ਪੰਜਾਬ

punjab

ਪਰਕਾਸ਼ ਸਿੰਘ ਬਾਦਲ ਨੂੰ ਪੁੱਤਰ ਸਣੇ ਹੁਸ਼ਿਆਰਪੁਰ ਕੋਰਟ ਨੇ ਕੀਤਾ ਤਲਬ

By

Published : Nov 4, 2019, 5:32 PM IST

ਹੁਸ਼ਿਆਰਪੁਰ ਕੋਰਟ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਸਵਿਧਾਨ ਨਾਲ ਛੇੜਛਾੜ ਅਤੇ ਦੂਹਰੇ ਸਵਿਧਾਨ ਰੱਖਣ ਵਿੱਚ ਸੁਖਬੀਰ ਸਿੰਘ ਬਾਦਲ, ਪਰਕਾਸ਼ ਸਿੰਘ ਬਾਦਲ, ਦਲਜੀਤ ਸਿੰਘ ਚੀਮਾ ਨੂੰ 3 ਦਸੰਬਰ 2019 ਨੂੰ ਤਲਬ ਕੀਤਾ ਹੈ।

ਫ਼ੋਟੋ

ਹੁਸ਼ਿਆਰਪੁਰ: ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਮਾਨਤਾ ਰੱਦ ਕਰਨ ਨੂੰ ਲੈ ਕੇ ਅਦਾਲਤ 'ਚ ਚਲ ਰਹੇ ਕੇਸ ਦੀ ਅਗਲੀ ਸੁਣਵਾਈ 3 ਦਸੰਬਰ ਨੂੰ ਰੱਖੀ ਗਈ ਹੈ।

ਅਦਾਲਤ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਸਵਿਧਾਨ ਨਾਲ ਛੇੜਛਾੜ ਅਤੇ ਦੂਹਰੇ ਸਵਿਧਾਨ ਰੱਖਣ ਵਿੱਚ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ, ਦਲਜੀਤ ਸਿੰਘ ਚੀਮਾ ਨੂੰ 3 ਦਸੰਬਰ 2019 ਨੂੰ ਤਲਬ ਕੀਤਾ ਹੈ।

ਜ਼ਿਕਰਯੋਗ ਹੈ ਕਿ ਸਮਾਜਵਾਦੀ ਆਗੂ ਬਲਵੰਤ ਸਿੰਘ ਖੇੜਾ ਵੱਲੋਂ 20 ਫ਼ਰਵਰੀ 2009 'ਚ ਸ਼੍ਰੋਮਣੀ ਅਕਾਲੀ ਦਲ ਦੀ ਮਾਨਤਾ ਨੂੰ ਰੱਦ ਕਰਨ ਨੂੰ ਲੈ ਕੇ ਅਦਾਲਤ 'ਚ ਇਹ ਮੰਗ ਕੀਤੀ ਸੀ।

ਬਲਵੰਤ ਸਿੰਘ ਖੇੜਾ ਨੇ ਆਪਣੀ ਇਸ ਮੰਗ 'ਚ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਪਰਕਾਸ਼ ਸਿੰਘ ਬਾਦਲ, ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ, ਦਲਜੀਤ ਸਿੰਘ ਚੀਮਾ , ਬਲਵਿੰਦਰ ਸਿੰਘ ਢੀਂਡਸਾ ਸਣੇ ਕਈ ਅਕਾਲੀ ਆਗੂਆਂ 'ਤੇ ਗੰਭੀਰ ਦੋਸ਼ ਲਗਾਏ ਹਨ।

ਬਲਵੰਤ ਸਿੰਘ ਖੇੜਾ ਦਾ ਦੋਸ਼ ਹੈ ਕਿ ਅਕਾਲੀ ਦਲ ਪਿਛਲੇ ਕਈ ਸਮੇਂ ਤੋਂ ਕਾਨੂੰਨ, ਸੰਵਿਧਾਨ ਖ਼ਾਸ ਕਰ ਸਿੱਖਾਂ ਨਾਲ ਧੋਖਾ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ 10 ਸਾਲ ਪਹਿਲਾਂ ਧੋਖਾਧੜੀ ਅਤੇ ਫ਼ੌਜਦਾਰੀ ਦਾ ਕੇਸ ਕੀਤਾ ਸੀ। ਖੇੜਾ ਨੇ ਕਿਹਾ ਕਿ, 'ਪਿਛਲੇ ਲੰਮੇਂ ਸਮੇਂ ਤੋਂ ਇਹ ਕੇਸ ਲੜ ਰਹੇ ਹਨ, ਸਾਨੂੰ ਆਸ ਹੈ ਕਿ ਜਲਦ ਹੀ ਇਹ ਫ਼ੈਸਲਾ ਸਾਡੇ ਹੱਕ ਵਿੱਚ ਆਵੇਗਾ।'

ਜ਼ਿਕਰਯੋਗ ਹੈ ਕਿ ਸ਼੍ਰੌਮਣੀ ਅਕਾਲੀ ਦਲ ਦੇ ਵਿਰੁੱਧ ਹੁਸ਼ਿਆਰਪੁਰ ਦੀ ਜ਼ਿਲ੍ਹਾ ਅਦਾਲਤ ਦੇ ਵਿੱਚ ਕੇਸ ਚੱਲ ਰਿਹਾ ਹੈ। ਇਸ ਕੇਸ ਦੇ ਵਿੱਚ ਅਦਾਲਤ ਨੇ ਅੱਜ ਭਾਵ ਸੋਮਵਾਰ ਨੂੰ ਕਾਗਜ਼ਾਤ ਦੇ ਅਧਾਰ 'ਤੇ ਤਿੰਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਤੇ ਆਪਣਾ ਪੱਖ ਰੱਖਣ ਦੀ ਲਈ ਕਿਹਾ ਗਿਆ ਹੈ।

For All Latest Updates

TAGGED:

ABOUT THE AUTHOR

...view details