਕਿਸ਼ਨ ਰੋੜੀ ਨੇ ਘੇਰੀ ਚੰਨੀ ਸਰਕਾਰ

ਜੈ ਕਿਸ਼ਨ ਰੋੜੀ (AAP MLA Jai Kishan Rori) ਨੇ ਕਿਹਾ ਕਿ ਜੋ ਮੌਜੂਦਾ ਬਿਜਲੀ ਸੰਕਟ ਬਣਿਆ ਹੋਇਆ ਹੈ ਉਸਦੀ ਜ਼ਿੰਮੇਵਾਰ ਸ਼੍ਰੋਮਣੀ ਅਕਾਲੀ ਦਲ ਵੀ ਹੈ ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਆਪਣੀ ਸਰਕਾਰ ਵੱਲੋਂ ਨਿੱਜੀ ਕੰਪਨੀਆਂ ਨਾਲ ਸਮਝੌਤੇ ਕੀਤੇ ਗਏ ਉਸ ਤੋਂ ਬਾਅਦ ਕਾਂਗਰਸ ਨੇ ਵਾਅਦਾ ਕੀਤਾ ਕਿ ਉਹ ਸਮਝੌਤੇ ਰੱਦ ਕੀਤੇ ਜਾਣਗੇ ਪਰ ਰੱਦ ਨਹੀਂ ਹੋਏ। ਇਸ ਲਈ ਦੋਵਾਂ ਹੀ ਪਾਰਟੀਆਂ ਬਿਜਲੀ ਸੰਕਟ ਦੇ ਲਈ ਜ਼ਿੰਮੇਵਾਰ ਹਨ।

ਇਸ ਮੌਕੇ ਜੈ ਕਿਸ਼ਨ ਸਿੰਘ ਰੋੜੀ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਨੂੰ ਬਿਜਲੀ ਦੀ ਸਮੱਸਿਆ ਵਾਰੇ ਪਹਿਲਾਂ ਪਤਾ ਸੀ ਪਰ ਉਨ੍ਹਾਂ ਇਸਦਾ ਹੱਲ ਨਹੀਂ ਕੱਢਿਆ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਬਿਜਲੀ ਸਮਝੌਤੇ ਰੱਦ ਕਰਨ ਦੀ ਬਜਾਏ ਹਰ ਵਰਗ ਦੀ ਬਿਜਲੀ ਮੁਆਫ ਕਰਨ ਦਾ ਫਰਮਾਨ ਜਾਰੀ ਕਰ ਦਿੱਤਾ ਗਿਆ, ਪਰ ਬੜੇ ਅਫਸੋਸ ਦੀ ਗੱਲ ਹੈ ਕਿ ਲੋਕਾਂ ਨੂੰ ਬਿੱਜਲੀ ਉਪਲੱਬਧ ਨਹੀਂ ਕਰਵਾਈ ਜਾ ਰਹੀ ਹੈ।

ਰੋੜੀ ਨੇ ਕਿਹਾ ਕਿ ਸੂਬੇ ਭਰ ਦੇ ਵਿੱਚ ਡੇਂਗੂ ਦੀ ਸਮੱਸਿਆ ਗੰਭੀਰ ਬਣੀ ਹੋਈ ਹੈ ਪਰ ਸਰਕਾਰ ਦੇ ਮੰਤਰੀ ਆਪਸ ਵਿੱਚ ਕਾਟੋ ਕਲੇਸ਼ ਵਿੱਚ ਫਸੇ ਹੋਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੇ ਪ੍ਰਮੁੱਖ ਮੁੱਦਿਆਂ ਤੋਂ ਭਟਕ ਚੁੱਕੀ ਹੈ।ਜੈ ਕ੍ਰਿਸ਼ਨ ਰੋੜੀ ਨੇ ਕਿਹਾ ਕਿ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਪੂਰੀ ਤਰ੍ਹਾਂ ਭੰਗ ਹੋ ਚੁੱਕੀ ਹੈ ਅਤੇ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ।

ਇਹ ਵੀ ਪੜ੍ਹੋ:ਪੰਜਾਬ 'ਚ ਬਿਜਲੀ ਸੰਕਟ ਨੇ ਉਡਾਈ ਉਦਯੋਗਪਤੀਆਂ ਦੀ ਨੀਂਦ

ABOUT THE AUTHOR

...view details