ਹੁਸ਼ਿਆਰਪੁਰ 'ਚ ਵੀ ਹੋਈ ਗੜੇਮਾਰੀ - hailstorm
ਹੁਸ਼ਿਆਰਪੁਰ: ਅੱਜ ਸਵੇਰ ਤੋਂ ਹੀ ਸੂਬੇ ਭਰ 'ਚ ਵੱਖ-ਵੱਖ ਥਾਵਾਂ 'ਤੇ ਭਾਰੀ ਮੀਂਹ ਅਤੇ ਗੜੇਮਾਰੀ ਹੋ ਰਹੀ ਹੈ। ਇਸੇ ਦੌਰਾਨ ਹੁਸ਼ਿਆਰਪੁਰ 'ਚ ਭਾਰੀ ਮੀਂਹ ਅਤੇ ਗੜੇ ਪਏ ਜਿਸ ਕਾਰਨ ਮੌਸਮ ਦਾ ਮਿਜਾਜ਼ ਬਦਲ ਗਿਆ ਹੈ।
ਹੁਸ਼ਿਆਰਪੁਰ 'ਚ ਵੀ ਹੋਈ ਗੜੇਮਾਰੀ
ਗੜੇਮਾਰੀ ਕਾਰਨ ਠੰਡ ਨੇ ਜ਼ੋਰ ਫੜ੍ਹ ਲਿਆ ਹੈ ਅਤੇ ਭਾਰੀ ਮੀਂਹ ਕਾਰਨ ਸੜਕਾਂ 'ਤੇ ਪਾਣੀ ਵੀ ਜਮ੍ਹਾ ਹੋ ਗਿਆ ਹੈ। ਜ਼ਮੀਨ 'ਤੇ ਗੜ੍ਹਿਆਂ ਦੀ ਚਿੱਟੀ ਚਾਦਰ ਵਿਛੀ ਹੋਈ ਹੈ। ਇੰਨੀ ਜ਼ਿਆਦਾ ਗੜ੍ਹੇਮਾਰੀ ਕਾਰਨ ਫ਼ਸਲਾ ਨੂੰ ਨੁਕਸਾਨ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ।